''ਤੌਕਤੇ'' ਤੂਫ਼ਾਨ ਨਾਲ ਅਮਿਤਾਭ ਬੱਚਨ ਨੂੰ ਭਾਰੀ ਨੁਕਸਾਨ

Tuesday, May 18, 2021 - 01:12 PM (IST)

''ਤੌਕਤੇ'' ਤੂਫ਼ਾਨ ਨਾਲ ਅਮਿਤਾਭ ਬੱਚਨ ਨੂੰ ਭਾਰੀ ਨੁਕਸਾਨ

ਨਵੀਂ ਦਿੱਲੀ : ਚੱਕਰਵਾਤੀ ਤੂਫ਼ਾਨ 'ਤੌਕਤੇ' ਨੇ ਦੇਸ਼ 'ਚ ਤਬਾਹੀ ਮਚਾਈ ਹੋਈ ਹੈ। ਇਸ ਦਾ ਅਸਰ ਮਹਾਰਾਸ਼ਟਰ ਦੀਆਂ ਵੱਖ-ਵੱਖ ਥਾਵਾਂ 'ਤੇ ਵੇਖਣ ਨੂੰ ਮਿਲਿਆ। ਅਰਬ ਸਾਗਰ 'ਚ ਬਣਿਆ ਇਹ ਚੱਕਰਵਾਤ ਆਪਣੇ ਨਾਲ ਭਾਰੀ ਮੀਂਹ ਅਤੇ ਹਵਾਵਾਂ ਨੂੰ ਨਾਲ ਲੈ ਕੇ ਆਇਆ ਹੈ। ਮੁੰਬਈ ਦੇ ਕਈ ਇਲਾਕਿਆਂ 'ਚ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਲੋਕਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਅਮਿਤਾਭ ਬੱਚਨ ਦਾ ਦਫ਼ਤਰ ਵੀ ਇਸ ਦੀ ਚਪੇਟ 'ਚ ਆ ਗਿਆ।

ਦਫ਼ਤਰ ਨੂੰ ਹੋਇਆ ਭਾਰੀ ਨੁਕਸਾਨ
ਅਮਿਤਾਭ ਬੱਚਨ ਨੇ ਆਪਣੇ ਬਲਾਗ 'ਚ ਦੱਸਿਆ ਕਿ ਉਨ੍ਹਾਂ ਦੇ ਦਫ਼ਤਰ ਦੇ ਜਨਕ 'ਚ ਪਾਣੀ ਭਰਿਆ ਹੋਇਆ ਹੈ। ਇਸ ਦੌਰਾਨ ਉਨ੍ਹਾਂ ਦੇ ਦਫ਼ਤਰ ਸਟਾਫ਼ ਦੇ ਸ਼ੈਲਟਰ ਵੀ ਉੱਡ ਗਏ। ਉਨ੍ਹਾਂ ਨੇ ਲਿਖਿਆ ਕਿ 'ਇਥੇ ਚੱਕਰਵਾਤ ਦੇ ਵਿਚਕਾਰ ਇੱਕ ਡੂੰਘਾ ਸਨੰਟਾ ਹੈ। ਪੂਰੇ ਦਿਨ ਭਾਰੀ ਮੀਂਹ, ਰੁੱਖ ਡਿੱਗ ਗਏ, ਚਾਰੇ ਪਾਸਿਓਂ ਪਾਣੀ ਦੀ ਲੀਕੇਜ, ਜਨਕ ਦਫ਼ਤਰ 'ਚ ਪਾਣੀ ਭਰ ਗਿਆ, ਭਾਰੀ ਮੀਂਹ ਲਈ ਪਲਾਸਟਿਕ ਕਵਰ ਸ਼ੀਟਾਂ ਫਟ ਗਈਆਂ ਹਨ। ਕੁਝ ਸਟਾਫ਼ ਲਈ ਸ਼ੇਡਸ ਅਤੇ ਸ਼ੇਲਟਕਸ ਉੱਡ ਗਏ ਪਰ ਲੜਾਈ ਦੀ ਭਾਵਨਾ ਬਰਕਰਾਰ ਹੈ। ਸਾਰੇ ਤਿਆਰ ਹਨ, ਬਾਹਰ ਨਿਕਲਣਾ, ਠੀਕ ਕਰਨਾ, ਭਿੱਜਣ ਵਾਲੀ ਸਥਿਤੀ 'ਚ ਵੀ ਕੰਮ ਜਾਰੀ ਹੈ।'

