ਸਿਨੇਮਾਘਰਾਂ ਤੋਂ ਹਟਾਈ ਗਈ ਅੱਲੂ ਅਰਜੁਨ ਦੀ 'ਪੁਸ਼ਪਾ 2' ! ਜਾਣੋ ਕੀ ਪਿਆ ਪੰਗਾ

Saturday, Dec 21, 2024 - 05:11 PM (IST)

ਸਿਨੇਮਾਘਰਾਂ ਤੋਂ ਹਟਾਈ ਗਈ ਅੱਲੂ ਅਰਜੁਨ ਦੀ 'ਪੁਸ਼ਪਾ 2' ! ਜਾਣੋ ਕੀ ਪਿਆ ਪੰਗਾ

ਐਂਟਰਟੇਨਮੈਂਟ ਡੈਸਕ : ਅੱਲੂ ਅਰਜੁਨ ਦੀ ਫ਼ਿਲਮ 'ਪੁਸ਼ਪਾ 2' 5 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ ਅਤੇ ਆਉਂਦੇ ਹੀ ਹਿੱਟ ਹੋ ਗਈ ਸੀ। ਫ਼ਿਲਮ ਨੂੰ ਦਰਸ਼ਕਾਂ ਦਾ ਬਹੁਤ ਵਧੀਆ ਹੁੰਗਾਰਾ ਮਿਲਿਆ ਅਤੇ ਇਹੀ ਕਾਰਨ ਹੈ ਕਿ ਫ਼ਿਲਮ ਨੇ ਸਿਰਫ 2 ਹਫ਼ਤਿਆਂ ਵਿਚ ਕਲੈਕਸ਼ਨ ਦੇ ਕਈ ਰਿਕਾਰਡ ਤੋੜ ਦਿੱਤੇ।

ਕੀ ਸੀ ਫ਼ਿਲਮ ਦਾ ਕਲੈਕਸ਼ਨ
ਫ਼ਿਲਮ ਨਾ ਸਿਰਫ਼ ਦੱਖਣ ਵਿਚ ਸਗੋਂ ਹਿੰਦੀ ਵਿਚ ਵੀ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੀ ਹੈ। ਵਰਲਡਵਾਈਡ ਕਲੈਕਸ਼ਨ ਦੀ ਗੱਲ ਕਰੀਏ ਤਾਂ ਫ਼ਿਲਮ ਨੇ 1600 ਕਰੋੜ ਰੁਪਏ ਦੇ ਅੰਕੜੇ ਨੂੰ ਛੂਹ ਲਿਆ ਹੈ। 'ਪੁਸ਼ਪਾ 2' ਸਿਰਫ਼ 16 ਦਿਨਾਂ ਵਿਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਬਣ ਗਈ ਹੈ। ਭਾਰਤ ਦਾ ਸ਼ੁੱਧ ਕਲੈਕਸ਼ਨ 1000 ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ।

ਇਹ ਵੀ ਪੜ੍ਹੋ -  AP ਢਿੱਲੋਂ ਅੱਜ ਨਚਾਉਣਗੇ ਚੰਡੀਗੜ੍ਹ ਵਾਲੇ, ਸ਼ੋਅ ਕਾਰਨ ਇਹ ਰਸਤੇ ਰਹਿਣਗੇ ਬੰਦ

ਫ਼ਿਲਮ ਨੂੰ ਹਟਾਉਣ ਦਾ ਕੀ ਹੈ ਕਾਰਨ
ਹਾਲ ਹੀ ਵਿਚ ਖ਼ਬਰ ਆਈ ਸੀ ਕਿ 'ਪੁਸ਼ਪਾ 2' ਨੂੰ ਉੱਤਰੀ ਭਾਰਤ ਦੇ PVR-INOX ਤੋਂ ਹਟਾਉਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਤੋਂ ਬਾਅਦ ਅੱਲੂ ਅਰਜੁਨ ਦੇ ਪ੍ਰਸ਼ੰਸਕ ਕਾਫ਼ੀ ਨਿਰਾਸ਼ ਹੋਏ। ਹੁਣ ਜੋ ਜਾਣਕਾਰੀ ਸਾਹਮਣੇ ਆਈ ਹੈ, ਉਸ ਤੋਂ ਪਤਾ ਲੱਗਾ ਹੈ ਕਿ ਇਹ ਫੈਸਲਾ ਵਰੁਣ ਧਵਨ ਦੀ 'ਬੇਬੀ ਜਾਨ' ਕਾਰਨ ਲਿਆ ਗਿਆ ਹੈ। ਦਰਅਸਲ, ਉੱਤਰੀ ਭਾਰਤ ਦੀ ਨੈਸ਼ਨਲ ਮਲਟੀਪਲੈਕਸ ਚੇਨਜ਼ ਨੇ ਸ਼ੁੱਕਰਵਾਰ ਤੋਂ ਵੀਰਵਾਰ ਸ਼ਾਮ ਨੂੰ 'ਪੁਸ਼ਪਾ 2' ਦੀ ਬੁਕਿੰਗ ਕੁਝ ਸਮੇਂ ਲਈ ਬੰਦ ਕਰ ਦਿੱਤੀ ਸੀ। ਹਾਲਾਂਕਿ ਕੁਝ ਸਮੇਂ ਬਾਅਦ ਫਿਰ ਤੋਂ ਸ਼ੋਅ ਆਉਣੇ ਸ਼ੁਰੂ ਹੋ ਗਏ ਪਰ ਇਸ ਤਰ੍ਹਾਂ ਬੁਕਿੰਗ ਬੰਦ ਹੋਣ 'ਤੇ ਹਰ ਕੋਈ ਹੈਰਾਨ ਹੈ।

