ਅਮਿਤਾਭ ਦੇ ਸਕਿਓਰਿਟੀ ਗਾਰਡ ਦਾ ਤਬਾਦਲਾ, 1.5 ਕਰੋੜ ਦੀ ਸਾਲਾਨਾ ਕਮਾਈ ਦੀਆਂ ਖ਼ਬਰਾਂ ਤੋਂ ਬਾਅਦ ਐਕਸ਼ਨ ''ਚ ਪੁਲਸ

08/27/2021 4:00:52 PM

ਮੁੰਬਈ (ਬਿਊਰੋ) - ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦੇ ਪੁਲਸ ਬਾਡੀਗਾਰਡ ਜਿਤੇਂਦਰ ਸ਼ਿੰਦੇ ਹਾਲ ਹੀ 'ਚ ਆਪਣੀ ਤਨਖ਼ਾਹ ਨੂੰ ਲੈ ਕੇ ਖ਼ਬਰਾਂ 'ਚ ਆਏ ਸਨ। ਖ਼ਬਰਾਂ ਸਨ ਕਿ ਉਸ ਦੀ ਤਨਖ਼ਾਹ 1.5 ਕਰੋੜ ਰੁਪਏ ਸਾਲਾਨਾ ਹੈ। ਹੁਣ ਸਾਲਾਨਾ 1.5 ਕਰੋੜ ਕਮਾਉਣ ਦੇ ਦੋਸ਼ਾਂ ਤੋਂ ਬਾਅਦ ਪੁਲਸ ਬਾਡੀਗਾਰਡ ਜਿਤੇਂਦਰ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਇਸ ਮਾਮਲੇ 'ਚ ਜਿਤੇਂਦਰ ਖ਼ਿਲਾਫ਼ ਡਿਪਾਰਟਮੈਂਟਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ- ਅਮਿਤਾਭ ਦਾ ਪਰਛਾਵਾਂ ਬਣ ਰਹਿੰਦੈ ਸਕਿਓਰਿਟੀ ਗਾਰਡ ਸ਼ਿੰਦੇ, ਕਰੋੜਾਂ 'ਚ ਹੈ ਸਾਲਾਨਾ ਆਮਦਨ

ਪੁਲਸ ਬਾਡੀਗਾਰਡ ਜਿਤੇਂਦਰ ਦਾ ਹੋਇਆ ਤਬਾਦਲਾ
ਕਾਂਸਟੇਬਲ ਜਿਤੇਂਦਰ ਸ਼ਿੰਦੇ ਮੁੰਬਈ ਪੁਲਸ ਵਿਭਾਗ ਨਾਲ ਜੁੜੇ ਹੋਏ ਸਨ, ਜੋ ਹੁਣ ਤੱਕ ਅਮਿਤਾਭ ਬੱਚਨ ਦੇ ਸਕਿਓਰਿਟੀ ਗਾਰਡ ਸਨ। ਕੁਝ ਸਾਲਾਂ ਤੋਂ ਉਹ ਇਸ ਭੂਮਿਕਾ 'ਚ ਸੀ। ਹਾਲ ਹੀ 'ਚ ਅਜਿਹੀਆਂ ਬਹੁਤ ਸਾਰੀਆਂ ਖ਼ਬਰਾਂ ਆਈਆਂ ਸਨ ਕਿ ਉਸ ਦੀ ਸਾਲਾਨਾ ਕਮਾਈ 1.5 ਕਰੋੜ ਹੈ। ਹੁਣ ਪੁਲਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਹੋ ਰਹੀ ਹੈ ਕਿ ਸ਼ਿੰਦੇ ਦੀ ਇਹ ਕਮਾਈ ਕਿੱਥੋਂ ਹੋ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ- ਜਨਮਦਿਨ 'ਤੇ ਨੀਰੂ ਬਾਜਵਾ ਨੂੰ ਮਿਲਿਆ ਖ਼ਾਸ ਸਰਪ੍ਰਾਈਜ਼, ਵੇਖ ਪ੍ਰਸ਼ੰਸਕ ਵੀ ਹੋਏ ਬਾਗੋ ਬਾਗ

