ਗਾਇਕਾ ਰਿਹਾਨਾ ਦੂਜੀ ਵਾਰ ਬਣਨ ਜਾ ਰਹੀ ਹੈ ਮਾਂ, ਲਾਈਵ ਸ਼ੋਅ ਦੌਰਾਨ ਫਲਾਂਟ ਕੀਤਾ 'ਬੇਬੀ ਬੰਪ'

Monday, Feb 13, 2023 - 05:53 PM (IST)

ਗਾਇਕਾ ਰਿਹਾਨਾ ਦੂਜੀ ਵਾਰ ਬਣਨ ਜਾ ਰਹੀ ਹੈ ਮਾਂ, ਲਾਈਵ ਸ਼ੋਅ ਦੌਰਾਨ ਫਲਾਂਟ ਕੀਤਾ 'ਬੇਬੀ ਬੰਪ'

ਮੁੰਬਈ (ਬਿਊਰੋ) : ਹਾਲੀਵੁੱਡ ਦੀ ਪ੍ਰਸਿੱਧ ਗਾਇਕਾ ਰਿਹਾਨਾ ਨੇ ਆਪਣੇ ਦਮਦਾਰ ਪ੍ਰਦਰਸ਼ਨ ਤੋਂ ਪਹਿਲਾਂ ਇਹ ਵੀ ਅੰਦਾਜ਼ੇ ਲਗਾਏ ਜਾ ਰਹੇ ਸਨ ਕਿ ਉਹ ਸੁਪਰ ਬਾਊਲ 'ਤੇ ਕੋਈ ਵੱਡਾ ਐਲਾਨ ਕਰ ਸਕਦੀ ਹੈ। ਇਸ ਦੌਰਾਨ ਕੁਝ ਅਜਿਹੇ ਸੰਕੇਤ ਵੀ ਮਿਲੇ ਸਨ, ਜਿਨ੍ਹਾਂ ਤੋਂ ਅਫਵਾਹਾਂ ਉੱਠੀਆਂ ਸਨ ਕਿ ਗਾਇਕਾ ਗਰਭਵਤੀ ਹੈ। ਇਸ ਦੇ ਨਾਲ ਹੀ ਗਾਇਕਾ ਦੇ ਪ੍ਰੈਗਨੈਂਸੀ ਦੀ ਗੱਲ ਵੀ ਪੱਕੀ ਹੋ ਗਈ ਹੈ। ਰਿਹਾਨਾ ਪਹਿਲਾਂ ਹੀ ਇੱਕ ਪੁੱਤਰ ਦੀ ਮਾਂ ਹੈ।

PunjabKesari

ਹਾਫਟਾਈਮ ਸੁਪਰ ਬਾਊਲ ਪ੍ਰਦਰਸ਼ਨ ਦੇ ਦੌਰਾਨ ਰਿਹਾਨਾ ਬਾਰੇ ਅਫਵਾਹਾਂ ਆਈਆਂ ਸਨ ਕਿ ਉਹ ਦੁਬਾਰਾ ਗਰਭਵਤੀ ਹੈ। ਇਕ ਰਿਪੋਰਟ ਅਨੁਸਾਰ, ਗਾਇਕਾ ਨੂੰ ਪ੍ਰਦਰਸ਼ਨ ਦੌਰਾਨ ਆਪਣੇ ਢਿੱਡ 'ਤੇ ਵਾਰ-ਵਾਰ ਹੱਥ ਫੇਰਦੇ ਹੋਏ ਦੇਖਿਆ ਗਿਆ ਅਤੇ ਇੱਥੋਂ ਤੱਕ ਕਿ ਉਸ ਨੇ ਆਪਣੇ ਕੱਪੜਿਆਂ ਦੀ ਜਿਪ ਵੀ ਖੁੱਲ੍ਹੀ ਛੱਡੀ ਹੋਈ ਸੀ।

PunjabKesari

ਇਸ ਦੌਰਾਨ ਗਾਇਕਾ 'ਬੇਬੀ ਬੰਪ' ਵੀ ਫਲਾਂਟ ਕਰਦੀ ਨਜ਼ਰ ਆਈ ਸੀ, ਜਿਸ ਤੋਂ ਬਾਅਦ ਅਫਵਾਹਾਂ ਸ਼ੁਰੂ ਹੋ ਗਈਆਂ ਸਨ ਕਿ ਰਿਹਾਨਾ ਗਰਭਵਤੀ ਹੈ। ਪਿੰਕਵਿਲਾ ਦੀ ਖ਼ਬਰ ਮੁਤਾਬਕ, ਰਿਹਾਨਾ ਦੇ ਪ੍ਰਤੀਨਿਧੀ ਨੇ ਐਤਵਾਰ ਰਾਤ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਗਾਇਕਾ ਦੂਜੀ ਵਾਰ ਗਰਭਵਤੀ ਹੈ।

