ਵਿੱਕੀ ਕੌਸ਼ਲ ਤੇ ਜੈਸਮੀਨ ਦੇ ਨਾਂ ''ਤੇ ਹੋ ਰਿਹਾ ਸੀ ਇਹ ਵੱਡਾ ਫਰਾਡ, ਅਲੀ ਗੋਨੀ ਨੇ ਕੀਤਾ ਪਰਦਾਫਾਸ਼

06/22/2021 2:27:54 PM

ਨਵੀਂ ਦਿੱਲੀ (ਬਿਊਰੋ) : ਟੀ. ਵੀ. ਅਦਾਕਾਰ ਅਲੀ ਗੋਨੀ ਅਤੇ ਜੈਸਮੀਨ ਭਸੀਨ ਇੰਡਸਟਰੀ ਦੇ ਸਭ ਤੋਂ ਚਰਚਿਤ ਜੋੜਿਆਂ 'ਚੋਂ ਇਕ ਹਨ। 'ਬਿੱਗ ਬੌਸ' ਫੇਮ ਸ਼ਹਿਨਾਜ਼ ਕੌਰ ਗਿੱਲ-ਸਿਧਾਰਥ ਸ਼ੁਕਲਾ, ਹਿਮਾਂਸ਼ੀ ਖੁਰਾਣਾ ਅਤੇ ਆਸਿਮ ਰਿਆਜ਼ ਦੀ ਤਰ੍ਹਾਂ ਲੋਕ ਅਲੀ ਗੋਨੀ ਅਤੇ ਜੈਸਮੀਨ ਭਸੀਨ ਦੀ ਜੋੜੀ ਨੂੰ ਵੀ ਪਸੰਦ ਕਰਦੇ ਹਨ। ਤੁਸੀਂ ਪਹਿਲਾਂ ਹੀ 'ਬਿੱਗ ਬੌਸ' 'ਚ ਵੇਖ ਚੁੱਕੇ ਹੋਵੋਗੇ ਕਿ ਅਲੀ ਜੈਸਮੀਨ ਨੂੰ ਕਿੰਨਾ ਪ੍ਰੋਟੈਕਟ ਕਰਦਾ ਹੈ। ਹਾਲ ਹੀ 'ਚ ਅਲੀ ਨੇ ਜੈਸਮੀਨ ਅਤੇ ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਦੇ ਨਾਮ 'ਤੇ ਇਕ ਧੋਖਾਧੜੀ ਦਾ ਪਰਦਾਫਾਸ਼ ਕੀਤਾ ਹੈ। ਅਲੀ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਉਸ ਕੰਪਨੀ ਦਾ ਖ਼ੁਲਾਸਾ ਕੀਤਾ ਹੈ, ਜੋ ਜੈਸਮੀਨ ਅਤੇ ਵਿੱਕੀ ਕੌਸ਼ਲ ਦੇ ਨਾਂ 'ਤੇ ਨੈੱਟਫਲਿਕਸ ਸ਼ੋਅ ਕਾਸਟ ਕਰ ਰਹੀ ਸੀ। ਅਦਾਕਾਰ ਨੇ ਆਪਣੀ ਸਟੋਰੀ 'ਚ ਸਪੱਸ਼ਟ ਤੌਰ 'ਤੇ ਲਿਖਿਆ ਹੈ ਕਿ ''ਇਹ ਇਕ ਜਾਅਲੀ (ਨਕਲੀ) ਹੈ, ਅਜਿਹੀ ਧੋਖਾਧੜੀ ਤੋਂ ਸਾਵਧਾਨ ਰਹੋ।''

