ਕੈਂਸਰ ਨਾਲ ਮਸ਼ਹੂਰ ਅਦਾਕਾਰ ਦੀ ਹੋਈ ਮੌਤ, ਕੰਨੜ ਫਿਲਮ ਉਦਯੋਗ ''ਚ ਪਸਰਿਆ ਸੋਗ
Sunday, Nov 30, 2025 - 02:41 PM (IST)
ਬੈਂਗਲੁਰੂ- ਸੀਨੀਅਰ ਕੰਨੜ ਅਭਿਨੇਤਾ 'ਮੈਸੂਰ' ਸ਼੍ਰੀਕਾਂਤਈਆ ਉਮੇਸ਼ ਦਾ 80 ਸਾਲਾ ਦੀ ਉਮਰ 'ਚ ਲੰਬੀ ਬੀਮਾਰੀ ਤੋਂ ਬਾਅਦ ਐਤਵਾਰ ਨੂੰ ਦਿਹਾਂਤ ਹੋ ਗਿਆ। ਪਰਿਵਾਰਕ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਅਭਿਨੇਤਾ ਕਾਫ਼ੀ ਸਮੇਂ ਤੋਂ ਕੈਂਸਰ ਨਾਲ ਪੀੜਤ ਸਨ ਅਤੇ ਹਾਲ ਹੀ 'ਚ ਉਨ੍ਹਾਂ ਨੂੰ ਇਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਨੇ ਆਖ਼ਰੀ ਸਾਹ ਲਿਆ। ਅਭਿਨੇਤਾ ਉਮੇਸ਼ ਨੂੰ 1960 'ਚ ਫਿਲਮ ਉਦਯੋਗ 'ਚ ਇਕ ਵੱਡਾ ਮੌਕਾ ਉਦੋਂ ਮਿਲਿਆ, ਜਦੋਂ ਉਨ੍ਹਾਂ ਨੂੰ ਫਿਲਮ 'ਮੱਕਲ ਰਾਜ' 'ਚ ਮੁੱਖ ਭੂਮਿਕਾ ਨਿਭਾਉਣ ਦਾ ਮੌਕਾ ਪ੍ਰਾਪਤ ਹੋਇਆ।

ਇਹ ਵੀ ਪੜ੍ਹੋ : Bigg Boss 19 'ਚ ਧਰਮਿੰਦਰ ਨੂੰ ਯਾਦ ਕਰ ਭਾਵੁਕ ਹੋਏ ਸਲਮਾਨ ਖਾਨ, ਆਖ਼ੀ ਇਹ ਗੱਲ
ਉਨ੍ਹਾਂ ਨੇ ਨਾਗਰਾ ਹੋਲ (1978), ਗੁਰੂ ਸ਼ਿਸ਼ਯਰੂ (1981), ਕਾਮਨਾ ਬਿੱਲੂ (1983) ਅਤੇ ਵੈਂਕਟ ਇਨ ਸੰਕਟ (2007) ਵਰਗੀਆਂ ਫਿਲਮਾਂ 'ਚ ਕੰਮ ਕੀਤਾ। ਅਦਾਕਾਰ ਦੇ ਦਿਹਾਂਤ 'ਤੇ ਸੋਗ ਜ਼ਾਹਰ ਕਰਦੇ ਹੋਏ ਜਨਤਾ ਦਲ ਦੇ ਨੇਤਾ ਅਤੇ ਕੇਂਦਰੀ ਮੰਤਰੀ ਐੱਚ.ਡੀ. ਕੁਮਾਰਸਵਾਮੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਖ਼ਬਰ ਸੁਣ ਕੇ ਡੂੰਘਾ ਦੁੱਖ ਹੋਇਆ ਹੈ। ਕੁਮਾਰਸਵਾਮੀ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ,''ਗੁਰੂ ਸ਼ਿਸ਼ਯਾਰੂ, 'ਹਾਲੁ ਜੇਨੂ', 'ਅਪੂਰਵਕ ਸੰਗਮਾ' ਸਮੇਤ ਕਈ ਫਿਲਮਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਉਨ੍ਹਾਂ ਦਾ ਦਿਹਾਂਤ, ਕੰਨੜ ਕਲਾ ਜਗਤ ਲਈ ਇਕ ਵੱਡਾ ਘਾਟਾ ਹੈ।''
Related News
ਅਦਾਕਾਰ ਥਾਲਾਪਤੀ ਵਿਜੇ ਦੀ ਫਿਲਮ ''ਜਨ ਨਾਇਕਨ'' ਨੂੰ ਵੱਡਾ ਝਟਕਾ? ਹਾਈ ਕੋਰਟ ਨੇ CBFC ਦੀ ਚੁਣੌਤੀ ਨੂੰ ਦਿੱਤੀ ਮਨਜ਼ੂਰੀ