ਦੱਸ ਦੇਈਏ ਕਿ ਗ੍ਰੈਮੀ ਵਿਨਰ ਰਿਹਾਨਾ ਅਤੇ ਪ੍ਰੇਮੀ ਰੈਪਰ ASAP ਰੌਕੀ ਨੇ ਸਾਲ 2022 'ਚ ਆਪਣੇ ਪੁੱਤਰ ਦਾ ਸਵਾਗਤ ਕੀਤਾ ਹੈ। ਗਾਇਕਾ ਨੇ ਆਪਣੀ ਪਹਿਲੀ ਪ੍ਰੈਗਨੈਂਸੀ ਦੌਰਾਨ ਵੀ ਕਾਫ਼ੀ ਸੁਰਖੀਆਂ ਬਟੋਰੀਆਂ ਸਨ।

PunjabKesari

ਇਸ ਦੌਰਾਨ ਉਨ੍ਹਾਂ ਨੇ ਕਈ ਰਿਵੀਲਿੰਗ ਫੋਟੋਸ਼ੂਟ ਕਰਵਾਏ ਸਨ। ਉਸ ਤੋਂ ਪ੍ਰੇਰਿਤ ਹੋ ਕੇ ਬੀ-ਟਾਊਨ ਦੀਆਂ ਕਈ ਅਦਾਕਾਰਾਂ ਨੇ ਵੀ ਇਸ ਤਰ੍ਹਾਂ ਦੇ ਫੋਟੋਸ਼ੂਟ ਕਰਵਾਏ ਸਨ। 

PunjabKesari

ਦੱਸਣਯੋਗ ਹੈ ਕਿ ਰਿਹਾਨਾ ਨੂੰ 2023 ਸੁਪਰ ਬਾਊਲ ਸਟੇਜ 'ਤੇ ਹਿੱਟ ਕਰਦੇ ਦੇਖਿਆ ਗਿਆ ਸੀ। ਇਹ ਈਵੈਂਟ ਅਮਰੀਕਾ ਦੇ ਸਭ ਤੋਂ ਵੱਡੇ ਫੁੱਟਬਾਲ ਈਵੈਂਟਾਂ 'ਚੋਂ ਇੱਕ ਹੈ, ਜਿਸ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਗਾਇਕ ਪ੍ਰਦਰਸ਼ਨ ਕਰਦੇ ਹਨ।

PunjabKesari

ਇਸ ਦੌਰਾਨ ਰਿਹਾਨਾ ਨੇ ਈਵੈਂਟ 'ਚ ਸ਼ਾਨਦਾਰ ਐਂਟਰੀ ਕੀਤੀ ਅਤੇ ਆਪਣੇ ਸ਼ੋਅ 'ਚ ਡਾਇਮੰਡਸ, ਰੂਡ ਬੁਆਏ ਅਤੇ ਵਰਕ ਸਮੇਤ ਕਈ ਕਲਾਸਿਕ ਗਾਣੇ ਗਾਏ।

PunjabKesari

ਇਸ ਨੂੰ ਰਿਹਾਨਾ ਦੀ ਵਾਪਸੀ ਮੰਨਿਆ ਜਾ ਸਕਦਾ ਹੈ ਕਿਉਂਕਿ ਇਹ 2018 ਤੋਂ ਬਾਅਦ ਉਸਦਾ ਪਹਿਲਾ ਲਾਈਵ ਪ੍ਰਦਰਸ਼ਨ ਸੀ। ਗਾਇਕਾ ਨੇ ਤਕਰੀਬਨ ਸੱਤ ਸਾਲਾਂ ਤੋਂ ਇੱਕ ਵੀ ਐਲਬਮ ਰਿਲੀਜ਼ ਨਹੀਂ ਕੀਤੀ ਹੈ।

PunjabKesari

PunjabKesari

PunjabKesari

PunjabKesari

PunjabKesari


ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।


author

sunita

Content Editor

Related News