PunjabKesari

ਕੀ ਹੈ ਪੋਸਟ 'ਚ?
ਪ੍ਰਾਜੈਕਟ ਨੂੰ ਪੋਸਟ 'ਚ ‘Too Hot To Handle’ ਨਾਮ ਦਿੱਤਾ ਗਿਆ ਹੈ। ਹੇਠਾਂ ਜਾਣਕਾਰੀ ਦਿੱਤੀ ਗਈ ਹੈ ਕਿ ਮੁੱਖ ਭੂਮਿਕਾ ਲਈ ਮੁੰਡੇ ਅਤੇ ਕੁੜੀਆਂ ਦੀ ਜ਼ਰੂਰਤ ਹੈ। ਇਸ 'ਚ ਕੁਝ ਬੋਲਡ ਅਤੇ ਕੁਝ ਨਾਰਮਲ ਸੀਨਜ਼ ਵੀ ਹੋ ਸਕਦੇ ਹਨ। ਪਲੇਟਫਾਰਮ ਦਾ ਨਾਮ 'ਨੈੱਟਫਲਿਕਸ ਇੰਡੀਆ' ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਜਾਣਕਾਰੀ ਦਿੱਤੀ ਗਈ ਹੈ ਕਿ ਜੈਸਮੀਨ ਭਸੀਨ ਅਤੇ ਵਿੱਕੀ ਕੌਸ਼ਲ ਇਸ ਸੀਰੀਜ਼ 'ਚ ਕਾਸਟ ਹੋਣਗੇ। ਇਸ ਦੇ ਨਾਲ ਹੀ, ਦੋ ਆਈਡੀਜ਼ ਵੀ ਦਿੱਤੀਆਂ ਗਈਆਂ ਹਨ, ਜਿਸ 'ਤੇ ਲੋਕ ਆਪਣਾ ਪੋਰਟਫੋਲੀਓ ਭੇਜ ਸਕਦੇ ਹਨ। ਅਲੀ ਗੋਨੀ ਨੇ ਇਸ ਪੋਸਟ ਨੂੰ ਆਪਣੇ ਇੰਸਟਾ 'ਤੇ ਸਾਂਝਾ ਕਰਦਿਆਂ ਦੱਸਿਆ ਕਿ ਇਹ ਪੂਰੀ ਤਰ੍ਹਾਂ ਫਰਾਡ ਹੈ। ਅਦਾਕਾਰ ਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।

 
 
 
 
 
 
 
 
 
 
 
 
 
 
 
 

A post shared by 𝓣𝓱𝓮 𝓐𝓵𝔂 𝓖𝓸𝓷𝓲 ~ علی گونی (@alygoni)

ਅਲੀ ਗੋਨੀ ਦੀ ਗੱਲ ਕਰੀਏ ਤਾਂ ਅਦਾਕਾਰ ਟੀ. ਵੀ. ਇੰਡਸਟਰੀ ਦਾ ਮਸ਼ਹੂਰ ਚਿਹਰਾ ਹੈ ਪਰ ਹਾਲ ਹੀ 'ਚ 'ਬਿੱਗ ਬੌਸ 14' 'ਚ ਆਉਣ ਤੋਂ ਬਾਅਦ ਅਲੀ ਗੋਨੀ ਦੀ ਫੈਨ ਫਾਲੋਇੰਗ 'ਚ ਜ਼ਬਰਦਸਤ ਵਾਧਾ ਹੋਇਆ ਹੈ। ਪ੍ਰਸ਼ੰਸਕ ਖ਼ਾਸਕਰ ਅਲੀ ਅਤੇ ਜੈਸਮੀਨ ਨੂੰ ਇਕੱਠੇ ਦੇਖਣਾ ਪਸੰਦ ਕਰਦੇ ਹਨ। ਦੋਵਾਂ ਨੇ 'ਬਿੱਗ ਬੌਸ ਹਾਊਸ' 'ਚ ਹੀ ਇਕ-ਦੂਜੇ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ। ਹੁਣ ਪ੍ਰਸ਼ੰਸਕ ਇੰਤਜ਼ਾਰ ਕਰ ਰਹੇ ਹਨ ਕਿ ਦੋਵਾਂ ਦਾ ਵਿਆਹ ਕਦੋਂ ਹੋਵੇਗਾ ਪਰ ਅਲੀ ਅਤੇ ਜੈਸਮੀਨ ਦਾ ਕਹਿਣਾ ਹੈ ਕਿ ਫਿਲਹਾਲ ਉਨ੍ਹਾਂ ਦਾ ਵਿਆਹ ਕਰਨ ਦਾ ਕੋਈ ਇਰਾਦਾ ਨਹੀਂ ਹੈ। ਉਹ ਇਸ ਸਮੇਂ ਆਪਣੀ ਲਵ ਲਾਈਫ਼ ਦਾ ਅਨੰਦ ਲੈ ਰਹੇ ਹਨ।
 


sunita

Content Editor

Related News