ਮਹਿਲਾ ਯੂਜ਼ਰ ਦੇ ਕੁਮੈਂਟ ਤੋਂ ਬਾਅਦ ਜਦੋਂ ਅਮਿਤਾਭ ਬੱਚਨ ਨੂੰ ਮੰਗਣੀ ਪਈ ਮੁਆਫੀ!

12/29/2020 7:21:58 PM

ਨਵੀਂ ਦਿੱਲੀ (ਬਿਊਰੋ)– ਅਮਿਤਾਭ ਬੱਚਨ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੇ ਹਨ ਤੇ ਅਕਸਰ ਆਪਣੇ ਫਾਲੋਅਰਜ਼ ਨਾਲ ਦਿਲਚਸਪ ਤੱਥ, ਪ੍ਰੇਰਿਤ ਗੱਲਾਂ ਤੇ ਜ਼ਿੰਦਗੀ ਦੇ ਕਿੱਸੇ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ ’ਚ ਅਮਿਤਾਭ ਬੱਚਨ ਨੇ ਆਪਣੇ ਇਕ ਟਵੀਟ ਲਈ ਇਕ ਮਹਿਲਾ ਯੂਜ਼ਰ ਤੋਂ ਮਾਫ਼ੀ ਮੰਗੀ ਹੈ। ਅਮਿਤਾਭ ਬੱਚਨ ਆਪਣੇ ਟਵਿਟਰ ਹੈਂਡਲ ਤੋਂ ਅਕਸਰ ਕਵਿਤਾਵਾਂ ਤੇ ਮਨੋਰੰਜਕ ਸੰਦੇਸ਼ ਸਾਂਝੇ ਕਰਦੇ ਹਨ। ਇਸ ਦੌਰਾਨ ਬਿੱਗ ਬੀ ਨੇ ਐਤਵਾਰ ਨੂੰ ਇਕ ਕਵਿਤਾ ਪੋਸਟ ਕੀਤੀ ਪਰ ਜਦੋਂ ਪਤਾ ਲੱਗਾ ਕਿ ਇਸ ਦੀ ਲੇਖਿਕਾ ਟਵਿਟਰ ’ਤੇ ਹੈ ਤਾਂ ਅਮਿਤਾਭ ਨੇ ਦੇਰ ਨਾ ਕਰਦੇ ਹੋਏ ਮੁਆਫ਼ੀ ਮੰਗੀ।

ਉਨ੍ਹਾਂ ਲਿਖਿਆ, ‘ਟੀਸ਼ਾ ਜੀ, ਮੈਨੂੰ ਹੁਣੇ-ਹੁਣੇ ਪਤਾ ਲੱਗਾ ਕਿ ਇਕ ਟਵੀਟ ਜੋ ਮੈਂ ਛਾਪਿਆ ਸੀ, ਉਹ ਤੁਹਾਡੀ ਕਵਿਤਾ ਸੀ। ਮੈਂ ਮੁਆਫ਼ੀ ਮੰਗਦਾ ਹਾਂ। ਮੈਨੂੰ ਗਿਆਨ ਨਹੀਂ ਸੀ ਇਸ ਦਾ। ਮੈਨੂੰ ਕਿਸੇ ਨੇ ਮੇਰੇ ਟਵਿਟਰ ਜਾਂ ਵ੍ਹਟਸਐਪ ’ਤੇ ਇਹ ਭੇਜਿਆ। ਮੈਨੂੰ ਵਧੀਆ ਲੱਗੀ ਤੇ ਮੈਂ ਛਾਪ ਦਿੱਤੀ। ਮੈਂ ਮੁਆਫ਼ੀ ਚਾਹੁੰਦਾ ਹਾਂ।’

