ਐਮਾਜ਼ੋਨ ਪ੍ਰਾਈਮ ਵੀਡੀਓ ਦਾ ਓ. ਟੀ. ਟੀ. ’ਤੇ ਰਿਹਾ ਦਬਦਬਾ, ਟਾਪ ਸ਼ੋਅ ਤੇ ਫ਼ਿਲਮ ਇਸੇ ਪਲੇਟਫਾਰਮ ਦੀ

Wednesday, Jan 17, 2024 - 01:03 PM (IST)

ਐਮਾਜ਼ੋਨ ਪ੍ਰਾਈਮ ਵੀਡੀਓ ਦਾ ਓ. ਟੀ. ਟੀ. ’ਤੇ ਰਿਹਾ ਦਬਦਬਾ, ਟਾਪ ਸ਼ੋਅ ਤੇ ਫ਼ਿਲਮ ਇਸੇ ਪਲੇਟਫਾਰਮ ਦੀ

ਮੁੰਬਈ (ਬਿਊਰੋ)– ਆਰਮੈਕਸ ਦੀ ਰਿਪੋਰਟ ਅਨੁਸਾਰ ਰਾਜ ਐਂਡ ਡੀ. ਕੇ. ਦੀ ਫਰਜ਼ੀ (ਐਮਾਜ਼ੋਨ ਪ੍ਰਾਈਮ ਵੀਡੀਓ) 2023 ’ਚ ਸਟ੍ਰੀਮਿੰਗ ਪਲੇਟਫਾਰਮਜ਼ ’ਤੇ ਸਭ ਤੋਂ ਵੱਧ ਦੇਖੀ ਜਾਣ ਵਾਲੀ ਹਿੰਦੀ ਵੈੱਬ ਸੀਰੀਜ਼ ਸੀ।

ਸਭ ਤੋਂ ਵੱਧ ਦੇਖੀਆਂ ਗਈਆਂ ਹਿੰਦੀ ਵੈੱਬ ਸੀਰੀਜ਼

  • ਫਰਜ਼ੀ (ਐਮਾਜ਼ੋਨ ਪ੍ਰਾਈਮ ਵੀਡੀਓ) – 37.1 ਮਿਲੀਅਨ ਵਿਊਜ਼
  • ਦਿ ਨਾਈਟ ਮੈਨੇਜਰ (ਡਿਜ਼ਨੀ ਪਲੱਸ ਹਾਟਸਟਾਰ) – 28.6 ਮਿਲੀਅਨ ਵਿਊਜ਼
  • ਤਾਜ਼ਾ ਖ਼ਬਰ (ਡਿਜ਼ਨੀ ਪਲੱਸ ਹਾਟਸਟਾਰ) – 23.5 ਮਿਲੀਅਨ ਵਿਊਜ਼
  • ਅਸੁਰ ਸੀਜ਼ਨ 2 (ਜੀਓ ਸਿਨੇਮਾ) – 21.0 ਮਿਲੀਅਨ ਵਿਊਜ਼
  • ਤਾਲੀ (ਜੀਓ ਸਿਨੇਮਾ) – 17.8 ਮਿਲੀਅਨ ਵਿਊਜ਼
  • ਆਰਿਆ ਸੀਜ਼ਨ 3 (ਡਿਜ਼ਨੀ ਪਲੱਸ ਹਾਟਸਟਾਰ) – 17.2 ਮਿਲੀਅਨ ਵਿਊਜ਼
  • ਐਸਪੀਰੈਂਟਸ ਸੀਜ਼ਨ 2 (ਐਮਾਜ਼ੋਨ ਪ੍ਰਾਈਮ ਵੀਡੀਓ) – 16.6 ਮਿਲੀਅਨ ਵਿਊਜ਼
  • ਦਿ ਫਰੀਲੈਂਸਰ (ਡਿਜ਼ਨੀ ਪਲੱਸ ਹਾਟਸਟਾਰ) – 16.2 ਮਿਲੀਅਨ ਵਿਊਜ਼
  • ਦਹਾੜ (ਐਮਾਜ਼ੋਨ ਪ੍ਰਾਈਮ ਵੀਡੀਓ) – 16.0 ਮਿਲੀਅਨ ਵਿਊਜ਼
  • ਮੇਡ ਇਨ ਹੈਵਨ ਸੀਜ਼ਨ 2 (ਐਮਾਜ਼ੋਨ ਪ੍ਰਾਈਮ ਵੀਡੀਓ) – 15.7 ਮਿਲੀਅਨ ਵਿਊਜ਼