ਸਟਾਫ਼ ਦੀ ਕੀਤੀ ਪ੍ਰਸ਼ੰਸਾ
ਅਮਿਤਾਭ ਬੱਚਨ ਨੇ ਅੱਗੇ ਲਿਖਿਆ ਕਿ, 'ਸੱਚ ਆਖਾਂ ਤਾਂ ਕਮਾਲ ਦਾ ਸਟਾਫ਼... ਉਨ੍ਹਾਂ ਦੀ ਵਰਦੀ ਗਿੱਲੀ ਹੈ ਅਤੇ ਪਾਣੀ ਲਗਾਤਾਰ ਟਪਕ ਰਿਹਾ ਹੈ ਪਰ ਉਹ ਜੁੱਟੇ ਹੋਏ ਹਨ। ਮੈਂ ਖ਼ੁਦ ਆਪਣੇ ਵਾਰਡਰੋਬ ਤੋਂ ਉਨ੍ਹਾਂ ਨੂੰ ਤੁਰੰਤ ਬਦਲਣ ਲਈ ਕੱਪੜੇ ਦਿੱਤੇ ਅਤੇ ਹੁਣ ਉਹ ਮਾਣ ਨਾਲ ਚੇਲਸੀਆ ਅਤੇ ਜੈਪੁਰ ਪਿੰਕ ਪੈਂਥਰ ਦੇ ਸਮਰਥਕਾਂ ਵਜੋਂ ਅੱਗੇ ਵਧਦੇ ਹਨ। ਕੁਝ 'ਤੇ ਉਹ ਢਿੱਲੇ ਹਨ ਪਰ ਕੁਝ ਤੰਗ ਹਨ।'' ਇੱਥੇ ਅਮਿਤਾਭ ਬੱਚਨ, ਅਭਿਸ਼ੇਕ ਦੀ ਕਬੱਡੀ ਟੀਮ 'ਪਿੰਕ ਪੈਂਥਰ' ਦੇ ਟੀਸ਼ਰਟ ਕਲੇਕਸ਼ਨ ਦੀ ਗੱਲ ਕਰ ਰਹੇ ਹਨ।

PunjabKesari

ਇਨ੍ਹਾਂ ਪ੍ਰਾਜੈਕਟਾਂ 'ਚ ਹਨ ਰੁੱਝੇ
ਦੱਸ ਦੇਈਏ ਕਿ ਅਮਿਤਾਭ ਬੱਚਨ ਇਨ੍ਹੀਂ ਦਿਨੀਂ 'ਕੌਣ ਬਨੇਗਾ ਕਰੋੜਪਤੀ' ਸੀਜ਼ਨ 13 'ਚ ਰੁੱਝੇ ਹੋਏ ਹਨ। ਸ਼ੋਅ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਅਜਿਹੀ ਸਥਿਤੀ 'ਚ ਉਹ ਹਰ ਦਿਨ ਦਰਸ਼ਕਾਂ ਨੂੰ ਇੱਕ ਸਵਾਲ ਦੇ ਰਿਹਾ ਹੈ, ਜਿਸ ਦਾ ਸਹੀ ਜਵਾਬ ਦੇ ਕੇ ਹੌਟ ਸੀਟ 'ਤੇ ਬੈਠਣ ਦਾ ਮੌਕਾ ਮਿਲ ਸਕਦਾ ਹੈ।

ਫ਼ਿਲਮਾਂ ਦੀ ਗੱਲ ਕਰੀਏ ਤਾਂ ਅਮਿਤਾਭ ਬੱਚਨ ਆਉਣ ਵਾਲੇ ਦਿਨਾਂ 'ਚ ਫ਼ਿਲਮ 'ਗੁੱਡਬਾਏ' ਦੀ ਸ਼ੂਟਿੰਗ ਕਰਨਗੇ। ਪਹਿਲੀ ਵਾਰ ਉਹ ਨੀਨਾ ਗੁਪਤਾ ਨਾਲ ਪਰਦੇ 'ਤੇ ਨਜ਼ਰ ਆਉਣਗੇ। ਇਸ ਤੋਂ ਇਲਾਵਾ ਅਮਿਤਾਭ ਬੱਚਨ ਦੀਆਂ ਆਉਣ ਵਾਲੀਆਂ ਫ਼ਿਲਮਾਂ ਹਨ- 'ਚਿਹਰੇ', 'ਬ੍ਰਹਮਾਤਰ', 'ਝੁੰਡ' ਅਤੇ 'ਦਿ ਇੰਟਰਨ' ਹੈ।

PunjabKesari

ਨੋਟ  ਅਮਿਤਾਭ ਬੱਚਨ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News