OTT 'ਤੇ ਸਭ ਤੋਂ ਜ਼ਿਆਦਾ ਵੇਖੀ ਜਾਣ ਵਾਲੀ ਫ਼ਿਲਮ ਬਣੀ 'ਅਮਰ ਸਿੰਘ ਚਮਕੀਲਾ', ਹੁਣ ਤੱਕ ਮਿਲੇ ਇੰਨੇ ਵਿਊਜ਼

Friday, Aug 09, 2024 - 05:42 PM (IST)

OTT 'ਤੇ ਸਭ ਤੋਂ ਜ਼ਿਆਦਾ ਵੇਖੀ ਜਾਣ ਵਾਲੀ ਫ਼ਿਲਮ ਬਣੀ 'ਅਮਰ ਸਿੰਘ ਚਮਕੀਲਾ', ਹੁਣ ਤੱਕ ਮਿਲੇ ਇੰਨੇ ਵਿਊਜ਼

ਜਲੰਧਰ (ਬਿਊਰੋ) : ਪੰਜਾਬ ਦੇ ਮਰਹੂਮ ਗਾਇਕ 'ਅਮਰ ਸਿੰਘ ਚਮਕੀਲਾ' ਦੇ ਜੀਵਨ 'ਤੇ ਬਣੀ ਫ਼ਿਲਮ 'ਅਮਰ ਸਿੰਘ ਚਮਕੀਲਾ' ਲੋਕਾਂ ਨੂੰ ਕਾਫ਼ੀ ਪਸੰਦ ਆ ਰਹੀ ਹੈ। ਫ਼ਿਲਮ 2024 ਦੀ ਸਭ ਤੋਂ ਜ਼ਿਆਦਾ OTT 'ਤੇ ਦੇਖੀ ਜਾਣ ਵਾਲੀ ਫ਼ਿਲਮ ਬਣ ਗਈ ਹੈ। ਅੱਧ ਸਾਲ ਦੀ ਰਿਪੋਰਟ ਮੁਤਾਬਕ, ਫ਼ਿਲਮ ਨੇ ਹੁਣ ਤੱਕ 12.9 ਮਿਲੀਅਨ ਵਿਊਜ਼ ਪ੍ਰਾਪਤ ਕੀਤੇ ਹਨ। ਫ਼ਿਲਮ 'ਚ ਦਿਲਜੀਤ ਦੋਸਾਂਝ ਅਤੇ ਪਰਿਣੀਤੀ ਚੋਪੜਾ ਦੀ ਐਕਟਿੰਗ ਨੇ ਕਾਫ਼ੀ ਤਾਰੀਫ਼ਾਂ ਹਾਸਲ ਕੀਤੀਆਂ ਹਨ।

ਇਹ ਖ਼ਬਰ ਵੀ ਪੜ੍ਹੋ - 11 ਸਾਲਾਂ ਮਗਰੋਂ ਅਦਾਕਾਰਾ ਨੀਰੂ ਬਾਜਵਾ ਦੀ ਬਾਲੀਵੁੱਡ 'ਚ ਐਂਟਰੀ! ਇਸ ਫ਼ਿਲਮ 'ਚ ਨਿਭਾਏਗੀ ਅਹਿਮ ਭੂਮਿਕਾ

