ਐਮਾਜ਼ਾਨ ਐੱਮ.ਐਕਸ. ਪਲੇਅਰ ਨੇ 100 ਤੋਂ ਵਧ ਨਵੇਂ ਸ਼ੋਅਜ਼ ਤੋਂ ਚੁੱਕਿਆ ਪਰਦਾ
Friday, Jan 31, 2025 - 05:11 PM (IST)
ਮੁੰਬਈ- ਐਮਾਜ਼ਾਨ ਐੱਮ.ਐਕਸ ਪਲੇਅਰ ਨੇ ਸਟਰੀਮ ਨੈਕਸਟ ਈਵੈਂਟ ਵਿਚ 100 ਨਵੇਂ ਸ਼ੋਅਜ ਦਾ ਐਲਾਨ ਅਤੇ ਮੁਫਤ ਐਂਟਰਟੇਨਮੈਂਟ ਦੇ ਭਵਿੱਖ ’ਤੇ ਰੋਸ਼ਨੀ ਪਾਈ ਹੈ।ਸਰ ਮਾਰਟਿਨ ਸੋਰੇਲ, ਬੈਨੇਡਿਕਟ ਇਵਾਂਸ ਜਿਹੇ ਗਲੋਬਲ ਮਾਰਕਟਿੰਗ ਲੀਡਰਜ਼ ਦੇ ਨਾਲ-ਨਾਲ ਬਾਲੀਵੁਡ ਦੇ ਜਾਣੇ-ਪਛਾਣੇ ਚਿਹਰੇ ਵੀ ਈਵੈਂਟ ਦਾ ਹਿੱਸਾ ਬਣੇ। ਭਾਰਤ ਵਿਚ ਕੰਟੈਂਟ ਦੇਖਣ ਦੇ ਬਦਲਦੇ ਤਰੀਕੇ ਅਤੇ ਐਮਾਜ਼ਾਨ ਐੱਮ.ਐਕਸ ਪਲੇਅਰ ਦੇ ਐਡਵਰਟਾਈਜ਼ਰਸ ਲਈ ਦਮਦਾਰ ਬਰਾਂਡ-ਬਿਲਡਿੰਗ ਪਲੇਟਫਾਰਮ ਬਨਣ ’ਤੇ ਚਰਚਾ ਹੋਈ, ਪਰ ਅਸਲੀ ਧਮਾਕਾ ਉਦੋਂ ਹੋਇਆ ਜਦੋਂ ਰੰਗਮੰਚ ’ਤੇ ਬੌਬੀ ਦੇਓਲ (ਆਸ਼ਰਮ 3), ਸੁਨੀਲ ਸ਼ੈੱਟੀ ਅਤੇ ਜੈਕੀ ਸ਼ਰਾਫ (ਹੰਟਰ 2) , ਰੈਮੋ ਡਿਸੂਜ਼ਾ ਤੇ ਮਲਾਇਕਾ ਅਰੋੜਾ (ਹਿਪ ਹਾਪ ਇੰਡਿਆ 2), ਅਸ਼ਨੀਰ ਗਰੋਵਰ (ਰਾਇਜ਼ ਐਂਡ ਫਾਲ) ਜਿਹੇ ਸੈਲੇਬਸ ਨੇ ਐਂਟਰੀ ਮਾਰੀ। 2025 ਲਈ 100+ ਨਵੇਂ ਸ਼ੋਅਜ ਦੀ ਝਲਕ ਵੀ ਦਿਖਾ ਦਿੱਤੀ, ਜਿਸ ਨਾਲ ਫੈਂਨਜ਼ ਦੀ ਐਕਸਾਈਟਮੈਂਟ ਅਗਲੇ ਲੈਵਲ ’ਤੇ ਪੁੱਜ ਗਈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e