ਭੂਸ਼ਣ ਕੁਮਾਰ-ਸੰਦੀਪ ਰੈੱਡੀ ਅਤੇ ਅੱਲੂ-ਅਰਜੁਨ ਬਾਕਸ ਆਫਿਸ ’ਤੇ ਮਚਾਉਣਗੇ ਧਮਾਲ

Saturday, Mar 04, 2023 - 05:43 PM (IST)

ਭੂਸ਼ਣ ਕੁਮਾਰ-ਸੰਦੀਪ ਰੈੱਡੀ ਅਤੇ ਅੱਲੂ-ਅਰਜੁਨ ਬਾਕਸ ਆਫਿਸ ’ਤੇ ਮਚਾਉਣਗੇ ਧਮਾਲ

ਮੁੰਬਈ (ਬਿਊਰੋ) : ਭਾਰਤ ਦੇ 3 ਪਾਵਰ ਹਾਊਸ ਨਿਰਮਾਤਾ ਭੂਸ਼ਣ ਕੁਮਾਰ, ਸੰਦੀਪ ਰੈੱਡੀ ਵਾਂਗਾ ਅਤੇ ਭਾਰਤੀ ਸੁਪਰ ਸਟਾਰ ਅੱਲੂ-ਅਰਜੁਨ ਇਕ ਵੱਡੇ ਸਹਿਯੋਗ ਲਈ ਇਕੱਠੇ ਹੋਏ ਹਨ। ਇਸ ਐਸੋਸੀਏਸ਼ਨ ਦੇ ਤਹਿਤ ਫ਼ਿਲਮ ਦਾ ਨਿਰਮਾਣ ਟੀ-ਸੀਰੀਜ਼ ਫ਼ਿਲਮ ਪ੍ਰੋਡੈਕਸ਼ਨ ਅਤੇ ਭਦਰ ਕਾਲੀ ਪ੍ਰਿਕਚਰਜ਼ ਵੱਲੋਂ ਕੀਤਾ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ : ਵਧੇ ਭਾਰ ਕਾਰਨ ਟਰੋਲ ਹੋਈ ਜ਼ਰੀਨ ਖ਼ਾਨ, ਜਿਮ ਦੇ ਬਾਹਰ ਦੇਖ ਲੋਕਾਂ ਨੇ ਆਖੀ ਇਹ ਗੱਲ

ਨਿਰਮਾਤਾ ਭੂਸ਼ਣ ਕੁਮਾਰ, ਪ੍ਰਣੇ ਰੈੱਡੀ ਵਾਂਗਾ, ਸਹਾਇਕ ਨਿਰਮਾਤਾ ਸ਼ਿਵ ਚਾਨਣਾ ਨਾਲ ਨਿਰਦੇਸ਼ਕ ਸੰਦੀਪ ਰੈੱਡੀ ਵਾਂਗਾ ਅਤੇ ਸੁਪਰ ਸਟਾਰ ਅੱਲੂ-ਅਰਜੁਨ ਨੇ ਹਾਲ ਹੀ ਵਿਚ ਇਸ ਵੱਡੇ ਸਹਿਯੋਗ ’ਤੇ ਮੋਹਰ ਲਾਉਣ ਲਈ ਮੁਲਾਕਾਤ ਕੀਤੀ। 

ਇਹ ਖ਼ਬਰ ਵੀ ਪੜ੍ਹੋ : ਸਤਿੰਦਰ ਸੱਤੀ ਨੇ 'ਕੈਨੇਡੀਅਨ ਵਕੀਲ' ਦੀ ਡਿਗਰੀ ਹਾਸਲ ਕਰਨ ਮਗਰੋਂ ਸਾਂਝੀ ਕੀਤੀ ਖ਼ਾਸ ਪੋਸਟ, ਲਿਖੀਆਂ ਇਹ ਗੱਲਾਂ

ਅੱਲੂ-ਅਰਜੁਨ ਸਟਾਰਰ ਇਸ ਫ਼ਿਲਮ ਦੀ ਸ਼ੂਟਿੰਗ ਸੰਦੀਪ ਵਾਂਗਾ ਦੀ ਸਕ੍ਰਿਪਟ ਨੂੰ ਰੈਪ ਕਰਨ ਦੇ ਠੀਕ ਬਾਅਦ ਸ਼ੁਰੂ ਹੋਵੇਗੀ, ਜਿਸ ਨੂੰ ਟੀ-ਸੀਰੀਜ਼ ਫ਼ਿਲਮ ਪ੍ਰੋਡੈਕਸ਼ਨ ਅਤੇ ਭਦਰ ਕਾਲੀ ਪ੍ਰਿਕਚਰਜ਼ ਵੱਲੋਂ ਨਿਰਮਾਣ ਕੀਤਾ ਜਾਵੇਗਾ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News