ਸਾਊਥ ਸੁਪਰਸਟਾਰ ਅੱਲੂ ਅਰਜੁਨ ਨੇ ਬਾਲੀਵੁੱਡ ’ਚ ਕੰਮ ਕਰਨ ਲਈ ਰੱਖੀ ਇਹ ਸ਼ਰਤ

Monday, Jan 03, 2022 - 05:50 PM (IST)

ਸਾਊਥ ਸੁਪਰਸਟਾਰ ਅੱਲੂ ਅਰਜੁਨ ਨੇ ਬਾਲੀਵੁੱਡ ’ਚ ਕੰਮ ਕਰਨ ਲਈ ਰੱਖੀ ਇਹ ਸ਼ਰਤ

ਮੁੰਬਈ (ਬਿਊਰੋ)– ਇਨ੍ਹੀਂ ਦਿਨੀਂ ਸਾਊਥ ਅਦਾਕਾਰ ਅੱਲੂ ਅਰਜੁਨ ਆਪਣੀ ਫ਼ਿਲਮ ‘ਪੁਸ਼ਪਾ’ ਨੂੰ ਲੈ ਕੇ ਸੁਰਖ਼ੀਆਂ ’ਚ ਹਨ। ਅੱਲੂ ਅਰਜੁਨ ਤੇ ਰਸ਼ਮਿਕਾ ਮੰਦਾਨਾ ਸਟਾਰਰ ਫ਼ਿਲਮ ‘ਪੁਸ਼ਪਾ’ ਲਗਾਤਾਰ ਮੋਟੀ ਕਮਾਈ ਕਰ ਰਹੀ ਹੈ। ਫ਼ਿਲਮ ਦੇ ਹਿੰਦੀ ਵਰਜਨ ਨੇ ਬਾਕਸ ਆਫਿਸ ’ਤੇ ਕਮਾਈ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਹਿੰਦੀ ਵਰਜਨ ’ਚ ‘ਪੁਸ਼ਪਾ’ ਜਲਦ ਹੀ 75 ਕਰੋੜ ਰੁਪਏ ਦਾ ਅੰਕੜਾ ਪਾਰ ਕਰਨ ਵਾਲੀ ਹੈ। ਇਸ ਤਰ੍ਹਾਂ ਨਾਲ ਅੱਲੂ ਅਰਜੁਨ ਦੀ ਫ਼ਿਲਮ ਨੇ ਹੁਣ ਤਕ ਬਾਕਸ ਆਫਿਸ ’ਤੇ 300 ਕਰੋੜ ਕਮਾ ਲਏ ਹਨ।

ਪੁਸ਼ਪਾ ਦੇਖਣ ਤੋਂ ਬਾਅਦ ਬਾਲੀਵੁੱਡ ’ਚ ਅੱਲੂ ਅਰਜੁਨ ਦੀ ਫੈਨ ਫਾਲੋਇੰਗ ਕਾਫੀ ਵਧਦੀ ਜਾ ਰਹੀ ਹੈ। ਅਦਾਕਾਰ ਦੀ ਪ੍ਰਸਿੱਧੀ ਨੂੰ ਦੇਖਦਿਆਂ ਉਨ੍ਹਾਂ ਨੂੰ ਹਿੰਦੀ ਫ਼ਿਲਮਾਂ ਦੇ ਆਫਰ ਵੀ ਆ ਰਹੇ ਹਨ ਪਰ ਲੱਗਦਾ ਹੈ ਕਿ ਹਿੰਦੀ ਫ਼ਿਲਮਾਂ ਲਈ ਅਜੇ ਅੱਲੂ ਅਰਜੁਨ ਦੇ ਪ੍ਰਸ਼ੰਸਕਾਂ ਨੂੰ ਥੋੜ੍ਹਾ ਹੋਰ ਇੰਤਜ਼ਾਰ ਕਰਨਾ ਪਵੇਗਾ। ਬਾਲੀਵੁੱਡ ਫ਼ਿਲਮਾਂ ’ਤੇ ਗੱਲ ਕਰਦਿਆਂ ਅੱਲੂ ਅਰਜੁਨ ਨੇ ਇਕ ਇੰਟਰਵਿਊ ’ਚ ਕਿਹਾ ਹੈ ਕਿ ਉਨ੍ਹਾਂ ਨੂੰ ਬਾਲੀਵੁੱਡ ਫ਼ਿਲਮਾਂ ਦੇ ਆਫਰ ਮਿਲੇ ਪਰ ਕੋਈ ਵੀ ਆਫਰ ਇੰਨਾ ਉਤਸ਼ਾਹਿਤ ਨਹੀਂ ਸੀ, ਜਿਸ ਲਈ ਉਹ ਤੁਰੰਤ ਹਾਂ ਕਰ ਦਿੰਦੇ।

