ਟੀ. ਵੀ. ਦਾ ਸਭ ਤੋਂ ਵੱਡਾ ਪਰਿਵਾਰਕ ਮਨੋਰੰਜਨ ‘ਅਲੀ ਬਾਬਾ : ਦਾਸਤਾਨ-ਏ-ਕਾਬੁਲ’ 22 ਅਗਸਤ ਤੋਂ ਦੇਵੇਗਾ ਦਸਤਕ

Thursday, Aug 18, 2022 - 01:03 PM (IST)

ਟੀ. ਵੀ. ਦਾ ਸਭ ਤੋਂ ਵੱਡਾ ਪਰਿਵਾਰਕ ਮਨੋਰੰਜਨ ‘ਅਲੀ ਬਾਬਾ : ਦਾਸਤਾਨ-ਏ-ਕਾਬੁਲ’ 22 ਅਗਸਤ ਤੋਂ ਦੇਵੇਗਾ ਦਸਤਕ

ਮੁੰਬਈ (ਨੈਣਾ ਕਾਲੀਆ)– ਅਸੀਂ ਸਾਰਿਆਂ ਨੇ ਆਪਣੀ ਜ਼ਿੰਦਗੀ ’ਚ ਅਲੀ ਬਾਬਾ ਦੀ ਕਹਾਣੀ ਤਾਂ ਜ਼ਰੂਰ ਸੁਣੀ ਹੋਵੇਗੀ ਤੇ ਹੁਣ ਇਹ ਕਹਾਣੀ ਦੇਣ ਜਾ ਰਹੀ ਹੈ ਛੋਟੇ ਪਰਦੇ ’ਤੇ ਦਸਤਕ, ਉਹ ਵੀ ਪਹਿਲਾਂ ਕਦੇ ਨਾ ਦੇਖੇ ਗਏ ਅੰਦਾਜ਼ ’ਚ। ਸ਼ਹਿਜ਼ਾਦੀ ਮਰੀਅਮ ਨਾਲ ਇਸ਼ਕ ਲੜਾਉਣ ਤੇ ਲੋਕਾਂ ਦੇ ਦਿਲਾਂ ’ਤੇ ਰਾਜ ਕਰਨ ਲਈ ਅਲੀ ਬਾਬਾ ਲੈ ਕੇ ਆ ਰਹੇ ਹਨ ਆਪਣੀ ‘ਦਾਸਤਾਨ-ਏ-ਕਾਬੁਲ’।

ਸੋਨੀ ਸਬ ਦੇ ਨਵੇਂ ਸ਼ੋਅ ‘ਅਲੀ ਬਾਬਾ : ਦਾਸਤਾਨ-ਏ-ਕਾਬੁਲ’ ਨੇ ਪਹਿਲਾਂ ਹੀ ਇਕ ਜ਼ਬਰਦਸਤ ਟਰੇਲਰ ਨਾਲ ਭਾਰਤੀ ਟੀ. ਵੀ. ਦੇ ਦਰਸ਼ਕਾਂ ਵਿਚਾਲੇ ਹਲਚਲ ਮਚਾ ਦਿੱਤੀ ਹੈ। ਦਮਦਾਰ ਕਿਰਦਾਰਾਂ ਨਾਲ ਸੋਨੀ ਸਬ ਦਾ ਨਵਾਂ ਸ਼ੋਅ ‘ਅਲੀ ਬਾਬਾ : ਦਾਸਤਾਨ-ਏ-ਕਾਬੁਲ’ ਭਾਰਤੀ ਟੀ. ਵੀ. ’ਤੇ ਪਰਿਵਾਰਕ ਮਨੋਰੰਜਨ ਦਾ ਅਗਲਾ ਸ਼ਾਹਕਾਰ ਬਣਨ ਲਈ ਤਿਆਰ ਹੈ। ਸ਼ਾਨਦਾਰ ਥਾਵਾਂ ਤੋਂ ਲੈ ਕੇ ਰਹੱਸਾਂ ਨਾਲ ਭਰੇ ਦਿਲਚਸਪ ਵਰਣਨ ਤਕ, ਇਹ ਸ਼ੋਅ ਦਰਸ਼ਕਾਂ ਲਈ ਅਜਿਹੀ ਪੇਸ਼ਕਸ਼ ਤੇ ਸ਼ਾਨ ਦਾ ਵਾਅਦਾ ਕਰਦਾ ਹੈ, ਜੋ ਉਨ੍ਹਾਂ ਨੇ ਭਾਰਤੀ ਟੀ. ਵੀ. ’ਤੇ ਪਹਿਲਾਂ ਕਦੇ ਨਹੀਂ ਦੇਖਿਆ ਹੋਵੇਗਾ। ਇਸ ਸ਼ੋਅ ਦੀ ਕਹਾਣੀ ਖ਼ੂਬਸੂਰਤ ਸ਼ਹਿਰ ਕਾਬੁਲ ਦੀ ਪਿੱਠ ਭੂਮੀ ’ਤੇ ਆਧਾਰਿਤ ਹੈ। ‘ਅਲੀ ਬਾਬਾ : ਦਾਸਤਾਨ-ਏ-ਕਾਬੁਲ’ ਦੀ ਸ਼ੂਟਿੰਗ ਲੱਦਾਖ ਦੀਆਂ ਖ਼ੂਬਸੂਰਤ ਵਾਦੀਆਂ ’ਚ ਕੀਤੀ ਗਈ ਹੈ ਤੇ ਇਸ ਸ਼ੋਅ ਦਾ ਸੈੱਟ ਭਾਰਤੀ ਟੀ. ਵੀ. ਦੇ ਸ਼ੋਅਜ਼ ਦੇ ਸਭ ਤੋਂ ਵੱਡੇ ਸੈੱਟਾਂ ’ਚੋਂ ਇਕ ਹੈ।

