ਆਲੀਆ ਭੱਟ ਨੂੰ ਮਿਲੀ ਹਾਲੀਵੁੱਡ ਫ਼ਿਲਮ, ਗੈਲ ਗੈਡੋਟ ਨਾਲ ਇਸ ਫ਼ਿਲਮ ’ਚ ਕਰੇਗੀ ਕੰਮ
Tuesday, Mar 08, 2022 - 01:18 PM (IST)

ਮੁੰਬਈ (ਬਿਊਰੋ)– ਫ਼ਿਲਮ ‘ਗੰਗੂਬਾਈ ਕਾਠੀਆਵਾੜੀ’ ਨਾਲ ਬਾਕਸ ਆਫਿਸ ’ਤੇ ਧੂਮ ਮਚਾਉਣ ਤੋਂ ਬਾਅਦ ਆਲੀਆ ਭੱਟ ਦੇ ਪ੍ਰਸ਼ੰਸਕਾਂ ਨੂੰ ਖ਼ੁਸ਼ ਹੋਣ ਦਾ ਇਕ ਹੋਰ ਮੌਕਾ ਮਿਲਿਆ ਹੈ। ਅਦਾਕਾਰਾ ਹੁਣ ਗਲੋਬਲ ਡੈਬਿਊ ਕਰਨ ਜਾ ਰਹੀ ਹੈ। ਅਦਾਕਾਰਾ ਹੁਣ ਇੰਟਰਨੈਸ਼ਨਲ ਪ੍ਰਸ਼ੰਸਕਾਂ ਨੂੰ ਆਪਣਾ ਦੀਵਾਨਾ ਬਣਾਉਣ ਵਾਲੀ ਹੈ।
ਆਲੀਆ ਭੱਟ ਹਾਲੀਵੁੱਡ ਦਾ ਰੁਖ਼ ਕਰਨ ਵਾਲੀ ਹੈ। ਆਲੀਆ ਭੱਟ ਨੈੱਟਫਲਿਕਸ ਦੀ ਸਪਾਈ ਥ੍ਰਿਲਰ ਫ਼ਿਲਮ ‘ਹਾਰਟ ਆਫ ਸਟੋਨ’ ’ਚ ਕੰਮ ਕਰਨ ਜਾ ਰਹੀ ਹੈ, ਉਹ ਵੀ ਗੈਲ ਗੈਡੋਟ ਦੇ ਆਪੋਜ਼ਿਟ। ਇਸ ਨੂੰ ਟੌਮ ਹਾਰਪਰ ਡਾਇਰੈਕਟ ਕਰਨਗੇ।
ਇਹ ਖ਼ਬਰ ਵੀ ਪੜ੍ਹੋ : 4 ਸਾਲ ਪਰਾਣੇ ਕੇਸ 'ਚ ਸੋਨਾਕਸ਼ੀ ਸਿਨਹਾ ਦੇ ਖ਼ਿਲਾਫ਼ ਵਾਰੰਟ ਜਾਰੀ, 25 ਅਪ੍ਰੈਲ ਨੂੰ ਹੋਵੇਗੀ ਪੇਸ਼ੀ
ਇਸ ਫ਼ਿਲਮ ਨੂੰ ਗਰੇਗ ਰੁਕਾ ਤੇ ਐਲੀਸਨ ਸਕਰਾਇਡਰ ਨੇ ਲਿਖਿਆ ਹੈ। ਫ਼ਿਲਮ ਦੀ ਕਹਾਣੀ ਰਿਸ਼ੇਲ ਸਟੋਨ ਦੀ ਹੈ, ਜੋ ਇੰਟੈਲੀਜੈਂਸ ਆਪਰੇਟਿਵ ਹੈ। ਨੈੱਟਫਲਿਕਸ ਨੇ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਆਲੀਆ ਦੇ ਹਾਲੀਵੁੱਡ ਪ੍ਰਾਜੈਕਟ ਦਾ ਐਲਾਨ ਕੀਤਾ ਹੈ।
ਇਸ ’ਚ ਦੱਸਿਆ ਗਿਆ ਹੈ ਕਿ ਦਿਨ ਦੀ ਸ਼ੁਰੂਆਤ ਇਸ ਐਲਾਨ ਨਾਲ ਹੋ ਰਹੀ ਹੈ ਕਿ ਆਲੀਆ ਭੱਟ ‘ਹਾਰਟ ਆਫ ਸਟੋਨ’ ਦਾ ਹਿੱਸਾ ਹੋਵੇਗੀ। ਅਜੇ ਫ਼ਿਲਮ ‘ਹਾਰਟ ਆਫ ਸਟੋਨ’ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਮਿਲੀ ਹੈ ਪਰ ਆਲੀਆ ਨੂੰ ਇੰਟਰਨੈਸ਼ਨਲ ਸਿਤਾਰਿਆਂ ਨਾਲ ਸਕ੍ਰੀਨ ਸਾਂਝੀ ਕਰਦੇ ਦੇਖਣਾ ਪ੍ਰਸ਼ੰਸਕਾਂ ਲਈ ਟ੍ਰੀਟ ਹੋਣ ਵਾਲਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।