ਅਮੀਸ਼ਾ ਪਟੇਲ ਨੇ ਫਿਲਮ ''ਸੈਯਾਰਾ'' ਲਈ ਅਹਾਨ-ਅਨੀਤ ਨੂੰ ਦਿੱਤੀਆਂ ਸ਼ੁਭਕਾਮਨਾਵਾਂ
Thursday, Jul 24, 2025 - 02:39 PM (IST)

ਮੁੰਬਈ (ਏਜੰਸੀ)- ਬਾਲੀਵੁੱਡ ਅਦਾਕਾਰਾ ਅਮੀਸ਼ਾ ਪਟੇਲ ਨੇ ਅਹਾਨ ਪਾਂਡੇ ਅਤੇ ਅਨੀਤ ਪੱਡਾ ਨੂੰ ਉਨ੍ਹਾਂ ਦੀ ਸੁਪਰਹਿੱਟ ਫਿਲਮ 'ਸੈਯਾਰਾ' ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ। ਮੋਹਿਤ ਸੂਰੀ ਦੁਆਰਾ ਨਿਰਦੇਸ਼ਤ ਅਤੇ YRF ਦੇ ਸੀਈਓ ਅਕਸ਼ੈ ਵਿਧਾਨੀ ਦੁਆਰਾ ਨਿਰਮਿਤ, 'ਸੈਯਾਰਾ' 18 ਜੁਲਾਈ ਤੋਂ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਚੁੱਕੀ ਹੈ। ਦਰਸ਼ਕ ਇਸ ਫਿਲਮ ਵਿੱਚ ਅਹਾਨ ਪਾਂਡੇ ਅਤੇ ਅਨੀਤ ਪੱਡਾ ਦੀ ਰੋਮਾਂਟਿਕ ਕੈਮਿਸਟਰੀ ਨੂੰ ਬਹੁਤ ਪਸੰਦ ਕਰ ਰਹੇ ਹਨ। ਫਿਲਮ 'ਸੈਯਾਰਾ' ਬਾਕਸ ਆਫਿਸ 'ਤੇ ਧਮਾਲ ਮਚਾ ਰਹੀ ਹੈ।
'ਸੈਯਾਰਾ' ਨੂੰ ਆਲੋਚਕਾਂ ਦੇ ਨਾਲ-ਨਾਲ ਸਿਤਾਰਿਆਂ ਤੋਂ ਵੀ ਸ਼ਾਨਦਾਰ ਸਮੀਖਿਆਵਾਂ ਮਿਲ ਰਹੀਆਂ ਹਨ। ਇਸ ਫਿਲਮ ਦੀ ਤੁਲਨਾ ਸਾਲ 2000 ਵਿੱਚ ਰਿਲੀਜ਼ ਹੋਈ ਰਿਤਿਕ ਰੋਸ਼ਨ ਅਤੇ ਅਮੀਸ਼ਾ ਪਟੇਲ ਦੀ ਸੁਪਰਹਿੱਟ ਫਿਲਮ 'ਕਹੋ ਨਾ... ਪਿਆਰ ਹੈ' ਨਾਲ ਵੀ ਕੀਤੀ ਜਾ ਰਹੀ ਹੈ। ਹੁਣ ਇਸ 'ਤੇ ਅਮੀਸ਼ਾ ਪਟੇਲ ਦੀ ਪ੍ਰਤੀਕਿਰਿਆ ਆਈ ਹੈ। ਅਮੀਸ਼ਾ ਪਟੇਲ ਨੇ X 'ਤੇ ਲਿਖਿਆ, 'ਸੈਯਾਰਾ' ਦੀ ਜੋੜੀ ਅਹਾਨ ਅਤੇ ਅਨੀਤ ਨੂੰ ਸ਼ੁਭਕਾਮਨਾਵਾਂ! ਆਪਣੀਆਂ ਭਵਿੱਖ ਦੀਆਂ ਫਿਲਮਾਂ ਵਿੱਚ ਵੀ ਬਾਕਸ ਆਫਿਸ 'ਤੇ ਅਜਿਹਾ ਹੀ ਕਹਿਰ ਮਚਾਉਦੇ ਰਹੋ! ਕਹੋ ਨਾ ਪਿਆਰ ਹੈ ਹਮੇਸ਼ਾ ਚਮਕਦਾ ਰਹੇ ਅਤੇ ਫਿਲਮਾਂ ਦੀ ਦੁਨੀਆ ਵਿੱਚ ਤੁਹਾਡਾ ਸਵਾਗਤ ਹੈ।