ਆਮਿਰ ਖ਼ਾਨ ਇੰਗਲੈਂਡ ਦੇ ਸਿੱਖ ਬੌਕਸਰ ਤਲ ਸਿੰਘ ਦੀ ਅਸਲ ''ਸਪੀਡ ਤੇ ਪਾਵਰ'' ਨੂੰ ਵਿਖਾਉਣਗੇ ਸਿਲਵਰ ਸਕ੍ਰੀਨ ''ਤੇ

Thursday, Apr 01, 2021 - 11:15 AM (IST)

ਆਮਿਰ ਖ਼ਾਨ ਇੰਗਲੈਂਡ ਦੇ ਸਿੱਖ ਬੌਕਸਰ ਤਲ ਸਿੰਘ ਦੀ ਅਸਲ ''ਸਪੀਡ ਤੇ ਪਾਵਰ'' ਨੂੰ ਵਿਖਾਉਣਗੇ ਸਿਲਵਰ ਸਕ੍ਰੀਨ ''ਤੇ

ਚੰਡੀਗੜ੍ਹ (ਬਿਊਰੋ) : ਫ਼ਿਲਮਾਂ 'ਚ ਸਦਾ ਖ਼ਾਸ ਤਰ੍ਹਾਂ ਦੇ ਕਿਰਦਾਰ ਕਰਨ ਲਈ ਜਾਣੇ ਜਾਂਦੇ ਬਾਲੀਵੁੱਡ ਦੇ ਬਹੁਚਰਚਿਤ ਅਦਾਕਾਰ ਆਮਿਰ ਖ਼ਾਨ ਹੁਣ ਇੰਗਲੈਂਡ ਦੇ ਸਿੱਖ ਬੌਕਸਰ ਤਲ ਸਿੰਘ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ। ਖ਼ੁਦ ਆਮਿਰ ਖ਼ਾਨ ਦਾ ਕਹਿਣਾ ਹੈ ਕਿ ਤਲ ਸਿੰਘ ਕੋਲ ਵਿਸ਼ਵ ਦਾ ਪਹਿਲਾ ਸਿੱਖ ਵਰਲਡ ਚੈਂਪੀਅਨ ਬਣਨ ਦੀ 'ਸਪੀਡ ਤੇ ਪਾਵਰ' ਹੈ।

ਦੱਸ ਦੇਈਏ ਕਿ ਆਮਿਰ ਖ਼ਾਨ ਹੁਣ ਇੰਗਲੈਂਡ ਦੇ 26 ਸਾਲਾ ਐਮੇਚਿਓਰ ਚੈਂਪੀਅਨ ਤਲ ਸਿੰਘ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ। ਦਰਅਸਲ, ਤਲ ਸਿੰਘ ਇਸ ਵਰ੍ਹੇ ਪਹਿਲੀ ਵਾਰ ਪ੍ਰੋਫ਼ੈਸ਼ਨਲ ਰੈਂਕਸ 'ਚ ਆ ਹਨ। ਆਮਿਰ ਖ਼ਾਨ ਅੱਜਕੱਲ੍ਹ ਆਪਣੇ ਜਿਮ 'ਚ ਆਪਣੀ ਇਸ ਅਗਲੀ ਫ਼ਿਲਮ ਦੀ ਤਿਆਰੀ ਕਰ ਰਹੇ ਹਨ। 'ਸਕਾਈ ਸਪੋਰਟਸ' ਦੀ ਰਿਪੋਰਟ ਮੁਤਾਬਕ ਆਮਿਰ ਖ਼ਾਨ ਦਾ ਮੰਨਣਾ ਹੈ ਕਿ ਤਲ ਸਿੰਘ 'ਚ ਵਰਲਡ ਚੈਂਪੀਅਨ ਬਣਨ ਦੇ ਸਾਰੇ ਗੁਣ ਹਨ। ਆਮਿਰ ਖ਼ਾਨ ਨੇ ਇਹ ਵੀ ਕਿਹਾ ਕਿ ਬਾਕਸਿੰਗ 'ਚ ਕੋਈ ਸਿੱਖ ਵਰਲਡ ਚੈਂਪੀਅਨ ਨਹੀਂ ਬਣਿਆ ਤੇ ਤਲ ਸਿੰਘ 'ਚ ਅਜਿਹਾ ਪਹਿਲਾ ਚੈਂਪੀਅਨ ਬਣਨ ਦੇ ਸਾਰੇ ਗੁਣ ਹਨ। 

ਇੱਥੇ ਇਹ ਵੀ ਦੱਸ ਦੇਈਏ ਕਿ ਖ਼ੁਦ ਤਲ ਸਿੰਘ ਅੱਜਕੱਲ੍ਹ ਆਮਿਰ ਖ਼ਾਨ ਨੂੰ ਉਨ੍ਹਾਂ ਦੇ ਜਿਮ 'ਚ ਸਿਖਾ ਰਹੇ ਹਨ ਕਿ ਫ਼ਿਲਮ 'ਚ ਪੰਚ ਕਿਵੇਂ ਮਾਰਨੇ ਹਨ ਤੇ ਕਿਹੋ ਜਿਹਾ ਸਟਾਈਲ ਰੱਖਣਾ ਹੈ। ਉਂਝ ਆਮਿਰ ਖ਼ਾਨ ਖ਼ੁਦ ਵੀ 140 ਪੌਂਡ ਦੇ ਬੈਲਟ ਹੋਲਡਰ ਹਨ ਤੇ ਉਨ੍ਹਾਂ ਨੂੰ ਪਤਾ ਹੈ ਕਿ ਰਿੰਗ 'ਚ ਕਿਵੇਂ ਵਿਚਰਨਾ ਹੈ। ਆਮਿਰ ਖ਼ਾਨ ਨੇ ਕਿਹਾ ਕਿ ਉਨ੍ਹਾਂ ਬਹੁਤ ਸਾਰੇ ਬਾਕਸਰ ਵੇਖੇ ਹਨ ਪਰ ਕਦੇ ਤਲ ਸਿੰਘ ਜਿਹਾ ਹੁਨਰ ਤੇ ਸਪੀਡ ਨਹੀਂ ਵੇਖੀ। ਉਨ੍ਹਾਂ ਦੱਸਿਆ ਕਿ ਜਿਮ 'ਚ ਉਨ੍ਹਾਂ ਤਲ ਸਿੰਘ ਨੂੰ ਬਹੁਤ ਚੰਗੀ ਤਰ੍ਹਾਂ ਜਾਣਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦੱਸਿਆ ਕਿ ਤਲ ਸਿੰਘ ਦਾ ਨਿਸ਼ਾਨਾ 'ਵਰਲਡ ਟਾਈਟਲ' ਜਿੱਤ ਕੇ ਇਤਿਹਾਸ ਰਚਣਾ ਹੈ। ਤਲ ਸਿੰਘ ਨੇ ਵੀ ਉਤਸ਼ਾਹਿਤ ਹੁੰਦਿਆਂ ਕਿਹਾ ਕਿ ਜੇ ਆਮਿਰ ਖ਼ਾਨ ਉਨ੍ਹਾਂ ਵੱਲ ਹਨ, ਤਾਂ ਉਹ ਜ਼ਰੂਰ ਵਰਲਡ ਚੈਂਪੀਅਨ ਬਣਨਗੇ।


author

sunita

Content Editor

Related News