ਉਥੇ ਸੰਦੀਪ ਮੋਦੀ ਤੇ ਪ੍ਰਿਅੰਕਾ ਘੋਸ਼ ਦੀ ‘ਦਿ ਨਾਈਟ ਮੈਨੇਜਰ’ ਤੇ ਹਿਮਾਂਕ ਗੌੜ ਦੀ ‘ਤਾਜ਼ਾ ਖਬਰ’ (ਦੋਵੇਂ ਡਿਜ਼ਨੀ ਪਲੱਸ ਹਾਟਸਟਾਰ ’ਤੇ) ਲੜੀਵਾਰ ਦੂਜੇ ਤੇ ਤੀਜੇ ਨੰਬਰ ’ਤੇ ਰਹੀਆਂ। ਨਿਤੇਸ਼ ਤਿਵਾਰੀ ਦੀ ‘ਬਵਾਲ’ (ਐਮਾਜ਼ੋਨ ਪ੍ਰਾਈਮ ਵੀਡੀਓ) ਸਭ ਤੋਂ ਵੱਧ ਦੇਖੀ ਜਾਣ ਵਾਲੀ ਹਿੰਦੀ ਫ਼ਿਲਮ ਸੀ, ਜਦਕਿ ਨਿਊਟਨ ਥਾਮਸ ਸਿਗੇਲ ਤੇ ਜੈਸਿਕਾ ਯੂ ਦੀ ‘ਸਿਟਾਡੇਲ’ (ਐਮਾਜ਼ੋਨ ਪ੍ਰਾਈਮ ਵੀਡੀਓ) ਸਭ ਤੋਂ ਵੱਧ ਦੇਖਿਆ ਗਿਆ ਅੰਤਰਰਾਸ਼ਟਰੀ ਸ਼ੋਅ ਸੀ।

ਇਹ ਖ਼ਬਰ ਵੀ ਪੜ੍ਹੋ : ਧਰਮਿੰਦਰ ਦੇ ਜਵਾਈ ਦਾ ਕਿਸੇ ਹੋਰ ਨਾਲ ਚੱਲ ਰਿਹਾ ਅਫੇਅਰ, ਧੀ ਈਸ਼ਾ ਦਿਓਲ ਲਵੇਗੀ ਤਲਾਕ!

ਸਭ ਤੋਂ ਵੱਧ ਦੇਖੀਆਂ ਗਈਆਂ ਹਿੰਦੀ ਫ਼ਿਲਮਾਂ

  • ਬਵਾਲ (ਐਮਾਜ਼ੋਨ ਪ੍ਰਾਈਮ ਵੀਡੀਓ) – 21 ਮਿਲੀਅਨ ਵਿਊਜ਼
  • ਬਲੱਡੀ ਡੈਡੀ (ਜੀਓ ਸਿਨੇਮਾ) – 17 ਮਿਲੀਅਨ ਵਿਊਜ਼
  • ਗੁਲਮੋਹਰ (ਡਿਜ਼ਨੀ ਪਲੱਸ ਹਾਟਸਟਾਰ) – 16 ਮਿਲੀਅਨ ਵਿਊਜ਼
  • ਤੁਮਸੇ ਨਾ ਹੋ ਪਾਏਗਾ (ਡਿਜ਼ਨੀ ਪਲੱਸ ਹਾਟਸਟਾਰ) – 14 ਮਿਲੀਅਨ ਵਿਊਜ਼
  • ਅਪੂਰਵਾ (ਡਿਜ਼ਨੀ ਪਲੱਸ ਹਾਟਸਟਾਰ) – 13 ਮਿਲੀਅਨ ਵਿਊਜ਼

