ਅੱਲੂ ਅਰਜਨ ਦੀ ਫ਼ਿਲਮ ''Ala Vaikunthapurramuloo'' ਦਾ ਟਰੇਲਰ ਰਿਲੀਜ਼

02/01/2022 10:41:12 AM

ਮੁੰਬਈ (ਬਿਊਰੋ) - ਸਾਊਥ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਅੱਲੂ ਅਰਜੁਨ ਫ਼ਿਲਮ 'ਪੁਸ਼ਪਾ' ਤੋ ਸਫ਼ਲਤਾ ਤੋਂ ਬਾਅਦ ਇੱਕ ਹੋਰ ਸੁਪਰਹਿੱਟ ਫ਼ਿਲਮ 'ਅਲਾ ਵੈਕੁੰਠਾਪੁਰਮਲੋ' ਹਿੰਦੀ ਵਰਜ਼ਨ 'ਚ ਰਿਲੀਜ਼ ਹੋ ਰਹੀ ਹੈ। ਬੀਤੇ ਦਿਨ ਇਸ ਫ਼ਿਲਮ ਦਾ ਹਿੰਦੀ ਟਰੇਲਰ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕਰ ਰਹੇ ਹਨ। ਇਸ ਫ਼ਿਲਮ ਦਾ ਹਿੰਦੀ ਟਰੇਲਰ ਗੋਲਡਮਾਈਨ ਮੂਵੀਜ਼ ਵੱਲੋਂ ਉਨ੍ਹਾਂ ਦੇ ਆਫ਼ੀਸ਼ੀਅਲ ਇੰਸਟਾਗ੍ਰਾਮ ਪੇਜ਼ 'ਤੇ ਸ਼ੇਅਰ ਕੀਤਾ ਗਿਆ ਹੈ। 

ਦੱਸ ਦਈਏ ਕਿ ਫ਼ਿਲਮ ਦੇ ਟਰੇਲਰ 'ਚ ਫ਼ਿਲਮ ਦੇ ਹੀ ਕੁਝ ਸੀਨ ਵਿਖਾਏ ਗਏ ਹਨ। ਇਸ ਟਰੇਲਰ 'ਚ ਅੱਲੂ ਅਰਜੁਨ ਦਮਦਾਰ ਡਾਇਲਾਗ ਬੋਲਦੇ ਹੋਏ ਅਤੇ ਐਕਸ਼ਨ ਸੀਨਜ਼ ਕਰਦੇ ਨਜ਼ਰ ਆ ਰਹੇ ਹਨ। ਟਰੇਲਰ 'ਚ ਉਹ ਲੋਕਾਂ ਨੂੰ ਸੱਚ ਬੋਲਣ ਲਈ ਆਖਦੇ ਹਨ। ਅੱਲੂ ਅਰਜੁਨ ਦੀ ਬਲਾਕਬਸਟਰ ਫ਼ਿਲਮ 'ਅਲਾ ਵੈਕੁੰਠਾਪੁਰਮਲੋ' ਦਾ ਹਿੰਦੀ ਵਰਜ਼ਨ ਦਰਸ਼ਕ ਪਿਛਲੇ ਦੋ ਸਾਲਾਂ ਤੋਂ ਉਡੀਕ ਰਹੇ ਸਨ। ਇਹ ਫ਼ਿਲਮ ਸਾਲ 2020 'ਚ ਤੇਲਗੂ ਭਾਸ਼ਾ 'ਚ ਰਿਲੀਜ਼ ਹੋਈ ਸੀ। ਇਹ ਫ਼ਿਲਮ ਸਾਊਥ ਫ਼ਿਲਮ ਇੰਡਸਟਰੀ 'ਚ ਸੁਪਰਹਿੱਟ ਰਹੀ।

ਦੱਸਣਯੋਗ ਹੈ ਕਿ ਇਹ ਫ਼ਿਲਮ ਹਿੰਦੀ 'ਚ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਸੀ ਪਰ ਕੁਝ ਕਾਰਨਾਂ ਕਰਕੇ ਨਿਰਮਾਤਾਵਾਂ ਨੂੰ ਆਪਣੇ ਪੈਰ ਪਿੱਛੇ ਖਿੱਚਣੇ ਪਏ। ਨਿਰਮਾਤਾਵਾਂ ਨੇ ਹਿੰਦੀ ਦਰਸ਼ਕਾਂ ਦਾ ਦਿਲ ਤੋੜੇ ਬਿਨਾਂ ਫ਼ਿਲਮ ਨੂੰ ਟੀ. ਵੀ. 'ਤੇ ਦਿਖਾਉਣ ਦਾ ਫ਼ੈਸਲਾ ਕੀਤਾ। ਹੁਣ ਇਹ ਫ਼ਿਲਮ ਅਗਲੇ ਮਹੀਨੇ ਹਿੰਦੀ 'ਚ ਟੀ. ਵੀ. 'ਤੇ ਦਿਖਾਈ ਜਾਵੇਗੀ। ਦਰਸ਼ਕਾਂ ਨੂੰ ਇਹ ਫ਼ਿਲਮ ਹਿੰਦੀ 'ਚ 6 ਫਰਵਰੀ ਨੂੰ ਵੇਖਣ ਨੂੰ ਮਿਲੇਗੀ। ਇਸ ਤੋਂ ਪਹਿਲਾਂ ਇਹ ਫ਼ਿਲਮ ਸਿਨੇਮਾਘਰਾਂ 'ਚ ਰਿਲੀਜ਼ ਹੋਣੀ ਸੀ ਪਰ ਇਸ ਦੇ ਹਿੰਦੀ ਰੀਮੇਕ 'ਸ਼ਹਿਜ਼ਾਦਾ' ਕਾਰਨ ਇਸ ਫ਼ਿਲਮ ਨੂੰ ਰੋਕ ਦਿੱਤਾ ਗਿਆ ਸੀ।


 ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।


sunita

Content Editor

Related News