ਇਹ ਵੀ ਪੜ੍ਹੋ - ਆਪਣੇ ਸਿਰ 'ਤੇ ਮੱਗ ਮਾਰ ਕੇ ਆਖ਼ਰ ਕਿਉਂ ਜਖ਼ਮੀ ਹੋਏ ਯੋ ਯੋ ਹਨੀ ਸਿੰਘ?

ਲੋਕਾਂ ਨੂੰ ਪਰੇਸ਼ਾਨੀ
'ਪੁਸ਼ਪਾ 2' ਦੇ ਉੱਤਰੀ ਭਾਰਤੀ ਡਿਸਟ੍ਰੀਬਿਊਟਰਜ਼ ਏਏ ਫਿਲਮਜ਼ ਨੇ ਥੀਏਟਰ ਮਾਲਕਾਂ ਨੂੰ ਵਰੁਣ ਧਵਨ ਦੀ 'ਬੇਬੀ ਜਾਨ' ਕਾਰਨ 'ਪੁਸ਼ਪਾ 2' ਦੀ ਸਕ੍ਰੀਨ ਨੂੰ ਘੱਟ ਨਾ ਕਰਨ ਲਈ ਕਿਹਾ ਹੈ। ਉੱਤਰੀ ਭਾਰਤ ਵਿਚ 'ਪੁਸ਼ਪਾ 2' ਦੀ ਸਕ੍ਰੀਨ ਸ਼ੇਅਰਿੰਗ ਨੂੰ ਲੈ ਕੇ ਫ਼ਿਲਮ ਦੇ ਵਿਤਰਕ ਅਨਿਲ ਥਡਾਨੀ ਅਤੇ ਰਾਸ਼ਟਰੀ ਮਲਟੀਪਲੈਕਸ ਚੇਨ ਪੀ. ਵੀ. ਆਰ. ਆਈਨੌਕਸ ਵਿਚ ਕੁਝ ਮਤਭੇਦ ਸਨ, ਜੋ ਬਾਅਦ ਵਿਚ ਸਾਫ਼ ਹੋ ਗਏ ਸਨ।

'ਬੇਬੀ ਜੌਨ' ਦੀ ਰਿਲੀਜ਼ ਲਈ 25 ਦਸੰਬਰ ਨੂੰ ਚੁਣਿਆ ਗਿਆ ਕਿਉਂਕਿ ਮੇਕਰਸ ਪੂਰਾ ਵੀਕੈਂਡ ਛੁੱਟੀ ਲੈਣਾ ਚਾਹੁੰਦੇ ਸਨ ਤਾਂ ਜੋ ਫ਼ਿਲਮ ਨੂੰ ਫਾਇਦਾ ਹੋ ਸਕੇ। ਉਨ੍ਹਾਂ ਦਾ ਮੰਨਣਾ ਸੀ ਕਿ ਜੇ ਕੋਈ ਨਵੀਂ ਫ਼ਿਲਮ ਥੀਏਟਰ 'ਚ ਆਉਂਦੀ ਹੈ ਤਾਂ ਇਸ ਦਾ ਪੂਰਾ ਫਾਇਦਾ ਮਿਲਣਾ ਚਾਹੀਦਾ ਹੈ। ਇਸ ਫ਼ਿਲਮ 'ਚ ਵਰੁਣ ਧਵਨ, ਕੀਰਤੀ ਸੁਰੇਸ਼ ਅਤੇ ਵਾਮਿਕ ਗੱਬੀ ਮੁੱਖ ਭੂਮਿਕਾਵਾਂ 'ਚ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News