ਇਹ ਖ਼ਬਰ ਵੀ ਪੜ੍ਹੋ : ਰਾਘਵ ਨਾਲ ਰਿਲੇਸ਼ਨਸ਼ਿਪ ਦੀਆਂ ਖ਼ਬਰਾਂ ’ਤੇ ਸ਼ਹਿਨਾਜ਼ ਗਿੱਲ ਨੇ ਤੋੜੀ ਚੁੱਪੀ

ਸ਼ੋਅ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਸ ’ਚ ਸ਼ੀਜ਼ਾਨ ਖ਼ਾਨ ‘ਅਲੀ ਬਾਬਾ’ ਤੇ ਤੁਨਿਸ਼ਾ ਸ਼ਰਮਾ ‘ਮਰੀਅਮ’ ਦੀ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਅਲੀ ਬਾਬਾ ਦੀ ਮੁੱਖ ਭੂਮਿਕਾ ਨਿਭਾਉਣ ਨੂੰ ਲੈ ਕੇ ਸ਼ੀਜ਼ਾਨ ਕਹਿੰਦੇ ਹਨ, ‘‘ਮੈਂ ਕਾਫੀ ਉਤਸ਼ਾਹਿਤ ਹਾਂ। ਮੈਂ ਪਹਿਲਾਂ ਕਦੇ ਅਜਿਹਾ ਕਿਰਦਾਰ ਨਹੀਂ ਨਿਭਾਇਆ ਤੇ ਜਦੋਂ ਪਹਿਲੀ ਵਾਰ ਮੈਨੂੰ ਕਹਾਣੀ ਦੱਸੀ ਗਈ ਤਾਂ ਮੈਂ ਅਲੀ ਬਾਬਾ ਦੇ ਕਿਰਦਾਰ ਨਾਲ ਖ਼ੁਦ ਨੂੰ ਬਹੁਤ ਰਿਲੇਟ ਕੀਤਾ। ਮੈਨੂੰ ਇਸ ਕਿਰਦਾਰ ਨਾਲ ਲਗਾਅ ਹੋ ਗਿਆ ਸੀ। ਮੈਂ ਇਸ ਲਈ ਸਖ਼ਤ ਮਿਹਨਤ ਕੀਤੀ ਹੈ। ਘੋੜ ਸਵਾਰੀ ਸਿੱਖਣ ਤੋਂ ਲੈ ਕੇ ਲੱਦਾਖ ਦੀਆਂ ਪਹਾੜੀਆਂ ’ਚ ਭੱਜ-ਦੌੜ ਕਰਨ ਤਕ, ਮੈਂ ਸਭ ਨੂੰ ਚੁਣੌਤੀ ਦੇ ਰੂਪ ’ਚ ਲਿਆ ਹੈ ਤੇ ਅਸਲ ’ਚ ਹੁਣ ਇਸ ਦਾ ਆਨੰਦ ਲੈ ਰਿਹਾ ਹਾਂ। ਸ਼ੋਅ ’ਚ ਮੁੱਖ ਕਿਰਦਾਰ ਨਿਭਾਉਣਾ ਮੇਰੀ ਖ਼ੁਸ਼ਕਿਸਮਤੀ ਹੈ। ਮੈਨੂੰ ਉਮੀਦ ਹੈ ਕਿ ਇਸ ਸ਼ੋਅ ਨੂੰ ਦਰਸ਼ਕਾਂ ਵਲੋਂ ਬਹੁਤ ਸਾਰਾ ਪਿਆਰ ਤੇ ਭਰਪੂਰ ਸਮਰਥਨ ਮਿਲੇਗਾ।’’

