ਦਿੱਲੀ 'ਚ ਟੈਕਸ ਮੁਕਤ ਹੋਈ ਇਹ ਫਿਲਮ, CM ਨੇ ਕੀਤਾ ਐਲਾਨ
Friday, Nov 28, 2025 - 10:21 AM (IST)
ਨਵੀਂ ਦਿੱਲੀ (ਏਜੰਸੀ)- ਮੁੱਖ ਮੰਤਰੀ ਰੇਖਾ ਗੁਪਤਾ ਨੇ ਵੀਰਵਾਰ ਨੂੰ ਕਿਹਾ ਕਿ ਕੁਮਾਊਂ ਰੈਜੀਮੈਂਟ ਦੀ ਚਾਰਲੀ ਕੰਪਨੀ ਦੀ ਬਹਾਦਰੀ 'ਤੇ ਆਧਾਰਿਤ ਫਿਲਮ '120 ਬਹਾਦੁਰ' ਨੂੰ ਦਿੱਲੀ ਵਿੱਚ ਟੈਕਸ ਮੁਕਤ ਐਲਾਨਿਆ ਗਿਆ ਹੈ।
ਇਹ ਵੀ ਪੜ੍ਹੋ: ਨੇੜੇ ਆ ਗਿਆ ਧਰਤੀ ਦਾ ਆਖਰੀ ਦਿਨ! ਟੱਕਰਾਵੇਗਾ ਧੂਮਕੇਤੂ ਤੇ ਫਿਰ....

ਗੁਪਤਾ ਨੇ X 'ਤੇ ਇੱਕ ਪੋਸਟ ਵਿੱਚ ਕਿਹਾ ਕਿ '120 ਬਹਾਦੁਰ' 13 ਕੁਮਾਊਂ ਰੈਜੀਮੈਂਟ ਦੇ ਚਾਰਲੀ ਕੰਪਨੀ ਦੇ 120 ਸੈਨਿਕਾਂ ਦੀ "ਅਸਾਧਾਰਨ ਹਿੰਮਤ, ਅਗਵਾਈ ਅਤੇ ਕੁਰਬਾਨੀ" ਨੂੰ ਸ਼ਰਧਾਂਜਲੀ ਹੈ, ਜਿਨ੍ਹਾਂ ਨੇ 1962 ਦੀ ਭਾਰਤ-ਚੀਨ ਜੰਗ ਦੌਰਾਨ ਰੇਜ਼ਾਂਗ ਲਾ ਵਿੱਚ ਬਹਾਦਰੀ ਨਾਲ ਲੜਾਈ ਲੜੀ ਸੀ। ਬਹਾਦੁਰ ਸੈਨਿਕਾਂ ਨੂੰ ਵਿਸ਼ੇਸ਼ ਸ਼ਰਧਾਂਜਲੀ ਵਜੋਂ, ਦਿੱਲੀ ਸਰਕਾਰ ਨੇ 28 ਨਵੰਬਰ ਤੋਂ ਫਿਲਮ ਨੂੰ ਦਿੱਲੀ ਵਿੱਚ ਟੈਕਸ ਮੁਕਤ ਕਰਨ ਦਾ ਫੈਸਲਾ ਕੀਤਾ ਹੈ।" ਉਨ੍ਹਾਂ ਕਿਹਾ ਕਿ ਇਹ ਫਿਲਮ ਮੇਜਰ ਸ਼ੈਤਾਨ ਸਿੰਘ ਭਾਟੀ ਦੀ ਪ੍ਰੇਰਨਾਦਾਇਕ ਅਗਵਾਈ ਨੂੰ ਉਜਾਗਰ ਕਰਦੀ ਹੈ।
ਇਹ ਵੀ ਪੜ੍ਹੋ: ਮੋਬਾਈਲ ਯੂਜ਼ਰਸ ਦੀ ਲੱਗੀ ਮੌਜ ! ਆ ਗਿਆ 365 ਦਿਨਾਂ ਵਾਲਾ ਸਸਤਾ ਰੀਚਾਰਜ ਪਲਾਨ
