‘ਪੁਸ਼ਪਾ 2’ ਲਈ ਅੱਲੂ ਅਰਜੁਨ ਦੀ ਫੀਸ ਸੁਣ ਤੁਸੀਂ ਵੀ ਹੋਵੋਗੇ ਹੈਰਾਨ, ਇੰਨੇ ’ਚ ਬਣ ਜਾਵੇ ਇਕ ਬਾਲੀਵੁੱਡ ਫ਼ਿਲਮ

Thursday, May 12, 2022 - 03:07 PM (IST)

‘ਪੁਸ਼ਪਾ 2’ ਲਈ ਅੱਲੂ ਅਰਜੁਨ ਦੀ ਫੀਸ ਸੁਣ ਤੁਸੀਂ ਵੀ ਹੋਵੋਗੇ ਹੈਰਾਨ, ਇੰਨੇ ’ਚ ਬਣ ਜਾਵੇ ਇਕ ਬਾਲੀਵੁੱਡ ਫ਼ਿਲਮ

ਮੁੰਬਈ (ਬਿਊਰੋ)– ‘ਪੁਸ਼ਪਾ’ ਫ਼ਿਲਮ ਨੇ ਦੇਸ਼ ਭਰ ’ਚ ਤਗੜੀ ਕਮਾਈ ਕੀਤੀ ਹੈ। ਫ਼ਿਲਮ ਨੂੰ ਰਿਲੀਜ਼ ਹੋਇਆਂ ਥੋੜ੍ਹਾ ਸਮਾਂ ਹੀ ਹੋਇਆ ਹੈ ਪਰ ਫ਼ਿਲਮ ਅੱਜ ਵੀ ਲੋਕਾਂ ਦੇ ਦਿਮਾਗ ’ਚ ਹੈ। ਫ਼ਿਲਮ ਦੇ ਗਾਣੇ ਤੇ ਅੱਲੂ ਦੇ ਅੰਦਾਜ਼ ਨੇ ਫ਼ਿਲਮ ਨੂੰ ਬਲਾਕਬਸਟਰ ਬਣਾ ਦਿੱਤਾ। ਉਥੇ ਇਸ ਫ਼ਿਲਮ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਹੁਣ ਫ਼ਿਲਮ ਦੇ ਸੀਕੁਅਲ ਦਾ ਇੰਤਜ਼ਾਰ ਵੀ ਖ਼ਤਮ ਹੋ ਰਿਹਾ ਹੈ।

ਦੱਸ ਦੇਈਏ ਕਿ ‘ਪੁਸ਼ਪਾ 2’ ਦੀ ਸ਼ੂਟਿੰਗ ਵੀ ਜਲਦ ਸ਼ੁਰੂ ਹੋਣ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਫ਼ਿਲਮ ਸਾਲ 2023 ’ਚ ਰਿਲੀਜ਼ ਕੀਤੀ ਜਾਵੇਗੀ। ਇਸ ਫ਼ਿਲਮ ਦੇ ਨਾਲ ਹੀ ਅੱਲੂ ਅਰਜੁਨ ਦੀ ਫੀਸ ਵੀ ਕਾਫੀ ਸੁਰਖ਼ੀਆਂ ’ਚ ਬਣੀ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ : ਦੁਨੀਆ ਭਰ ਦੇ ਇਨ੍ਹਾਂ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ ਫ਼ਿਲਮ ‘ਸੌਂਕਣ ਸੌਂਕਣੇ’

‘ਪੁਸ਼ਪਾ’ ਫ਼ਿਲਮ ਦੀ ਸਫਲਤਾ ਤਤੋਂ ਬਾਅਦ ਹੁਣ ਲਗਭਗ ਡੇਢ ਸਾਲ ਬਾਅਦ ਫ਼ਿਲਮ ‘ਪੁਸ਼ਪਾ 2’ ਰਿਲੀਜ਼ ਕੀਤੀ ਜਾਵੇਗੀ। ਫ਼ਿਲਮ ਸਾਲ 2023 ’ਚ ਪਰਦੇ ’ਤੇ ਲੱਗੇਗੀ। ਫ਼ਿਲਮ ਨੂੰ ਲੈ ਕੇ ਲੋਕਾਂ ’ਚ ਉਤਸ਼ਾਹ ਸਾਫ ਦੇਖਿਆ ਜਾ ਸਕਦਾ ਹੈ। ਉਥੇ ਫ਼ਿਲਮ ਦੇ ਬਜਟ ਦੀ ਗੱਲ ਕਰੀਏ ਤਾਂ ਪਹਿਲੇ ਭਾਗ ਦਾ ਬਜਟ 200 ਕਰੋੜ ਸੀ, ਉਥੇ ਹੁਣ ਸੀਕੁਅਲ ਦੀ ਗੱਲ ਕਰੀਏ ਤਾਂ ‘ਪੁਸ਼ਪਾ 2’ ਫ਼ਿਲਮ ਨੂੰ ਲੈ ਕੇ ਬਜਟ 400 ਕਰੋੜ ਦੱਸਿਆ ਜਾ ਰਿਹਾ ਹੈ। ਸੂਤਰਾਂ ਦੀ ਮੰਨੀਏ ਦਾ ਫ਼ਿਲਮ ਪਹਿਲੇ ਤੋਂ ਜ਼ਿਆਦਾ ਲੋਕਾਂ ਦਾ ਮਨ ਮੋਹ ਲੈਣ ਵਾਲੀ ਬਣਾਈ ਜਾ ਰਹੀ ਹੈ।

ਉਥੇ ਅੱਲੂ ਅਰਜੁਨ ਦੀ ਫੀਸ ਦੀ ਗੱਲ ਕਰੀਏ ਤਾਂ ਉਹ ਫ਼ਿਲਮ ਲਈ 100 ਕਰੋੜ ਰੁਪਏ ਲੈ ਰਹੇ ਹਨ। ਇਸ ਫੀਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ। ਜੇਕਰ ਅੱਲੂ ਅਰਜੁਨ ਇੰਨੀ ਹੀ ਫੀਸ ਲੈਣਗੇ ਤਾਂ ਇਹ ਹੁਣ ਤਕ ਦੀ ਸਭ ਤੋਂ ਜ਼ਿਆਦਾ ਚਾਰਜ ਕਰਨ ਵਾਲੀਆਂ ਫੀਸਾਂ ’ਚੋਂ ਇਕ ਹੋਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

 

 

 

 

 

 


author

Rahul Singh

Content Editor

Related News