ਅਮਿਤਾਭ ਬੱਚਨ ਦੀ ਫ਼ਿਲਮ ‘ਝੁੰਡ’ ਦਾ ਦਮਦਾਰ ਟਰੇਲਰ ਰਿਲੀਜ਼ (ਵੀਡੀਓ)

Friday, Feb 25, 2022 - 10:03 AM (IST)

ਅਮਿਤਾਭ ਬੱਚਨ ਦੀ ਫ਼ਿਲਮ ‘ਝੁੰਡ’ ਦਾ ਦਮਦਾਰ ਟਰੇਲਰ ਰਿਲੀਜ਼ (ਵੀਡੀਓ)

ਮੁੰਬਈ (ਬਿਊਰੋ)– ਮੈਗਾਸਟਾਰ ਅਮਿਤਾਭ ਬੱਚਨ ਸਟਾਰਰ ਫ਼ਿਲਮ ‘ਝੁੰਡ’ ਦਾ ਫ਼ਿਲਮਮੇਕਰਸ ਨੇ ਟਰੇਲਰ ਰਿਲੀਜ਼ ਕਰ ਦਿੱਤਾ ਹੈ। ਨਾਗਰਾਜ ਪੋਪਟਰਾਵ ਮੁੰਜਲੇ ਵਲੋਂ ਨਿਰਦੇਸ਼ਿਤ ਇਸ ਫ਼ਿਲਮ ਦੇ ਟੀਜ਼ਰ ਲਾਂਚ ਹੋਣ ਤੋਂ ਬਾਅਦ ਤੋਂ ਹੀ ਦਰਸ਼ਕਾਂ ਦੀਆਂ ਉਮੀਦਾਂ ਨੂੰ ਵਧਾ ਦਿੱਤਾ ਸੀ।

ਇਹ ਖ਼ਬਰ ਵੀ ਪੜ੍ਹੋ : ‘ਆਜਾ ਮੈਕਸੀਕੋ ਚੱਲੀਏ’ ਫ਼ਿਲਮ 99 ਫੀਸਦੀ ਅਸਲੀਅਤ ਨੇੜੇ, 25 ਫਰਵਰੀ ਨੂੰ ਹੋਵੇਗੀ ਰਿਲੀਜ਼

ਹੁਣ ਫ਼ਿਲਮ ਦੇ ਟਰੇਲਰ ਨੇ ਦਰਸ਼ਕਾਂ ’ਚ ਫ਼ਿਲਮ ਨੂੰ ਲੈ ਕੇ ਬੇਸਬਰੀ ਹੋਰ ਵਧਾ ਦਿੱਤੀ ਹੈ। ਫ਼ਿਲਮ ’ਚ ਬਿੱਗ ਬੀ ‘ਝੁੰਡ’ ਦੀ ਚਿੱਲਰ ਪਾਰਟੀ ਦੇ ਨਾਲ ਨਜ਼ਰ ਆ ਰਹੇ ਹਨ। ਇਹ ਫ਼ਿਲਮ 4 ਮਾਰਚ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

‘ਝੁੰਡ’ ਇਕ ਮਜ਼ਬੂਤ ਪਟਕਥਾ ਤੇ ਸੰਗੀਤ ਦਾ ਮਿਸ਼ਰਣ ਹੈ, ਜੋ ਬਿਨਾਂ ਸ਼ੱਕ ਹਰ ਕਿਸੇ ’ਤੇ ਆਪਣਾ ਪ੍ਰਭਾਵ ਛੱਡੇਗੀ। ਫ਼ਿਲਮ ਨਿਰਮਾਤਾ ਭੂਸ਼ਣ ਕੁਮਾਰ ਕਹਿੰਦੇ ਹਨ ਕਿ ‘ਝੁੰਡ’ ਇਕ ਆਕਰਸ਼ਕ ਕਹਾਣੀ ਹੈ, ਜਿਸ ’ਚ ਅਮਿਤਾਭ ਬੱਚਨ ਦੀ ਦਮਦਾਰ ਪ੍ਰਫਾਰਮੈਂਸ ਦੇਖਣ ਨੂੰ ਮਿਲੇਗੀ।

ਫ਼ਿਲਮ ਵੱਡੇ ਪਰਦੇ ’ਤੇ ਦੋਸਤਾਂ, ਪਰਿਵਾਰ ਦੇ ਨਾਲ ਦੇਖਣ ਤੇ ਆਨੰਦ ਲੈਣ ਵਾਲੀ ਕਹਾਣੀ ਹੈ। ਫ਼ਿਲਮ ਨਿਰਦੇਸ਼ਕ ਮੁੰਜਲੇ ਕਹਿੰਦੇ ਹਨ, ‘ਟਰੇਲਰ ਨੂੰ ਸਾਂਝਾ ਕਰਨਾ ਤੇ ਦਰਸ਼ਕਾਂ ਨੂੰ ਸਾਡੀ ‘ਝੁੰਡ’ ਦੀ ਯਾਤਰਾ ਦਾ ਹਿੱਸਾ ਬਣਾਉਣਾ ਬਹੁਤ ਖ਼ੁਸ਼ੀ ਦੀ ਗੱਲ ਹੈ। ਸਾਨੂੰ ਭਰੋਸਾ ਹੈ ਕਿ ਫ਼ਿਲਮ ਦੀ ਕਹਾਣੀ ਦਰਸ਼ਕਾਂ ਨੂੰ ਪ੍ਰੇਰਿਤ ਕਰੇਗੀ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News