ਅਮਿਤਾਭ ਬੱਚਨ ਦਾ ਹਮਸ਼ਕਲ ਸ਼ਸ਼ੀਕਾਂਤ ਕੋਰੋਨਾ ਕਾਲ ''ਚ ਕਰ ਰਿਹਾ ਹੈ ਅਜਿਹਾ ਕੰਮ, ਹੋ ਰਹੀਆਂ ਹਨ ਤਾਰੀਫ਼ਾਂ

6/10/2021 4:22:41 PM

ਮੁੰਬਈ: ਬਾਲੀਵੁੱਡ ਸਟਾਰਜ਼ ਦੇ ਹਮਸ਼ਕਲ ਦੀਆਂ ਤਸਵੀਰਾਂ ਅਕਸਰ ਸੋਸ਼ਲ ਮੀਡੀਆ ’ਤੇ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹੁਣ ਤਕ ਪਤਾ ਹੀ ਨਹੀਂ ਕਿੰਨੇ ਹੀ ਸਟਾਰਜ਼ ਦੇ ਹਮਸ਼ਕਲ ਸਾਹਮਣੇ ਆ ਚੁੱਕੇ ਹਨ। ਉਨ੍ਹਾਂ ਨੂੰ ਦੇਖ ਕੇ ਤੁਹਾਨੂੰ ਅਸਲੀ ਤੇ ਨਕਲੀ ਦੀ ਪਛਾਣ ਕਰ ਪਾਉਣਾ ਕਾਫੀ ਮੁਸ਼ਕਿਲ ਹੁੰਦਾ ਹੈ। ਹੁਣ ਤਕ ਸਲਮਾਨ ਖ਼ਾਨ,ਰਿਤਿਕ ਰੌਸ਼ਨ, ਐਸ਼ਵਰਿਆ ਰਾਏ, ਅਨੁਸ਼ਕਾ ਸ਼ਰਮਾ ਅਤੇ ਹਾਲ ਹੀ ’ਚ ਸ਼ਾਹਰੁਖ ਖ਼ਾਨ ਸਮੇਤ ਕਈ ਬਾਲੀਵੁੱਡ ਸਿਤਾਰਿਆਂ ਦੇ ਹਮਸ਼ਕਲਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਚੁੱਕੀਆਂ ਹਨ। 

PunjabKesari
ਇਸ ਦੌਰਾਨ ਹੁਣ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦਾ ਹਮਸ਼ਕਲ ਸਾਹਮਣੇ ਆਇਆ ਹੈ। ਬਿਗ ਬੀ ਦੇ ਹਮਸ਼ਕਲ ਦਾ ਨਾਂ ਸ਼ਸ਼ੀਕਾਂਤ ਪੇਡਵਾਲ ਆਪਣੇ ਮਜ਼ੇਦਾਰ ਅਤੇ ਕਾਮਿਕ ਅੰਦਾਜ਼ ਦੀ ਵਜ੍ਹਾ ਨਾਲ ਇਨ੍ਹਾਂ ਦਿਨਾਂ ’ਚ ਲੋਕਾਂ ’ਚ ਕਾਫ਼ੀ ਸੁਰਖੀਆਂ ਬਟੋਰ ਰਹੇ ਹਨ। ਉਨ੍ਹਾਂ ਦੇ ਚਰਚਾ ’ਚ ਆਉਣ ਦੇ ਪਿੱਛੇ ਇਕ ਹੋਰ ਖ਼ਾਸ ਵਜ੍ਹਾ ਹੈ। 

PunjabKesari
ਸ਼ਸ਼ੀਕਾਂਤ ਪੇਡਵਾਲ ਹੂ-ਬ-ਹੂ ਅਮਿਤਾਭ ਬੱਚਨ ਤਰ੍ਹਾਂ ਦਿਖਾਈ ਦਿੰਦੇ ਹਨ। ਉਹ ਕੋਰੋਨਾ ਕਾਲ ’ਚ ਇਸ ਖ਼ਤਰਨਾਕ ਲਾਗ ਨਾਲ ਜੂਝ ਰਹੇ ਲੋਕਾਂ ਨੂੰ ਹੱਸਾ ਕੇ ਉਨ੍ਹਾਂ ’ਚ ਪਾਜ਼ੇਟਿਵ ਐਨਰਜੀ ਫੈਲਾਉਂਦੇ ਦਿਖਾਈ ਦੇ ਰਹੇ ਹਨ। ਉਹ ਲੋਕਾਂ ਨਾਲ ਵੀਡੀਓ ਕਾਲ ਦੇ ਰਾਹੀਂ ਗੱਲ ਕਰ ਕੇ ਉਨ੍ਹਾਂ ਦਾ ਮਨੋਰੰਜਨ ਕਰ ਰਹੇ ਹਨ। ਵਰਚਅੁਲ ਵਿਚਾਰ-ਵਟਾਂਦਰੇ ਦੁਆਰਾ ਸ਼ਸ਼ੀਕਾਂਤ ਅਮਿਤਾਭ ਬੱਚਨ ਦੇ ਡਾਇਲਾਗ, ਉਨ੍ਹਾਂ ਦੀਆਂ ਕਵਿਤਾਵਾਂ ਸੁਣਾਉਂਦੇ ਹੋਏ ਲੋਕਾਂ ਨੂੰ ਮੋਟੀਵੇਟ ਕਰਦੇ ਹਨ।

https://www.instagram.com/tv/CP6Mq__hMXy/?utm_source=ig_web_copy_link
ਸ਼ਸ਼ੀਕਾਂਤ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ’ਚ ਤੁਸੀਂ ਦੇਖ ਸਕਦੇ ਹੋ ਕਿ ਉਨ੍ਹਾਂ ਦਾ ਅੰਦਾਜ਼ ਬਿੱਗ ਬੀ ਵਰਗਾ ਹੈ। ਉਨ੍ਹਾਂ ਦੇ ਬੋਲਣ ਦਾ ਤਰੀਕਾ ਤੇ ਹੇਅਰ ਸਟਾਈਲ ਵੀ ਐਕਟਰ ਨਾਲ ਮੇਲ ਖਾਦਾ ਹੈ। ਸ਼ਸ਼ੀਕਾਂਤ ਨੂੰ ਦੇਖ ਕੇ ਹਰ ਕੋਈ ਉਨ੍ਹਾਂ ਨੂੰ ਬਿਗ ਬੀ ਦੀ ਕਾਰਬਨ ਕਾਪੀ ਸਮਝਦਾ ਹੈ। 


Aarti dhillon

Content Editor Aarti dhillon