ਸਭ ਤੋਂ ਵੱਧ ਦੇਖੀਆਂ ਗਈਆਂ ਫ਼ਿਲਮਾਂ ਦੀ ਸੂਚੀ ’ਚ ਨੈੱਟਫਲਿਕਸ ਦਾ ਦਬਦਬਾ ਰਿਹਾ ਤੇ ਚੋਟੀ ਦੀਆਂ 20 ਫ਼ਿਲਮਾਂ ’ਚੋਂ 6 ਇਸ ਦੀਆਂ ਫ਼ਿਲਮਾਂ ਹਨ। 2023 ਉਹ ਸਾਲ ਵੀ ਸੀ, ਜਦੋਂ ‘ਬਿੱਗ ਬੌਸ’ ਤੇ ‘ਕੌਫੀ ਵਿਦ ਕਰਨ’ ਵਰਗੇ ਸ਼ੋਅਜ਼ ਜਾਂ ‘ਦਿ ਰੋਮਾਂਟਿਕਸ’ ਵਰਗੀਆਂ ਦਸਤਾਵੇਜ਼ੀ ਸੀਰੀਜ਼ ਦੇ ਰੂਪ ’ਚ ਸਟ੍ਰੀਮਿੰਗ ’ਤੇ ਸ਼ੁਰੂਆਤ ਕੀਤੀ ਗਈ ਸੀ।

ਸਭ ਤੋਂ ਵੱਧ ਦੇਖੇ ਗਏ ਅੰਤਰਰਾਸ਼ਟਰੀ ਸ਼ੋਅਜ਼

  • ਸਿਟਾਡੇਲ (ਐਮਾਜ਼ੋਨ ਪ੍ਰਾਈਮ ਵੀਡੀਓ) – 17 ਮਿਲੀਅਨ ਵਿਊਜ਼
  • ਦਿ ਮੈਂਡੇਲੋਰੀਅਨ ਸੀਜ਼ਨ 3 (ਡਿਜ਼ਨੀ ਪਲੱਸ ਹਾਟਸਟਾਰ) – 11 ਮਿਲੀਅਨ ਵਿਊਜ਼
  • ਸੈਕਸ ਐਡੂਕੇਸ਼ਨ ਸੀਜ਼ਨ 4 (ਨੈੱਟਫਲਿਕਸ) – 10 ਮਿਲੀਅਨ ਵਿਊਜ਼
  • ਆਈ ਐਮ ਗਰੂਟ ਸੀਜ਼ਨ 2 (ਡਿਜ਼ਨੀ ਪਲੱਸ ਹਾਟਸਟਾਰ) – 10 ਮਿਲੀਅਨ ਵਿਊਜ਼
  • ਦਿ ਲਾਸਟ ਆਫ ਅੱਸ (ਜੀਓ ਸਿਨੇਮਾ) – 10 ਮਿਲੀਅਨ ਵਿਊਜ਼

ਇਹ ਸੂਚੀ ਆਰਮੈਕਸ ਮੀਡੀਆ ਦੀ ਸਾਲਾਨਾ ਖੋਜ, ਭਾਰਤ ’ਚ ਸਟ੍ਰੀਮਿੰਗ ਆਰੀਜਨਲਜ਼ : ਦਿ 2023 ਸਟੋਰੀ, ਇਸ ਹਫ਼ਤੇ ਜਾਰੀ ਕੀਤੀ ਗਈ ਹੈ। ਰਿਪੋਰਟ ਤਿੰਨ ਮਾਪਦੰਡਾਂ (ਦਰਸ਼ਕ, ਮਾਰਕੀਟਿੰਗ ਬਜ਼ ਤੇ ਸਮੱਗਰੀ ਦੀ ਤਾਕਤ) ’ਤੇ 2023 ’ਚ ਰਿਲੀਜ਼ ਹੋਣ ਵਾਲੇ ਪ੍ਰਮੁੱਖ ਹਿੰਦੀ ਤੇ ਵਿਦੇਸ਼ੀ ਭਾਸ਼ਾ ਦੇ ਸ਼ੋਅਜ਼ ਤੇ ਫ਼ਿਲਮਾਂ ਨੂੰ ਵੇਖਦੀ ਹੈ।

