ਉਡੀਕਾਂ ਖ਼ਤਮ, ਅੱਜ ਰਿਲੀਜ਼ ਹੋਵੇਗੀ ਐਮਾਜ਼ੋਨ ਪ੍ਰਾਈਮ ਦੀ ''ਮਿਰਜ਼ਾਪੁਰ 2''

10/22/2020 3:33:21 PM

ਨਵੀਂ ਦਿੱਲੀ : ਸਾਲ 2018 ਦੇ ਆਖਿਰ 'ਚ ਸੋਸ਼ਲ ਮੀਡੀਆ 'ਤੇ 'ਮਿਰਜ਼ਾਪੁਰ 2' ਨੂੰ ਲੈ ਕੇ ਇਕ ਲਹਿਰ ਚਲ ਰਹੀ ਸੀ। ਮੀਮਸ ਦੀ ਦੁਨੀਆ 'ਚ ਕਾਲੀਨ ਭੈਆ, ਮੁੰਨਾ ਤ੍ਰਿਪਾਠੀ, ਰਤਿਸ਼ੰਕਰ ਸ਼ੁਕਲਾ ਤੇ ਗੁੱਡੂ ਪੰਡਤ ਵਰਗੇ ਨਾਵਾਂ ਦੀ ਚਰਚਾ ਕੀਤੀ। ਇਨ੍ਹਾਂ ਸਭ ਦੇ ਪਿੱਛੇ ਐਮਾਜ਼ੋਨ ਪ੍ਰਾਈਮ ਵੀਡੀਓ ਦੀ ਫਲੈਗਸ਼ਿਪ ਵੈੱਬ ਸੀਰੀਜ਼ 'ਮਿਰਜ਼ਾਪੁਰ' ਸੀ। ਰਿਲੀਜ਼ਿੰਗ ਤੋਂ ਬਾਅਦ ਪ੍ਰਸ਼ੰਸਕ ਵੀ ਹੈਰਾਨ ਰਹਿ ਗਏ ਸਨ। ਕਹਾਣੀ ਨੂੰ ਅਜਿਹੇ ਮੋੜ 'ਤੇ ਰੋਕਿਆ ਗਿਆ ਸੀ, ਜਿੱਥੇ ਸਾਰਿਆਂ ਦੀਆਂ ਧੜਕਣਾ ਤੇਜ਼ ਹੋ ਗਈਆਂ ਸੀ। ਦੂਜੇ ਸੀਜ਼ਨ ਦੇ ਇੰਤਜ਼ਾਰ 'ਚ ਉਦੋਂ ਤੋਂ ਹੀ ਸਵਾਲ ਪੁੱਛ ਰਹੇ ਸੀ- 'ਮਿਰਜ਼ਾਪੁਰ 2' ਕਦੋਂ ਰਿਲੀਜ਼ ਹੋਵੇਗੀ।

ਦੋ ਸਾਲ ਬਾਅਦ ਵਾਪਸੀ
ਲੰਬੇ ਇੰਤਜ਼ਾਰ ਤੋਂ ਬਾਅਦ ਅਤੇ ਕਈ ਮੁਸ਼ਕਿਲਾਂ ਤੋਂ ਬਾਅਦ ਉਹ ਘੜੀ ਆ ਗਈ ਹੈ। ਸਾਲ 2020 ਦੀ ਸ਼ੁਰੂਆਤ 'ਚ ਐਮਾਜ਼ੋਨ ਪ੍ਰਾਈਮ ਵੀਡੀਓ ਨੇ ਆਪਣੀ ਆਉਣ ਵਾਲੀ ਵੈੱਬ ਸੀਰੀਜ਼ ਦੀ ਇਕ ਝਲਕ ਜਾਰੀ ਕੀਤੀ। ਉਸ 'ਚ ਗੋਲੂ ਗੁਪਤਾ ਬੰਦੂਕ ਚਲਾਉਂਦੀ ਦਿਖੀ। ਬਸ ਉਦੋਂ ਤੈਅ ਹੋ ਗਿਆ ਕਿ ਵੈੱਬ ਸੀਰੀਜ਼ ਦਾ ਦੂਜਾ ਸੀਜ਼ਨ ਆਉਣ ਵਾਲਾ ਹੈ ਪਰ ਫਿਰ ਵੀ ਆਉਂਦੇ-ਆਉਂਦੇ ਅਕਤੂਬਰ ਦਾ ਸਮਾਂ ਲੱਗ ਗਿਆ। ਹੁਣ ਇਸ ਨੂੰ ਅੱਜ ਭਾਵ 22 ਅਕਤੂਬਰ ਨੂੰ ਰਾਤ 11.30 ਵਜੇ ਰਿਲੀਜ਼ ਕੀਤਾ ਜਾਵੇਗਾ। 

ਟਰੇਲਰ, ਟੀਜ਼ਰ, ਰੈਪ ਨਾਲ ਫੁੱਲ ਆਨ ਪੈਕੇਜ਼
'ਮਿਰਜ਼ਾਪੁਰ 2' ਦੇ ਪ੍ਰਮੋਸ਼ਨ 'ਚ ਮੇਕਰਜ਼ ਨੇ ਕੋਈ ਕਸਰ ਨਹੀਂ ਛੱਡੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਨੂੰ ਟਰੇਲਰ ਅਤੇ ਟੀਜ਼ਰ ਨਾਲ ਭਰ ਦਿੱਤਾ ਹੈ। ਟਰੇਲਰ ਨੂੰ ਮਿਲੀਅਨ ਵਿਊਜ਼ ਹਨ। ਦੂਜੇ ਪਾਸੇ ਟੀਜ਼ਰ ਵੀ ਧਮਾਲ ਮਚਾ ਰਹੇ ਹਨ। ਇਸ ਤੋਂ ਇਲਾਵਾ ਸਾਰੇ ਕਿਰਦਾਰਾਂ ਨੇ ਆਪਣੇ ਹਿਸਾਬ ਨਾਲ ਪਿਛਲੇ ਸੀਜ਼ਨ ਦੀ ਕਹਾਣੀ ਵੀ ਸਾਂਝੀ ਕੀਤੀ ਹੈ। ਉਧਰ ਰਿਲੀਜ਼ ਤੋਂ ਠੀਕ ਪਹਿਲਾਂ ਇਕ ਰੈਪ ਸੌਂਗ ਵੀ ਆ ਗਿਆ ਹੈ। ਇਸ 'ਚ ਮੁੰਨਾ ਤ੍ਰਿਪਾਠੀ ਲੋਕਾਂ ਨੂੰ ਆਪਣੇ ਗੁਣਾਂ ਨਾਲ ਜਾਣੂ ਕਰਵਾ ਰਹੇ ਹਨ।


sunita

Content Editor sunita