ਰੇਮੋ ਡਿਸੂਜ਼ਾ ਲਈ ਅਮਿਤਾਭ ਬੱਚਨ ਨੇ ਕੀਤੀ ਅਰਦਾਸ, ਕਿਹਾ ''ਜਲਦੀ ਠੀਕ ਹੋ ਜਾਵੋ''
Monday, Dec 14, 2020 - 04:28 PM (IST)

ਮੁੰਬਈ (ਬਿਊਰੋ) : ਮਸ਼ਹੂਰ ਕੋਰੀਓਗ੍ਰਾਫਰ ਅਤੇ ਉਦਯੋਗ ਦੇ ਨਿਰਦੇਸ਼ਕ ਰੇਮੋ ਡਿਸੂਜ਼ਾ ਇਸ ਸਮੇਂ ਮੁੰਬਈ ਦੇ ਕੋਕੀਲਾਬੇਨ ਹਸਪਤਾਲ 'ਚ ਦਾਖ਼ਲ ਹਨ। ਰੇਮੋ ਡਿਸੂਜ਼ਾ ਨੂੰ 11 ਦਸੰਬਰ ਨੂੰ ਦਿਲ ਦਾ ਦੌਰਾ ਪਿਆ ਸੀ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਰੇਮੋ ਡਿਸੂਜ਼ਾ ਦੀ ਸਿਹਤ ਇਸ ਸਮੇਂ ਸਥਿਰ ਹੈ, ਉਮੀਦ ਕੀਤੀ ਜਾਂਦੀ ਹੈ ਕਿ ਉਹ ਜਲਦੀ ਸਿਹਤਮੰਦ ਹੋ ਜਾਣਗੇ ਅਤੇ ਉਨ੍ਹਾਂ ਨੂੰ ਹਸਪਤਾਲ 'ਚੋਂ ਛੁੱਟੀ ਮਿਲ ਜਾਵੇਗੀ।
.. get well Remo .. prayers !!🙏🙏🙏 and thank you for your wishes https://t.co/YpB5uS9zEe
— Amitabh Bachchan (@SrBachchan) December 13, 2020
ਰੇਮੋ ਡਿਸੂਜ਼ਾ ਦੀ ਜਲਦੀ ਸਿਹਤਯਾਬੀ ਲਈ ਉਨ੍ਹਾਂ ਦੇ ਪ੍ਰਸ਼ੰਸਕ ਪ੍ਰਾਰਥਨਾਵਾਂ ਕਰ ਰਹੇ ਹਨ। ਰੇਮੋ ਡਿਸੂਜ਼ਾ ਦੀ ਖ਼ਾਸ ਦੋਸਤ ਗੀਤਾ ਕਪੂਰ ਅਤੇ ਟੇਰੇਂਸ ਲੂਈਸ ਨੇ ਵੀ ਇੰਸਟਾਗ੍ਰਾਮ 'ਤੇ ਇਕ ਪੋਸਟ ਸਾਂਝੀ ਕੀਤੀ ਹੈ ਅਤੇ ਜਲਦੀ ਉਨ੍ਹਾਂ ਦੀ ਸਿਹਤਯਾਬੀ ਲਈ ਅਰਦਾਸ ਕੀਤੀ ਹੈ। ਇਸ ਦੇ ਨਾਲ ਹੀ ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਨੇ ਵੀ ਰੇਮੋ ਡਿਸੂਜ਼ਾ ਲਈ ਅਰਦਾਸ ਕੀਤੀ ਹੈ। ਉਨ੍ਹਾਂ ਨੇ ਲਿਖਿਆ 'ਜਲਦੀ ਠੀਕ ਹੋ ਜਾਵੋ ਰੇਮੋ, ਪ੍ਰਾਰਥਨਾਵਾਂ ਅਤੇ ਤੁਹਾਡੀਆਂ ਸ਼ੁੱਭਕਾਮਨਾਵਾਂ ਲਈ ਧੰਨਵਾਦ।'
ਗੀਤਾ ਕਪੂਰ ਨੇ ਲਿਖਿਆ ਨੋਟ