ਦੱਸ ਦੇਈਏ ਕਿ 'ਅਮਰ ਸਿੰਘ ਚਮਕੀਲਾ' ਦਾ ਕਿਰਦਾਰ ਦਿਲਜੀਤ ਦੋਸਾਂਝ ਨੇ ਨਿਭਾਇਆ ਹੈ, ਗਾਇਕ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਲੋਕਾਂ ਨੂੰ ਕਾਫ਼ੀ ਖਿੱਚਿਆ। ਦਿਲਜੀਤ ਦੋਸਾਂਝ ਨੇ ਚਮਕੀਲਾ ਦੀ ਪੂਰੀ ਸ਼ਖਸੀਅਤ ਨੂੰ ਕਾਫ਼ੀ ਸੋਹਣੇ ਢੰਗ ਨਾਲ ਫੜ੍ਹਿਆ ਅਤੇ ਉਸ ਨੂੰ ਬਾਖੂਬੀ ਤਰੀਕੇ ਨਾਲ ਸਕ੍ਰੀਨ 'ਤੇ ਪੇਸ਼ ਕੀਤਾ। ਫ਼ਿਲਮ ਦਾ ਸੰਗੀਤ ਸਦਾਬਹਾਰ ਗੀਤਾਂ 'ਚ ਸ਼ਾਮਿਲ ਹੋ ਗਿਆ ਹੈ, ਜੋ ਕਿ ਲੋਕਾਂ ਨੂੰ ਕਾਫ਼ੀ ਪਸੰਦ ਆ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ -  ਵਿਨੇਸ਼ ਫੋਗਾਟ ਦੇ ਡਿਸਕੁਆਲੀਫਾਈ 'ਤੇ ਇਸ ਐਕਟਰ ਦਾ ਵੱਡਾ ਇਲਜ਼ਾਮ, ਕਿਹਾ- ਗੁੰਡਿਆਂ ਨੇ ਭਾਰਤ ਦੀ ਧੀ ਨੂੰ...

ਦੂਜੇ ਪਾਸੇ ਜੇਕਰ ਪਰਿਣੀਤੀ ਚੋਪੜਾ ਦੇ ਕਿਰਦਾਰ ਬਾਰੇ ਗੱਲ ਕਰੀਏ ਤਾਂ ਉਸ ਨੇ ਮਰਹੂਮ ਗਾਇਕ ਚਮਕੀਲਾ ਦੀ ਦੂਜੀ ਪਤਨੀ ਅਮਰਜੋਤ ਕੌਰ ਦਾ ਕਿਰਦਾਰ ਨਿਭਾਇਆ ਹੈ। ਫ਼ਿਲਮ 'ਚ ਚਮਕੀਲਾ ਅਤੇ ਉਸ ਦੀ ਗਾਇਕਾ ਪਤਨੀ ਦਾ ਕਾਫ਼ੀ ਪਿਆਰ ਦਿਖਾਇਆ ਜਾਂਦਾ ਹੈ। ਉਸ ਦੀ ਪਤਨੀ ਸਾਰੀਆਂ ਮੁਸ਼ਕਿਲਾਂ 'ਚ ਉਸ ਨਾਲ ਖੜ੍ਹੀ ਰਹਿੰਦੀ ਹੈ। ਫ਼ਿਲਮ ਨੇ ਗਾਇਕ ਪ੍ਰਤੀ ਬਣੇ ਲੋਕਾਂ ਦੇ ਕਾਫ਼ੀ ਭਰਮ-ਭਲੇਖੇ ਤੋੜ੍ਹੇ। ਹਾਲਾਂਕਿ ਕੁੱਝ ਗੱਲਾਂ ਨੂੰ ਸਿਰਫ਼ ਬਿੰਬਾਂ ਰਾਹੀਂ ਹੀ ਵਿਅਕਤ ਕੀਤਾ ਗਿਆ। ਇਮਤਿਆਜ਼ ਅਲੀ ਦੁਆਰਾ ਨਿਰਦੇਸ਼ਤ ਇਸ ਫ਼ਿਲਮ ਦੀ ਅਰਥ ਭਰਪੂਰ ਕਹਾਣੀ ਨੇ ਫ਼ਿਲਮ ਨੂੰ ਦੂਜੀਆਂ ਫ਼ਿਲਮਾਂ ਦੀ ਅਲੱਗ ਸ਼੍ਰੇਣੀ 'ਚ ਸ਼ਾਮਲ ਕਰ ਦਿੱਤਾ।
 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News