ਕਰੋੜਾਂ ਦੇ ਘਰ ਸਮੇਤ ਅੱਲੂ ਅਰਜੁਨ ਕੋਲ ਹੈ ਭਾਰਤ ਦੀ ਸਭ ਤੋਂ ਮਹਿੰਗੀ ਵੈਨਿਟੀ ਵੈਨ, ਜਾਣੋ ਕਿੰਨੀ ਹੈ ਕੁਲ ਸੰਪਤੀ

Tuesday, Jan 04, 2022 - 01:11 PM (IST)

ਕਰੋੜਾਂ ਦੇ ਘਰ ਸਮੇਤ ਅੱਲੂ ਅਰਜੁਨ ਕੋਲ ਹੈ ਭਾਰਤ ਦੀ ਸਭ ਤੋਂ ਮਹਿੰਗੀ ਵੈਨਿਟੀ ਵੈਨ, ਜਾਣੋ ਕਿੰਨੀ ਹੈ ਕੁਲ ਸੰਪਤੀ

ਮੁੰਬਈ (ਬਿਊਰੋ)– ਸਾਊਥ ਸੁਪਰਸਟਾਰ ਅੱਲੂ ਅਰਜੁਨ ਦੀ ਫ਼ਿਲਮ ‘ਪੁਸ਼ਪਾ’ ਨੇ ਬਾਕਸ ਆਫਿਸ ’ਤੇ ਧਮਾਲ ਮਚਾ ਦਿੱਤਾ ਹੈ। ਅੱਲੂ ਦੇ ਅਭਿਨੈ ਦੀ ਕਾਫੀ ਤਾਰੀਫ਼ ਹੋ ਰਹੀ ਹੈ। ਅੱਲੂ ਨੇ ਇਕ ਇੰਟਰਵਿਊ ’ਚ ਦੱਸਿਆ ਕਿ ਉਹ ਬਪਚਨ ਤੋਂ ਕਦੇ ਅਦਾਕਾਰ ਨਹੀਂ ਬਣਨਾ ਚਾਹੁੰਦੇ ਸਨ, ਸਗੋਂ ਉਹ ਖ਼ੁਦ ਨੂੰ ਇਕ ਰੈਸਲਰ ਦੇ ਤੌਰ ’ਤੇ ਦੇਖਦੇ ਸਨ।

PunjabKesari

ਅੱਲੂ ਨੇ ਆਪਣੀ ਮਿਹਨਤ ਤੇ ਲਗਨ ਨਾਲ ਕਾਫੀ ਸ਼ੋਹਰਤ ਤੇ ਪੈਸੇ ਕਮਾਏ। ਉਨ੍ਹਾਂ ਕੋਲ ਕਰੋੜਾਂ ਦੀ ਜਾਇਦਾਦ ਹੈ। ਰਿਪੋਰਟ ਮੁਤਾਬਕ ਅੱਲੂ ਅਰਜੁਨ ਦੀ ਕੁਲ ਸੰਪਤੀ 350 ਕਰੋੜ ਰੁਪਏ ਦੱਸੀ ਜਾਂਦੀ ਹੈ।

PunjabKesari

ਅੱਲੂ ਅਰਜੁਨ ਸਾਊਥ ਸੁਪਰਸਟਾਰ ਚਿਰੰਜੀਵੀ ਦੇ ਭਾਣਜੇ ਹਨ। ਇਕ ਫ਼ਿਲਮ ਲਈ ਉਹ 15 ਕਰੋੜ ਰੁਪਏ ਚਾਰਜ ਕਰਦੇ ਹਨ।

PunjabKesari

ਅੱਲੂ ਕਾਫੀ ਇਸ਼ਤਿਹਾਰਾਂ ਲਈ ਕੰਮ ਕਰਦੇ ਹਨ, ਜਿਨ੍ਹਾਂ ਤੋਂ ਉਹ 3 ਕਰੋੜ ਰੁਪਏ ਫੀਸ ਲੈਂਦੇ ਹਨ। ਅੱਲੂ ਅਰਜੁਨ ਹੈਦਰਾਬਾਦ ਦੇ ਇਕ ਆਲੀਸ਼ਾਨ ਬੰਗਲੇ ’ਚ ਰਹਿੰਦੇ ਹਨ, ਜਿਸ ਦੀ ਕੀਮਤ 100 ਕਰੋੜ ਰੁਪਏ ਹੈ।

PunjabKesari

ਦੱਸ ਦੇਈਏ ਕਿ ਅੱਲੂ ਕੋਲ ਭਾਰਤ ਦੀ ਸਭ ਤੋਂ ਮਹਿੰਗੀ ਵੈਨਿਟੀ ਵੈਨ ਵੀ ਹੈ। ਇਸ ਦੀ ਕੀਮਤ 7 ਕਰੋੜ ਰੁਪਏ ਹੈ। ਉਨ੍ਹਾਂ ਦੀ ਇਹ ਵੈਨ ਕਿਸੇ 5 ਸਿਤਾਰਾ ਹੋਟਲ ਤੋਂ ਘੱਟ ਨਹੀਂ ਹੈ।

PunjabKesari

ਇਸ ਤੋਂ ਇਲਾਵਾ ਅੱਲੂ ਕੋਲ ਕਈ ਕੀਮਤੀ ਗੱਡੀਆਂ ਵੀ ਹਨ, ਜਿਨ੍ਹਾਂ ਦੀ ਕੀਮਤ ਕਰੋੜਾਂ ’ਚ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News