ਇਹ ਖ਼ਬਰ ਵੀ ਪੜ੍ਹੋ : ਉਰਫੀ ਜਾਵੇਦ ਨੇ ਡਰੈੱਸ ’ਤੇ ਲਾਇਆ ਅਜਿਹਾ ਕੱਟ, ਦੇਖ ਪ੍ਰਸ਼ੰਸਕਾਂ ਦੇ ਉੱਡੇ ਹੋਸ਼

ਅੱਲੂ ਅਰਜੁਨ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਸਾਊਥ ਫ਼ਿਲਮਾਂ ਦਾ ਹਿੱਸਾ ਹਨ ਪਰ ਫਿਲਹਾਲ ਉਨ੍ਹਾਂ ਨੂੰ ਬਾਲੀਵੁੱਡ ਦਾ ਹਿੱਸਾ ਬਣਨ ’ਚ ਸਮਾਂ ਲੱਗੇਗਾ। ਅੱਲੂ ਅਰਜੁਨ ਕਹਿੰਦੇ ਹਨ ਕਿ ਉਹ ਹਿੰਦੀ ਫ਼ਿਲਮਾਂ ਕਰਨ ਲਈ ਤਿਆਰ ਹਨ ਪਰ ਸਿਰਫ ਇਕ ਚੰਗੀ ਕਹਾਣੀ ਮਿਲਣੀ ਚਾਹੀਦੀ ਹੈ। ਅੱਲੂ ਅਰਜੁਨ ਦਾ ਕਹਿਣਾ ਹੈ ਕਿ ਜਦੋਂ ਉਹ ਹਿੰਦੀ ਸਕ੍ਰਿਪਟ ਲੈਂਦੇ ਹਨ ਤਾਂ ਉਨ੍ਹਾਂ ਨੂੰ ਕਿਸੇ ਅਦਾਕਾਰ ਲਈ ਦੂਜੀ ਭੂਮਿਕਾ ਨਿਭਾਉਣ ’ਚ ਕੋਈ ਦਿਲਚਸਪੀ ਨਹੀਂ ਹੁੰਦੀ ਹੈ। ਅੱਲੂ ਅਰਜੁਨ ਦਾ ਕਹਿਣਾ ਹੈ ਕਿ ਇਕ ਨਾਇਕ ਦੇ ਤੌਰ ’ਤੇ ਉਹ ਹਮੇਸ਼ਾ ਮੁੱਖ ਭੂਮਿਕਾ ਨਿਭਾਉਣਾ ਚਾਹੁੰਦੇ ਹਨ।

‘ਪੁਸ਼ਪਾ’ ਦੀ ਤਾਬੜਤੋੜ ਕਮਾਈ ਨੂੰ ਦੇਖਦਿਆਂ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸਾਊਥ ਦੀਅਾਂ ਫ਼ਿਲਮਾਂ ਬਾਲੀਵੁੱਡ ਨਾਲੋਂ ਵਧੀਆ ਕਮਾਈ ਕਰ ਰਹੀਆਂਂ ਹਨ। ਹਿੰਦੀ ਦਰਸ਼ਕਾਂ ਵਿਚਾਲੇ ਵੀ ਸਾਊਥ ਦੀਆਂ ਫ਼ਿਲਮਾਂ ਦਾ ਕ੍ਰੇਜ਼ ਵਧਦਾ ਜਾ ਰਿਹਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News