ਇਕ ਹੀ ਫਿਲਮ ’ਚ ਨਜ਼ਰ ਆ ਸਕਦੇ ਨੇ ਬਾਲੀਵੁੱਡ ਦੇ ਤਿੰਨੋਂ ਖਾਨ, ਬਸ ਕਰ ਰਹੇ ਸਹੀ ਪਲ ਉਡੀਕ
Friday, Mar 14, 2025 - 04:47 PM (IST)

ਐਂਟਰਟੇਨਮੈਂਟ ਡੈਸਕ - ਸਲਮਾਨ, ਸ਼ਾਹਰੁਖ ਤੇ ਆਮਿਰ ਖਾਨ ਦਾ ਫੈਨ ਬੇਸ ਬੜਾ ਮਜ਼ਬੂਤ ਹੈ। ਤਿੰਨਾਂ ਦੇ ਫੈਨਜ਼ ਆਪਣੇ ਮਨਪਸੰਦ ਸੁਪਰਸਟਾਰਾਂ ਦੀਆਂ ਫਿਲਮਾਂ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ, ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਤਿੰਨਾਂ ਦੇ ਫੈਨਜ਼ ਦਰਮਿਆਨ ਬਹੁਤ ਜ਼ਿਆਦਾ ਠੰਡੀ ਜੰਗ ਦਿਖਾਈ ਦੇ ਰਹੀ ਹੈ ਪਰ ਕੀ ਤੁਸੀਂ ਕਦੀ ਸੋਚਿਆ ਹੈ ਕਿ ਜੇਕਰ ਇਹ ਤਿੰਨੋਂ ਇਕੋ ਫਿਲਮ ’ਚ ਦਿਖਾਈ ਦੇਣ ਤਾਂ ਕੀ ਹੋਵੇਗਾ? ਸ਼ਾਇਦ ਸਭ ਤੋਂ ਵੱਡਾ ਜਸ਼ਨ। ਇਹ ਹੋਣਾ ਤੈਅ ਹੈ ਕਿਉਂਕਿ ਆਮਿਰ ਖਾਨ ਨੇ ਇਕ ਸ਼ਾਨਦਾਰ ਅਪਡੇਟ ਦਿੱਤੀ ਹੈ। ਕਈ ਮਹੀਨੇ ਪਹਿਲਾਂ, ਆਮਿਰ ਖਾਨ ਨੇ ਖੁਦ ਕਿਹਾ ਸੀ ਕਿ ਉਨ੍ਹਾਂ ਨੂੰ ਆਪਣੇ ਕਰੀਅਰ ’ਚ ਇਕੱਠੇ ਇੱਕ ਫਿਲਮ ਬਣਾਉਣੀ ਚਾਹੀਦੀ ਹੈ। ਹੁਣ ਉਨ੍ਹਾਂ ਦੇ 60ਵੇਂ ਜਨਮਦਿਨ ਤੋਂ ਪਹਿਲਾਂ ਹੀ ਤਿੰਨੋਂ ਖਾਨ ਦੀ ਫਿਲਮ ’ਤੇ ਕੀ ਅਪਡੇਟ ਹੈ ਆਓ ਦੱਸਦੇ ਹਾਂ।
ਇਕ ਹੀ ਫਿਲਮ ’ਚ ਨਜ਼ਰ ਆਉਣਗੇ ਤਿੰਨੋਂ ਖਾਨ
ਆਮਿਰ ਖਾਨ 60 ਸਾਲ ਦੇ ਹੋ ਚੁੱਕੇ ਹਨ, ਉਨ੍ਹਾਂ ਨੇ ਆਪਣਾ ਜਨਮਦਿਨ ਪਾਪਰਾਜ਼ੀ ਨਾਲ ਮਨਾਇਆ। ਇਸ ਦੌਰਾਨ ਉਸ ਨੇ ਆਪਣੀਆਂ ਫਿਲਮਾਂ ਬਾਰੇ ਗੱਲ ਕੀਤੀ। ਨਾਲ ਹੀ, ਆਮਿਰ ਖਾਨ ਨੂੰ ਇਹ ਕਹਿੰਦੇ ਹੋਏ ਦੇਖਿਆ ਗਿਆ ਕਿ ਉਹ ਅਤੇ ਬਾਲੀਵੁੱਡ ਦੇ ਦੋਵੇਂ ਖਾਨ ਸ਼ਾਹਰੁਖ ਤੇ ਸਲਮਾਨ ਇਕੋ ਫਿਲਮ ’ਚ ਕੰਮ ਕਰਨਾ ਚਾਹੁੰਦੇ ਹਨ। ਇਸ ਲਈ ਸਹੀ ਸਕ੍ਰਿਪਟ ਦੀ ਵੀ ਉਡੀਕ ਕੀਤੀ ਜਾ ਰਹੀ ਹੈ। ਹਾਲਾਂਕਿ, ਪ੍ਰਸ਼ੰਸਕ ਇਸ ਖਾਸ ਪਲ ਦਾ ਵੀ ਇੰਤਜ਼ਾਰ ਕਰ ਰਹੇ ਹਨ ਜਦੋਂ ਤਿੰਨੋਂ ਇਕੱਠੇ ਦਿਖਾਈ ਦੇਣਗੇ।
ਕਿਸ ਚੀਜ਼ ਦੀ ਉਡੀਕ ਕਰ ਰਹੇ ਆਮਿਰ?
