ਮਾਤਾ-ਪਿਤਾ ਬਣੇ ਆਲੀਆ-ਰਣਬੀਰ, ਧੀ ਨੂੰ ਦਿੱਤਾ ਜਨਮ

Sunday, Nov 06, 2022 - 12:55 PM (IST)

ਮਾਤਾ-ਪਿਤਾ ਬਣੇ ਆਲੀਆ-ਰਣਬੀਰ, ਧੀ ਨੂੰ ਦਿੱਤਾ ਜਨਮ

ਮੁੰਬਈ (ਬਿਊਰੋ)– ਕਪੂਰ ਖਾਨਦਾਨ ’ਚ ਨੰਨ੍ਹੀ ਪਰੀ ਆ ਗਈ ਹੈ। ਆਲੀਆ ਭੱਟ ਨੇ ਧੀ ਨੂੰ ਜਨਮ ਦਿੱਤਾ ਹੈ। ਮਾਤਾ-ਪਿਤਾ ਬਣ ਕੇ ਆਲੀਆ ਤੇ ਰਣਬੀਰ ਦੀ ਖ਼ੁਸ਼ੀ ਦਾ ਟਿਕਾਣਾ ਨਹੀਂ ਹੈ। ਬਾਲੀਵੁੱਡ ਦਾ ਮੋਸਟ ਲਵਿੰਗ ਕੱਪਲ ਪੈਰੇਂਟ ਕਲੱਬ ’ਚ ਸ਼ਾਮਲ ਹੋ ਗਿਆ ਹੈ। ਹਰ ਕੋਈ ਆਲੀਆ-ਰਣਬੀਰ ਨੂੰ ਢੇਰ ਸਾਰੀ ਵਧਾਈ ਦੇ ਰਿਹਾ ਹੈ।

ਆਲੀਆ ਭੱਟ ਦੀ ਡਿਲਿਵਰੀ ਐੱਚ. ਐੱਨ. ਰਿਲਾਇੰਸ ਹਸਪਤਾਲ ’ਚ ਹੋਈ ਹੈ। ਆਲੀਆ ਤੇ ਰਣਬੀਰ ਦੇ ਬੇਬੀ ਦੇ ਜਨਮ ਤੋਂ ਬਾਅਦ ਕਪੂਰ ਖਾਨਦਾਨ ਤੇ ਭੱਟ ਪਰਿਵਾਰ ’ਚ ਖ਼ੁਸ਼ੀ ਦਾ ਮਾਹੌਲ ਹੈ। ਹਰ ਕੋਈ ਖ਼ੁਸ਼ੀ ਨਾਲ ਝੂਮ ਰਿਹਾ ਹੈ। ਆਖਿਰ ਨੰਨ੍ਹੇ ਮਹਿਮਾਨ ਦਾ ਦੋਵਾਂ ਪਰਿਵਾਰਾਂ ਨੂੰ ਬੇਕਰਾਰੀ ਨਾਲ ਇੰਤਜ਼ਾਰ ਸੀ ਤਾਂ ਖ਼ੁਸ਼ੀ ਨਾਲ ਝੂਮਣਾ ਤਾਂ ਬਣਦਾ ਹੀ ਹੈ।

ਇਹ ਖ਼ਬਰ ਵੀ ਪੜ੍ਹੋ : ‘ਜੇ ਮੈਂ ਮਹਾਠੱਗ ਹਾਂ ਤਾਂ ਮੇਰੇ ਕੋਲੋਂ 50 ਕਰੋੜ ਕਿਉਂ ਲਏ?’ ਮਹਾਠੱਗ ਸੁਕੇਸ਼ ਦਾ ਕੇਜਰੀਵਾਲ ਨੂੰ ਲੈ ਕੇ ਵੱਡਾ ਬਿਆਨ

ਆਲੀਆ ਤੇ ਰਣਬੀਰ ਨੇ ਇਸੇ ਸਾਲ ਅਪ੍ਰੈਲ ਦੇ ਮਹੀਨੇ ’ਚ ਵਿਆਹ ਕਰਵਾ ਕੇ ਹਮੇਸ਼ਾ ਲਈ ਇਕ-ਦੂਜੇ ਦਾ ਹੱਥ ਫੜਿਆ ਸੀ। ਵਿਆਹ ਦੇ ਕੁਝ ਸਮੇਂ ਬਾਅਦ ਹੀ ਕੱਪਲ ਨੇ ਗੁੱਡ ਨਿਊਜ਼ ਦੇ ਕੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਸੀ। ਆਲੀਆ ਦੀ ਪ੍ਰੈਗਨੈਂਸੀ ਦੀ ਖ਼ਬਰ ਸੁਣ ਕੇ ਪ੍ਰਸ਼ੰਸਕ ਹੈਰਾਨ ਹੋਣ ਦੇ ਨਾਲ-ਨਾਲ ਕਾਫੀ ਖ਼ੁਸ਼ ਵੀ ਹੋਏ। ਉਦੋਂ ਤੋਂ ਲੈ ਕੇ ਹੁਣ ਤਕ ਹਰ ਕਿਸੇ ਨੂੰ ਆਲੀਆ ਤੇ ਰਣਬੀਰ ਦੇ ਬੇਬੀ ਦੇ ਜਨਮ ਦਾ ਇੰਤਜ਼ਾਰ ਸੀ ਤੇ ਹੁਣ ਉਹ ਖ਼ੂਬਸੂਰਤ ਪਲ ਆ ਗਿਆ ਹੈ।

ਰਣਬੀਰ ਕਪੂਰ ਤੇ ਆਲੀਆ ਭੱਟ ਨੂੰ ਇਸ ਖ਼ੁਸ਼ੀ ਦੇ ਮੌਕੇ ’ਤੇ ਸਿਤਾਰੇ ਤੇ ਪ੍ਰਸ਼ੰਸਕ ਢੇਰ ਸਾਰਾ ਪਿਆਰ ਤੇ ਵਧਾਈਆਂ ਦੇ ਰਹੇ ਹਨ। ਸਾਰੇ ਕੱਪਲ ਦੇ ਨੰਨ੍ਹੇ ਮਹਿਮਾਨ ਨੂੰ ਵੀ ਬਹੁਤ ਸਾਰਾ ਪਿਆਰ ਤੇ ਦੁਆਵਾਂ ਦੇ ਰਹੇ ਹਨ। ਰਣਬੀਰ-ਆਲੀਆ ਦੇ ਬੇਬੀ ਦੇ ਜਨਮ ਨਾਲ ਕਪੂਰ ਤੇ ਭੱਟ ਪਰਿਵਾਰ ਦੇ ਨਾਲ-ਨਾਲ ਪੂਰਾ ਬਾਲੀਵੁੱਡ ਖ਼ੁਸ਼ੀਆਂ ਮਨਾ ਰਿਹਾ ਹੈ। ਕੱਪਲ ਦੇ ਪ੍ਰਸ਼ੰਸਕਾਂ ਦੇ ਚਿਹਰੇ ਵੀ ਖ਼ੁਸ਼ੀ ਨਾਲ ਖਿੜ ਉਠੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News