ਕੋਰੀਗ੍ਰਾਫ਼ਰ ਗੀਤਾ ਕਪੂਰ ਨੇ ਵੀ ਇੰਸਟਾਗ੍ਰਾਮ 'ਤੇ ਰੇਮੋ ਨਾਲ ਇਕ ਤਸਵੀਰ ਸਾਂਝੀ ਕਰਦਿਆਂ ਲਿਖਿਆ, 'ਢੇਰ ਸਾਰਾ ਪਿਆ। ਜਲਦ ਠੀਕ ਹੋ ਜਾਓ ਮੇਰੇ ਦੋਸਤ। ਛੋਟੇ ਜਲਦੀ ਠੀਕ ਹੋ ਕੇ ਫ਼ਿਰ ਤੋਂ ਪ੍ਰੇਸ਼ਾਨ ਕਰਨ ਦਾ ਮੌਕਾ ਦੇ। ਲਵ ਯੂ...ਦੁਆਵਾਂ ਅਤੇ ਤੁਸੀਂ ਠੀਕ ਹੋ ਜਾਓ। ਸਿਰਫ਼ ਮੈਂ ਹੀ ਨਹੀਂ ਸਗੋ ਉਹ ਸਾਰੇ ਵੀ ਜੋ ਤੁਹਾਨੂੰ ਪਿਆਰ ਕਰਦੇ ਹਨ ਪਰ ਸਿੱਧੇ ਤੁਹਾਡੇ ਤੱਕ ਨਹੀਂ ਪਹੁੰਚ ਸਕਦੇ।'
ਟੈਰੇਂਸ ਲੇਵਿਸ
ਟੈਰੇਂਸ ਲੇਵਿਸ ਨੇ ਰੇਮੋ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, 'ਭਗਵਾਨ 'ਤੇ ਭਰੋਸਾ ਹੈ ਅਤੇ ਦੁਆਵਾਂ ਪਰਬੱਤਾਂ ਨੂੰ ਵੀ ਚਲਾ ਸਕਦੀਆਂ ਨੇ। ਮੇਰੇ ਦੋਸਤ ਲਈ ਇਕ ਛੋਟੀ ਜਿਹੀ ਪ੍ਰਾਰਥਨਾ, ਪਿਆਰ, ਵਿਸ਼ਵਾਸ ਅਤੇ ਇੱਛਾ ਦੀ ਜ਼ਰੂਰਤ ਹੈ।'ਗੇਟ ਵੈਲ ਟੂ ਰੇਮੋ।' ਬਿੱਗ ਬੀ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਟਵੀਟ ਨੂੰ ਰੀਟਵੀਟ ਕੀਤਾ। ਇਸ ਟਵੀਟ 'ਚ ਰੇਮੋ ਡਿਸੂਜ਼ਾ ਇਕ ਡਾਂਸ ਰਿਐਲਿਟੀ ਸ਼ੋਅ 'ਚ ਇਕ ਡਾਂਸ ਕਰਨ ਵਾਲੀ ਟੀਮ ਨਾਲ ਨਜ਼ਰ ਆ ਰਹੇ ਹਨ।
ਇਹ ਇਤਫ਼ਾਕ ਦੀ ਗੱਲ ਹੈ ਕਿ ਟੀਮ ਅਮਿਤਾਭ ਬੱਚਨ ਦੀ ਫ਼ਿਲਮ 'ਦੀਵਾਰ' ਦੇ ਇੱਕ ਡਾਇਲਾਗ 'ਤੇ ਡਾਂਸ ਕਰ ਰਹੀ ਹੈ ਅਤੇ ਰੇਮੋ ਵੀਡੀਓ 'ਚ ਅਮਿਤਾਭ ਬੱਚਨ ਦੇ ਉਸ ਸੰਵਾਦ ਦੀ ਪ੍ਰਸ਼ੰਸਾ ਕਰ ਰਿਹਾ ਹੈ।
ਦੱਸਣਯੋਗ ਹੈ ਕਿ 2 ਅਪ੍ਰੈਲ 1972 ਨੂੰ ਬੈਂਗਲੁਰੂ 'ਚ ਪੈਦਾ ਹੋਏ ਰੇਮੋ ਆਪਣੇ ਸਕੂਲੀ ਦਿਨਾਂ 'ਚ ਇਕ ਬਹੁਤ ਸ਼ਾਨਦਾਰ ਐਥਲੀਟ ਸਨ ਅਤੇ ਉਨ੍ਹਾਂ ਨੇ ਉਸ ਦੌਰਾਨ ਕਈ ਐਵਾਰਡਜ਼ ਵੀ ਆਪਣੇ ਨਾਂ ਕੀਤੇ ਸਨ। ਰੇਮੋ ਡਿਸੂਜਾ ਦਾ ਵਿਆਹ ਲਿਜੇਲ ਨਾਲ ਹੋਇਆ ਹੈ, ਜੋ ਕਿ ਇਕ ਕਾਸਟਿਊਮ ਡਿਜ਼ਾਈਨਰ ਹੈ। ਰੇਮੋ ਦੇ 2 ਪੁੱਤਰ ਹਨ। ਰੇਮੋ 'ਡਾਂਸ ਇੰਡੀਆ ਡਾਂਸ' ਦੇ ਜੱਜ ਵੀ ਰਹੇ ਸਨ। ਰੇਮੋ ਆਪਣੀ ਬਿਹਤਰੀਨ ਕੋਰੀਓਗ੍ਰਾਫੀ ਲਈ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤੇ ਜਾ ਚੁੱਕੇ ਹਨ, ਜਿਨ੍ਹਾਂ 'ਚੋਂ ਆਈਫ਼ਾ ਐਵਾਰਡਜ਼ ਅਤੇ ਜ਼ੀ ਸਿਨੇ ਐਵਾਰਡਜ਼ ਮੁੱਖ ਹਨ।