ਬਿੱਗ ਬੀ ਦੀ ਇਸ ਪ੍ਰਤੀਕਿਰਿਆ ਤੋਂ ਬਾਅਦ ਟੀਸ਼ਾ ਅਗਰਵਾਲ ਨਾਂ ਦੀ ਯੂਜ਼ਰ ਖ਼ੁਸ਼ ਹੋ ਗਈ। ਉਨ੍ਹਾਂ ਨੇ ਜਵਾਬ ’ਚ ਲਿਖਿਆ, ‘ਸਰ ਤੁਹਾਡਾ ਬਹੁਤ-ਬੁਹਤ ਧੰਨਵਾਦ ਤੇ ਦਿਲੋਂ ਧੰਨਵਾਦ। ਤੁਹਾਡੀ ਵਾਲ ’ਤੇ ਮੇਰਾ ਨਾਂ ਆਉਣਾ ਮੇਰੇ ਲਈ ਮਾਣ, ਖ਼ੁਸ਼ੀ ਤੇ ਲੇਖਨ ਦਾ ਸਰਵਉੱਚ ਇਨਾਮ ਹੈ। ਇਹ ਸਿਰਫ਼ ਕ੍ਰੈਡਿਟ ਨਹੀਂ, ਤੁਹਾਡਾ ਸਨੇਹ ਤੇ ਮੇਰਾ ਮਾਣ ਹੈ। ਇਕ ਛੋਟੇ ਜਿਹੇ ਲੇਖਕ ਨੂੰ ਤੁਹਾਡੀ ਕਲਮ ਨਾਲ ਆਪਣਾ ਨਾਂ ਮਿਲ ਜਾਵੇ ਤਾਂ ਹੋਰ ਕੀ ਚਾਹੀਦਾ। ਸਾਰੀ ਜ਼ਿੰਦਗੀ ਯਾਦ ਰਹਿਣ ਵਾਲਾ ਤਜਰਬਾ ਹੈ।’ ਦਰਅਸਲ ਲੇਖਿਕਾ ਨੇ ਅਮਿਤਾਭ ਬੱਚਨ ਨੂੰ ਟਵੀਟ ਕਰਕੇ ਦੱਸਿਆ ਸੀ ਕਿ ਇਹ ਉਸ ਦੀ ਕਵਿਤਾ ਹੈ।

ਉਂਝ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ ਜਦੋਂ ਅਮਿਤਾਭ ਬੱਚਨ ਨੇ ਗਲਤ ਟਵੀਟ ਲਈ ਮੁਆਫ਼ੀ ਮੰਗੀ ਹੋਵੇ। ਇਸ ਸਾਲ ਅਗਸਤ ’ਚ ਆਪਣੇ ਪਿਤਾ ਡਾ. ਹਰਿਵੰਸ਼ ਰਾਏ ਬੱਚਨ ਦੀ ਇਕ ਕਵਿਤਾ ਟਵੀਟ ਕੀਤੀ ਸੀ, ਜੋ ਅਸਲ ’ਚ ਗੀਤਕਾਰ ਪ੍ਰਸੂਨ ਜੋਸ਼ੀ ਦੀ ਸੀ। ਇਸ ਟਵੀਟ ਲਈ ਅਮਿਤਾਭ ਨੇ ਲਿਖਿਆ ਸੀ ਕੱਲ ਜੋ ਕਵਿਤਾ ਛਪੀ, ਉਸ ਦੇ ਲੇਖਕ ਬਾਬੂ ਜੀ ਨਹੀਂ ਹਨ, ਉਹ ਗਲਤ ਸੀ। ਇਸ ਦੀ ਰਚਨਾ ਕਵੀ ਪ੍ਰਸੂਨ ਜੋਸ਼ੀ ਨੇ ਕੀਤੀ ਹੈ। ਇਸ ਲਈ ਮੁਆਫ਼ੀ ਮੰਗਦਾ ਹੈ। ਇਸ ਨਾਲ ਅਮਿਤਾਭ ਨੇ ਕਵਿਤਾ ਵੀ ਪੋਸਟ ਕੀਤੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor Rahul Singh