PunjabKesari

ਸਕ੍ਰੀਨ ’ਤੇ ਮਰੀਅਮ ਦੀ ਭੂਮਿਕਾ ਨਿਭਾਉਣ ਲਈ ਉਤਸ਼ਾਹਿਤ ਤੁਨਿਸ਼ਾ ਸ਼ਰਮਾ ਕਹਿੰਦੀ ਹੈ, ‘‘ਮੈਂ ‘ਅਲੀ ਬਾਬਾ : ਦਾਸਤਾਨ-ਏ-ਕਾਬੁਲ’ ਦਾ ਹਿੱਸਾ ਬਣ ਕੇ ਉਤਸ਼ਾਹਿਤ ਹਾਂ ਤੇ ਕਲਾਕਾਰਾਂ ਤੇ ਕਰਿਊ ਦੀ ਬੇਹੱਦ ਪ੍ਰਤਿਭਾਸ਼ਾਲੀ ਟੀਮ ਨਾਲ ਕੰਮ ਕਰ ਰਹੀ ਹਾਂ। ‘ਅਲੀ ਬਾਬਾ : ਦਾਸਤਾਨ-ਏ-ਕਾਬੁਲ’ ਦਰਸ਼ਕਾਂ ਨੂੰ ਪ੍ਰਭਾਵਿਤ ਕਰੇਗਾ। ਮਰੀਅਮ ਕੋਈ ਸਾਧਾਰਨ ਰਾਜਕੁਮਾਰੀ ਨਹੀਂ ਹੈ। ਇਹ ਕਿਰਦਾਰ ਮੇਰੀ ਪਿਛਲੀ ਕਿਸੇ ਵੀ ਭੂਮਿਕਾ ਤੋਂ ਬਹੁਤ ਅਲੱਗ ਹੈ ਤੇ ਮੈਂ ਮਰੀਅਮ ਨਾਲ ਕਿਤੇ ਨਾ ਕਿਤੇ ਅਸਲ ਤੇ ਰੀਲ ਲਾਈਫ ਦੋਵਾਂ ਨਾਲ ਰਿਲੇਟ ਕਰਦੀ ਹਾਂ।’’

PunjabKesari

ਸ਼ੋਅ ਦੀ ਬਾਕੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਸ ’ਚ ਸਾਯੰਤਨੀ ਘੋਸ਼ ‘ਸਿਮ-ਸਿਮ’ ਦੇ ਕਿਰਦਾਰ ’ਚ ਨਜ਼ਰ ਆਵੇਗੀ। ਅਲੀ ਬਾਬਾ ਦੀ ਕਹਾਣੀ ’ਚ ਖੁੱਲ੍ਹ ਜਾ ਸਿਮ-ਸਿਮ ਹਮੇਸ਼ਾ ਇਕ ਕਮਾਂਡ ਦੇ ਰੂਪ ’ਚ ਦਿਖਾਈ ਗਈ ਹੈ ਪਰ ਇਸ ਸ਼ੋਅ ’ਚ ਪਹਿਲੀ ਵਾਰ ਹੋਵੇਗਾ, ਜਦੋਂ ਸਿਮ-ਸਿਮ ਨੂੰ ਇਕ ਰੂਪ ਦਿੱਤਾ ਗਿਆ ਹੈ। ਆਪਣੇ ਲੁੱਕ ਤੇ ਕਿਰਦਾਰ ’ਤੇ ਸਾਯੰਤਨੀ ਨੇ ਕਿਹਾ, ‘‘ਮੈਂ ਬਹੁਤ ਖ਼ੁਸ਼ ਹਾਂ ਕਿ ਮੈਨੂੰ ਇਸ ਕਿਰਦਾਰ ਲਈ ਚੁਣਿਆ ਗਿਆ। ਇਹ ਵਿਲੇਨ ਹੁਣ ਤਕ ਦੇ ਟੀ. ਵੀ. ਸ਼ੋਅਜ਼ ਤੋਂ ਬਿਲਕੁਲ ਅਲੱਗ ਹੋਣ ਵਾਲੀ ਹੈ।’’

‘ਅਲੀ ਬਾਬਾ : ਦਾਸਤਾਨ-ਏ-ਕਾਬੁਲ’ 22 ਅਗਸਤ ਤੋਂ ਸ਼ੁਰੂ ਹੋ ਰਿਹਾ ਹੈ, ਜੋ ਸੋਮਵਾਰ ਤੋਂ ਸ਼ਨੀਵਾਰ ਰਾਤ 8 ਵਜੇ ਸੋਨੀ ਸਬ ’ਤੇ ਪ੍ਰਸਾਰਿਤ ਹੋਵੇਗਾ।


author

Rahul Singh

Content Editor

Related News