ਅਮਿਤ ਸਿੰਗਲਾ ਦੇ ਗੀਤ ''ਸ਼ੌਟ ਗੰਨ'' ਨੂੰ ਮਿਲਿਆ ਭਰਵਾ ਹੁੰਗਾਰਾ,3 ਮਿਲੀਅਨ ਹੋਇਆ ਪਾਰ (ਵੀਡੀਓ)

09/19/2020 8:13:09 PM

ਜਲੰਧਰ(ਬਿਊਰੋ) - ਬੀਤੇ ਦਿਨੀਂ ਰਿਲੀਜ਼ ਹੋਇਆ ਪੰਜਾਬੀ ਗਾਇਕ ਅਮਿਤ ਸਿੰਗਲਾ ਦਾ ਗੀਤ ਹਰ ਪਾਸੇ ਚਰਚਾ 'ਚ ਹੈ ਰਿਲੀਜ਼ ਹੁੰਦਿਆਂ ਹੀ ਇਸ ਗੀਤ ਨੇ ਹਰ ਪਾਸੇ ਧੁੰਮਾਂ ਪਾ ਦਿੱਤੀਆ ਹਨ। ਅਮਿਤ ਸਿੰਗਲਾ ਦੇ ਗੀਤ 'ਸ਼ੌਟ ਗੰਨ' 'ਚ ਉਹਨਾਂ ਦਾ ਸਾਥ ਮਸ਼ਹੂਰ ਗਾਇਕਾ ਗੁਰਲੇਜ਼ ਅੱਖਤਰ ਨੇ ਦਿੱਤਾ ਹੈ। ਮਿਊਜ਼ਿਕ ਨਿਰਮਾਣ ਕੰਪਨੀ 'ਫਿਲਮੀਂ ਲੋਕ' ਵੱਲੋ ਰਿਲੀਜ਼ ਕੀਤੇ ਗਏ ਇਸ ਗੀਤ ਨੂੰ 'ਸੋਹਨੀ ਫਿਲਮਜ਼' ਵੱਲੋਂ ਪੇਸ਼ ਕੀਤਾ ਗਿਆ ਹੈ।'ਫਿਲਮੀਂ ਲੋਕ' ਦੇ ਆਫੀਸ਼ੀਅਲ ਯੂਟਿਊਬ ਚੈਨਲ 'ਤੇ ਰਿਲੀਜ਼ ਹੋਏ ਇਸ ਗੀਤ ਨੂੰ ਹੁਣ ਤੱਕ 3.7 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਹੈ। 

PunjabKesari

ਦੱਸਣਯੋਗ ਹੈ ਕਿ ਇਸ ਗੀਤ ਨੂੰ ਗੀਤਕਾਰ ਜੱਸੀ ਪੰਨੂ ਨੇ ਲਿਖਿਆ ਹੈ ਤੇ ਮਿਊਜ਼ਿਕ ਏ.ਆਰ ਵੀ ਦਾ ਹੈ।ਗੀਤ ਦਾ ਵੀਡੀਓ ਹਰਜੋਤ ਸਿੰਘ ਤੇ ਕੁਰਾਨ ਢਿੱਲੋਂ ਨੇ ਤਿਆਰ ਕੀਤਾ ਹੈ।ਮਿਕਸ ਐਂਡ ਮਾਸਟਰ ਜੇ.ਕੇ ਵੱਲੋਂ ਕੀਤਾ ਗਿਆ ਹੈ ਜਦਕਿ ਵੀ.ਐਫ. ਐਕਸ ਦਾ ਕੰਮ ਅਮਿਤ ਮਿਸ਼ਰਾ ਤੇ ਸਤੀਸ਼ ਵਰਮਾ ਨੇ ਕੀਤਾ ਹੈ।

ਦੱਸਣਯੋਗ ਹੈ ਕਿ ਮਿਊਜ਼ਿਕ ਕੰਪਨੀ 'ਫਿਲਮੀਂ ਲੋਕ' ਇਸ ਤੋਂ ਪਹਿਲਾਂ ਵੀ ਕਈ ਕਲਾਕਾਰਾਂ ਦੇ ਗੀਤ ਰਿਲੀਜ਼ ਕਰ ਚੁੱਕੀ ਹੈ।ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ ।


Lakhan

Content Editor

Related News