ਸਭ ਤੋਂ ਵੱਧ ਦੇਖੇ ਗਏ ਭਾਰਤੀ ਅਨਸਕ੍ਰਿਪਟਿਡ ਸ਼ੋਅਜ਼

  • ਬਿੱਗ ਬੌਸ ਓ. ਟੀ. ਟੀ. ਸੀਜ਼ਨ 2 (ਜੀਓ ਸਿਨੇਮਾ) – 19.5 ਮਿਲੀਅਨ ਵਿਊਜ਼
  • ਕੌਫੀ ਵਿਦ ਕਰਨ ਸੀਜ਼ਨ 8 (ਡਿਜ਼ਨੀ ਪਲੱਸ ਹਾਟਸਟਾਰ) – 15.4 ਮਿਲੀਅਨ ਵਿਊਜ਼
  • ਟੈਂਪਟੇਸ਼ਨ ਆਈਲੈਂਡ ਇੰਡੀਆ (ਜੀਓ ਸਿਨੇਮਾ) – 13.5 ਮਿਲੀਅਨ ਵਿਊਜ਼
  • ਡਾਂਸ ਪਲੱਸ ਪ੍ਰੋ (ਡਿਜ਼ਨੀ ਪਲੱਸ ਹਾਟਸਟਾਰ) – 8.8 ਮਿਲੀਅਨ ਵਿਊਜ਼
  • ਮਾਸਟਰਸ਼ੈੱਫ ਇੰਡੀਆ (ਸੋਨੀ ਲਿਵ) – 7.3 ਮਿਲੀਅਨ ਵਿਊਜ਼

ਇਹ ਅੰਸ਼ ਦਰਸ਼ਕਾਂ ਦੇ ਅੰਕੜਿਆਂ ’ਤੇ ਆਧਾਰਿਤ ਹੈ। ਓਵਰ ਦਿ ਟਾਪ (OTT) ਯੂਨੀਵਰਸ ’ਚ ਅਨੁਮਾਨਿਤ, ਪੂਰੇ ਭਾਰਤ ’ਚ ਦਰਸ਼ਕਾਂ ’ਚ ਕੀਤੀ ਗਈ ਪ੍ਰਾਇਮਰੀ ਖੋਜ ਦੀ ਵਰਤੋਂ ਕਰਦਿਆਂ ਹਫ਼ਤਾਵਾਰੀ ਆਧਾਰ ’ਤੇ ਦਰਸ਼ਕਾਂ ਦੀ ਗਿਣਤੀ ਦਾ ਅਨੁਮਾਨ ਲਗਾਇਆ ਜਾਂਦਾ ਹੈ। ਆਰਮੈਕਸ ਮੀਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼ੈਲੇਸ਼ ਕਪੂਰ ਦਾ ਕਹਿਣਾ ਹੈ ਕਿ ਇਸ ਨਾਲ ਹਰ ਸਾਲ ਲਗਭਗ 40,000 ਲੋਕ ਜੁੜਦੇ ਹਨ ਕਿਉਂਕਿ ਦੂਜੀਆਂ ਭਾਸ਼ਾਵਾਂ ਦਾ ਆਕਾਰ ਹਿੰਦੀ ਜਿੰਨਾ ਮਜ਼ਬੂਤ ਨਹੀਂ ਹੈ, ਇਸ ਲਈ ਇਨ੍ਹਾਂ ਲਈ ਡਾਟਾ ਜਾਰੀ ਨਹੀਂ ਕੀਤਾ ਗਿਆ ਹੈ। ਕਪੂਰ ਕਹਿੰਦੇ ਹਨ, “2024 ਤੋਂ ਅਸੀਂ ਤਾਮਿਲ ਤੇ ਤੇਲਗੂ ਲਈ ਡਾਟਾ ਸਾਂਝਾ ਕਰਨਾ ਸ਼ੁਰੂ ਕਰ ਦੇਵਾਂਗੇ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News