ਪਹਿਲੇ ਦਿਨ ਅਮਿਤਾਭ ਬੱਚਨ ਦੀ ਫ਼ਿਲਮ ‘ਝੁੰਡ’ ਨੇ ਕੀਤੀ ਇੰਨੀ ਕਮਾਈ

03/05/2022 4:32:35 PM

ਮੁੰਬਈ (ਬਿਊਰੋ)– ਕੱਲ ਯਾਨੀ 4 ਮਾਰਚ ਨੂੰ ਅਮਿਤਾਭ ਬੱਚਨ ਦੀ ਫ਼ਿਲਮ ‘ਝੁੰਡ’ ਰਿਲੀਜ਼ ਹੋਈ ਹੈ। ਉਮੀਦਾਂ ’ਤੇ ਖਰੀ ਉਤਰਦਿਆਂ ਫ਼ਿਲਮ ਨੇ ਸ਼ੁੱਕਰਵਾਰ ਨੂੰ ਬਾਕਸ ਆਫਿਸ ’ਤੇ ਚੰਗੀ ਕਮਾਈ ਕੀਤੀ ਹੈ। ਅਸਲੀਅਤ ਨੂੰ ਦਰਸਾਉਣ ਵਾਲੀ ਇਹ ਫ਼ਿਲਮ ਲੋਕਾਂ ਨੂੰ ਕਾਫੀ ਪਸੰਦ ਆ ਰਹੀ ਹੈ ਤੇ ਸ਼ਾਇਦ ਇਹੀ ਵਜ੍ਹਾ ਹੈ ਕਿ ਫ਼ਿਲਮ ਨੇ ਪਹਿਲੇ ਦਿਨ ਲਗਭਗ 1.50 ਕਰੋੜ ਰੁਪਏ ਦੀ ਕਮਾਈ ਕੀਤੀ।

ਇਹ ਖ਼ਬਰ ਵੀ ਪੜ੍ਹੋ : ਸ਼ਾਹਰੁਖ਼ ਖ਼ਾਨ ਨੂੰ ਪ੍ਰਸ਼ੰਸਕ ਨੇ ਦਿੱਤੀ ਨਸੀਹਤ, ਕਿਹਾ- ‘ਫ਼ਿਲਮਾਂ ’ਚ ਆਉਂਦੇ ਰਹੋ, ਖ਼ਬਰਾਂ ’ਚ ਨਹੀਂ’

ਫ਼ਿਲਮ ’ਚ ਅਮਿਤਾਭ ਬੱਚਨ ਦਾ ਰੋਲ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਅਮਿਤਾਭ ਬੱਚਨ ਨੇ ਆਪਣੇ ਸ਼ਾਨਦਾਰ ਅਭਿਨੈ ਨਾਲ ਲੋਕਾਂ ਦਾ ਦਿਲ ਇਕ ਵਾਰ ਮੁੜ ਜਿੱਤ ਲਿਆ ਹੈ।

ਫ਼ਿਲਮ ’ਚ ਅਮਿਤਾਭ ਬੱਚਨ ਨੇ ਸਪੋਰਟਸ ਕੋਚ ਵਿਜੇ ਦੇ ਰੂਪ ’ਚ ਆਪਣੀ ਇਕ ਵੱਖਰੀ ਛਾਪ ਛੱਡੀ ਹੈ। ਫ਼ਿਲਮ ਵਿਜੇ ਦੀ ਜ਼ਿੰਦਗੀ ਤੋਂ ਪ੍ਰੇਰਿਤ ਹੈ, ਜੋ ‘ਸਲੱਮ ਸੌਕਰ’ ਐੱਨ. ਜੀ. ਓ. ਦੇ ਸੰਸਥਾਪਕ ਹਨ। ਵਿਜੇ ਨੇ ਆਪਣੇ ਇਸ ਐੱਨ. ਜੀ. ਓ. ਰਾਹੀਂ ਝੁੱਗੀ-ਝੌਪੜੀ ਦੇ ਬੱਚਿਆਂ ਵਿਚਾਲੇ ਫੁੱਟਬਾਲ ਨੂੰ ਮਸ਼ਹੂਰ ਬਣਾਇਆ ਤੇ ਇਸ ਨੂੰ ਖੇਡਣ ਦਾ ਹੌਸਲਾ ਦੇ ਕੇ ਉਨ੍ਹਾਂ ਦੀ ਜ਼ਿੰਦਗੀ ਬਦਲ ਦਿੱਤੀ।

ਨਿਰਦੇਸ਼ਕ ਨਾਗਰਾਜ ਪੋਪਟਰਾਵ ਮੰਜੁਲੇ ਨੇ ‘ਝੁੰਡ’ ਦੀ ਕਹਾਣੀ, ਸਕ੍ਰੀਨਪਲੇਅ ਤੇ ਡਾਇਲਾਗ ਲਿਖੇ ਹਨ। ਇੰਨਾ ਹੀ ਨਹੀਂ, ਉਨ੍ਹਾਂ ਨੇ ਫ਼ਿਲਮ ’ਚ ਅਭਿਨੈ ਵੀ ਕੀਤਾ ਹੈ। ਇਸ ਤੋਂ ਪਹਿਲਾਂ ਸਾਲ 2016 ’ਚ ਆਈ ਫ਼ਿਲਮ ‘ਸੈਰਾਟ’ ਦਾ ਨਿਰਦੇਸ਼ਨ ਵੀ ਨਾਗਰਾਜ ਪੋਪਟਰਾਵ ਨੇ ਕੀਤਾ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News