ਮਾਡਲ ਅਮਨ ਰਾਮਗੜ੍ਹੀਆ ਦੇ ਅਸ਼ਲੀਲ ਵੀਡੀਓ ਨੇ ਮਚਾਈ ਤਰਥੱਲੀ, ਜਾਣੋ ਕਿਵੇਂ ਡਿਲੀਟ ਕੀਤਾ ਜਾਵੇ ਅਜਿਹਾ ਡਾਟਾ?

Monday, Jul 29, 2024 - 04:23 PM (IST)

ਮਾਡਲ ਅਮਨ ਰਾਮਗੜ੍ਹੀਆ ਦੇ ਅਸ਼ਲੀਲ ਵੀਡੀਓ ਨੇ ਮਚਾਈ ਤਰਥੱਲੀ, ਜਾਣੋ ਕਿਵੇਂ ਡਿਲੀਟ ਕੀਤਾ ਜਾਵੇ ਅਜਿਹਾ ਡਾਟਾ?

ਜਲੰਧਰ (ਬਿਊਰੋ) : ਸੋਸ਼ਲ ਮੀਡੀਆ 'ਤੇ ਆਮ ਲੋਕਾਂ ਨਾਲ ਕੁਝ ਅਜਿਹੀਆਂ ਘਟਨਾਵਾਂ ਹੋ ਜਾਂਦੀਆਂ ਹਨ, ਜਿਨ੍ਹਾਂ ਨਾਲ ਉਨ੍ਹਾਂ ਨੂੰ ਸ਼ਰਮਸਾਰ ਹੋਣ ਪੈਂਦਾ ਹੈ। ਕਈ ਲੋਕ ਅਜਿਹੇ ਹਨ, ਜੋ ਸੋਸ਼ਲ ਮੀਡੀਆ ਦੀ ਦੁਰਵਰਤੋਂ ਕਰਦੇ ਹਨ ਅਤੇ ਦੂਜਿਆਂ ਨੂੰ ਬਦਨਾਮ ਕਰ ਦਿੰਦੇ ਹਨ। ਅਜਿਹਾ ਹੀ ਕੁਝ ਸੋਸ਼ਲ ਮੀਡੀਆ ਪ੍ਰਭਾਵਕ ਅਤੇ ਮਾਡਲ ਅਮਨ ਰਾਮਗੜ੍ਹੀਆ (Aman Ramgarhia) ਨਾਂ ਦੀ ਕੁੜੀ ਨਾਲ ਵੀ ਹੋਇਆ। ਉਸ ਦਾ ਪ੍ਰੇਮੀ ਨਾਲ ਨਿੱਜੀ ਵੀਡੀਓ ਸੋਸ਼ਲ ਮੀਡੀਆ ‘ਤੇ ਲੀਕ ਹੋ ਗਿਆ ਹੈ, ਜਿਸ ਤੋਂ ਬਾਅਦ ਹਰ ਪਾਸੇ ਤਰਥੱਲੀ ਮੱਚ ਗਈ। ਆਖਿਰ ਇਨ੍ਹਾਂ ਵਾਇਰਲ ਹੋ ਰਹੀਆਂ ਤਸੀਵਰਾਂ ਅਤੇ ਵੀਡੀਓ ਨੂੰ ਕਿਵੇਂ ਰੋਕਿਆ ਜਾ ਸਕਦਾ ਇਹ ਜਾਣਨ ਲਈ ਵੇਖੋ ਇਹ ਵੇਖੋ, ਜੋ ਇਕ ਨਿੱਜੀ ਚੈਨਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਗਿਆ ਹੈ...

ਦੱਸ ਦਈਏ ਕਿ ਇਸ ਵੀਡੀਓ 'ਚ ਤੁਸੀ ਵੇਖ ਸਕਦੇ ਹੋ ਕਿ ਸਾਈਬਰ ਐਕਸਪਰਟ ਨੇ www.stopncii.org ਨਾਂ ਦੀ ਸਾਈਟ ਦਾ ਜ਼ਿਕਰ ਕੀਤਾ ਹੈ। ਇਸ 'ਚ ਦੱਸਿਆ ਗਿਆ ਹੈ ਕਿ ਕਿਵੇਂ ਤੁਸੀ ਸੋਸ਼ਲ ਮੀਡੀਆ ਦੇ ਵੱਖ-ਵੱਖ ਪੇਜ਼ਾਂ 'ਤੇ ਵਾਇਰਲ ਹੋ ਰਹੀਆਂ ਅਸ਼ਲੀਲ ਤਸਵੀਰਾਂ ਅਤੇ ਵੀਡੀਓ ਨੂੰ ਡਿਲੀਟ ਕਰ ਸਕਦੇ ਹੋ। ਉਨ੍ਹਾਂ ਕਿਹਾ ਕਿ ਇਹ ਸਾਈਟ ਆਲ ਓਵਰ ਵਰਲਡ ਨੂੰ ਸਪੋਰਟ ਕਰਦੀ ਹੈ।  

ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਹਿਨਾ ਖ਼ਾਨ ਦੀ ਬਦਲਣ ਵਾਲੀ ਹੈ 'ਜ਼ਿੰਦਗੀ', ਚਿਹਰੇ 'ਤੇ ਆਈ ਮੁਸਕਾਨ

ਦੱਸਣਯੋਗ ਹੈ ਕਿ ਅਮਨ ਰਾਮਗੜ੍ਹੀਆ ਨੇ ਆਪਣਾ ਬਿਆਨ ਜਾਰੀ ਕਰਦੇ ਹੋਏ ਕਿਹਾ ਪਲੀਜ਼ ਇਸ ਨੂੰ ਸ਼ੇਅਰ ਨਾ ਕਰੋ, ਬੇਸ਼ੱਕ ਤੁਸੀਂ ਕੁਝ ਸਮੇਂ ਦੇ ਸੁਆਦ ਲਈ ਇਸ ਵੀਡੀਓ ਨੂੰ ਲੋਕਾਂ ਨਾਲ ਸ਼ੇਅਰ ਕਰ ਰਹੇ ਹੋ ਪਰ ਉਸ ਕੁੜੀ ਬਾਰੇ ਵੀ ਸੋਚੋ। ਉਸ 'ਤੇ ਕੀ ਬੀਤ ਰਹੀ ਹੈ। ਇਸ ਦੇ ਨਾਲ ਹੀ ਅਮਨ ਰਾਮਗੜ੍ਹੀਆਂ ਨੇ ਦੱਸਿਆ ਕਿ ਉਸ ਨੇ ਇਸ ਵੀਡੀਓ ਸਬੰਧੀ ਸਾਈਬਰ ਕ੍ਰਾਇਮ 'ਚ ਰਿਪੋਰਟ ਵੀ ਦੇ ਦਿੱਤੀ ਹੈ।  

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News