ਖ਼ਬਰਾਂ ਮੁਤਾਬਕ, ਜਿਤੇਂਦਰ ਸ਼ਿੰਦੇ ਨੇ ਪੁਲਸ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਇੱਕ ਸਕਿਓਰਿਟੀ ਏਜੰਸੀ ਵੀ ਚਲਾਉਂਦਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸਕਿਓਰਿਟੀ ਏਜੰਸੀ ਦੇ ਜ਼ਰੀਏ ਉਹ ਕਈ ਸੈਲੇਬ੍ਰਿਟੀਜ਼ ਨੂੰ ਸੁਰੱਖਿਆ ਮੁਹੱਇਆ ਕਰਦਾਉਂਦਾ ਹੈ। ਸ਼ਿੰਦੇ ਨੇ ਦੱਸਿਆ ਹੈ ਕਿ ਉਸ ਦੀ ਪਤਨੀ ਸਕਿਓਰਿਟੀ ਏਜੰਸੀ ਚਲਾਉਂਦੀ ਹੈ ਅਤੇ ਕਾਰੋਬਾਰ ਉਸ ਦੇ ਹੀ ਨਾਮ 'ਤੇ ਹੈ। ਮੁੰਬਈ ਪੁਲਸ ਹੁਣ ਇਸ ਪੂਰੇ ਮਾਮਲੇ ਦੀ ਜਾਂਚ ਕਰੇਗੀ। ਸ਼ਿੰਦੇ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਅਮਿਤਾਭ ਬੱਚਨ ਉਨ੍ਹਾਂ ਨੂੰ 1.5 ਕਰੋੜ ਦਿੰਦੇ ਹਨ।

ਇਹ ਖ਼ਬਰ ਵੀ ਪੜ੍ਹੋ- ਐਮੀ ਵਿਰਕ ਦੇ ਵਧਦੇ ਵਿਵਾਦ 'ਤੇ ਹੁਣ ਗੁੱਗੂ ਗਿੱਲ ਨੇ ਸਾਂਝੀ ਕੀਤੀ ਪੋਸਟ, ਆਖ ਦਿੱਤੀ ਇਹ ਗੱਲ

ਮੁੰਬਈ ਪੁਲਸ ਅਨੁਸਾਰ, ਕਿਸੇ ਵੀ ਪੁਲਸ ਕਰਮਚਾਰੀ ਦੀ ਤਾਇਨਾਤੀ ਇੱਕ ਜਗ੍ਹਾ 'ਤੇ ਪੰਜ ਸਾਲ ਤੋਂ ਜ਼ਿਆਦਾ ਨਹੀਂ ਹੋ ਸਕਦੀ। ਜਿਤੇਂਦਰ 2015 ਤੋਂ ਅਮਿਤਾਭ ਬੱਚਨ ਨਾਲ ਕੰਮ ਕਰ ਰਿਹਾ ਹੈ। ਅਮਿਤਾਭ ਨੂੰ ਸਰਕਾਰ ਤੋਂ 'ਐਕਸ ਕੈਟਾਗਿਰੀ' ਦੀ ਸਕਿਓਰਿਟੀ ਮਿਲੀ ਹੈ। ਇਸ 'ਚ ਹਮੇਸ਼ਾ ਦੋ ਕਾਂਸਟੇਬਲ ਤਾਇਨਾਤ ਹੁੰਦੇ ਹਨ। ਸ਼ਿੰਦੇ ਨੂੰ ਕਈ ਮੌਕਿਆਂ 'ਤੇ ਅਮਿਤਾਭ ਨਾਲ ਬਤੌਰ ਸਕਿਓਰਿਟੀ ਦੇਖਿਆ ਗਿਆ ਹੈ। ਫਿਲਹਾਲ, ਸ਼ਿੰਦੇ ਨੂੰ ਦੱਖਣੀ ਮੁੰਬਈ ਦੇ ਪੁਲਸ ਸਟੇਸ਼ਨ 'ਚ ਤਬਦੀਲ ਕਰ ਦਿੱਤਾ ਗਿਆ ਹੈ।


sunita

Content Editor

Related News