ਦਰਅਸਲ ਆਮਿਰ ਖਾਨ ਨੇ ਕਿਹਾ ਸੀ ਕਿ ਸਲਮਾਨ, ਸ਼ਾਹਰੁਖ ਤੇ ਉਹ ਇਕੱਠੇ ਕੰਮ ਕਰਨਾ ਚਾਹੁੰਦੇ ਹਨ। ਇਸ ਸਮੇਂ ਅਸੀਂ ਸਹੀ ਸਕ੍ਰਿਪਟ ਦੀ ਉਡੀਕ ਕਰ ਰਹੇ ਹਾਂ। ਉਹ ਅੱਗੇ ਕਹਿੰਦਾ ਹੈ - ਮੈਨੂੰ ਲੱਗਦਾ ਹੈ ਕਿ ਦਰਸ਼ਕ ਵੀ ਸਾਨੂੰ ਇਕੱਠੇ ਦੇਖਣਾ ਚਾਹੁੰਦੇ ਹਨ। ਅਸੀਂ ਇਸ ਬਾਰੇ ਵੀ ਚਰਚਾ ਕੀਤੀ ਹੈ। ਹਾਲਾਂਕਿ, ਜੇਕਰ ਕੋਈ ਚੰਗੀ ਕਹਾਣੀ ਆਉਂਦੀ ਹੈ ਤਾਂ ਅਸੀਂ ਜ਼ਰੂਰ ਉਸ 'ਤੇ ਕੰਮ ਕਰਾਂਗੇ। ਦਰਅਸਲ, ਤਿੰਨਾਂ ਨੇ ਦੋ-ਦੋ ਜੋੜਿਆਂ ’ਚ ਕੰਮ ਕੀਤਾ ਹੈ ਪਰ ਅਸੀਂ ਅਜੇ ਵੀ ਤਿੰਨਾਂ ਨੂੰ ਇਕੱਠੇ ਦੇਖਣ ਦੀ ਉਡੀਕ ਕਰ ਰਹੇ ਹਾਂ।
ਆਮਿਰ, ਸਲਮਾਨ ਅਤੇ ਸ਼ਾਹਰੁਖ ਦੀਆਂ ਫਿਲਮਾਂ
ਆਮਿਰ ਅਤੇ ਸਲਮਾਨ ਖਾਨ ਨੇ 1994 ਦੀ ਕਾਮੇਡੀ ਫਿਲਮ 'ਅੰਦਾਜ਼ ਆਪਣਾ ਅਪਨਾ' ’ਚ ਇਕੱਠੇ ਕੰਮ ਕੀਤਾ ਹੈ ਪਰ ਸ਼ਾਹਰੁਖ ਖਾਨ ਨਾਲ ਕੰਮ ਨਹੀਂ ਕੀਤਾ। ਜਦੋਂ ਕਿ ਸਲਮਾਨ ਅਤੇ ਸ਼ਾਹਰੁਖ ਨੇ 'ਕਰਨ ਅਰਜੁਨ', 'ਕੁਛ ਕੁਛ ਹੋਤਾ ਹੈ' ਅਤੇ 'ਪਠਾਨ' ਵਰਗੀਆਂ ਫਿਲਮਾਂ ’ਚ ਇਕੱਠੇ ਕੰਮ ਕੀਤਾ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ- 'ਅੰਦਾਜ਼ ਆਪਣਾ ਆਪਣਾ 2' ਬਣਾਈ ਜਾਵੇਗੀ। ਰਾਜ ਜੀ ਨੂੰ ਦੱਸਿਆ ਗਿਆ ਹੈ। ਅਸੀਂ ਵੀ ਫਿਲਮ ਬਣਾਉਣਾ ਚਾਹੁੰਦੇ ਹਾਂ ਅਤੇ ਲੋਕ ਵੀ ਇਸਨੂੰ ਦੇਖਣਾ ਚਾਹੁੰਦੇ ਹਨ। ਉਹ ਸਹੀ ਸਕ੍ਰਿਪਟ 'ਤੇ ਕੰਮ ਕਰ ਰਿਹਾ ਹੈ।