ਆਲੀਆ ਭੱਟ ਨੇ ਸਾਂਝੀਆਂ ਕੀਤੀਆਂ ਨਵੀਂਆਂ ਤਸਵੀਰਾਂ, ਹਰ ਸਟਾਈਲ ''ਤੇ ਦਿਲ ਹਾਰੇ ਪ੍ਰਸ਼ੰਸਕ
Tuesday, May 03, 2022 - 02:49 PM (IST)
![ਆਲੀਆ ਭੱਟ ਨੇ ਸਾਂਝੀਆਂ ਕੀਤੀਆਂ ਨਵੀਂਆਂ ਤਸਵੀਰਾਂ, ਹਰ ਸਟਾਈਲ ''ਤੇ ਦਿਲ ਹਾਰੇ ਪ੍ਰਸ਼ੰਸਕ](https://static.jagbani.com/multimedia/2022_5image_14_48_258543663lal.jpg)
ਮੁੰਬਈ- ਅਦਾਕਾਰਾ ਆਲੀਆ ਭੱਟ ਆਪਣੇ ਪ੍ਰੇਮੀ ਰਣਬੀਰ ਕਪੂਰ ਨਾਲ ਵਿਆਹ ਤੋਂ ਬਾਅਦ ਹੋਰ ਵੀ ਚਰਚਾ 'ਚ ਹੈ। ਹਾਲਾਂਕਿ ਇਨੀਂ ਦਿਨੀਂ ਉਹ ਆਪਣੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ 'ਚ ਰੁੱਝੀ ਹੈ ਪਰ ਪ੍ਰਸ਼ੰਸਕ ਨਿਊਲੀਵੈੱਡ ਆਲੀਆ ਦੀ ਝਲਕ ਪਾਉਣ ਲਈ ਬੇਤਾਬ ਰਹਿੰਦੇ ਹਨ। ਇਸ ਵਿਚਾਲੇ ਉਨ੍ਹਾਂ ਨੇ ਆਪਣੇ ਰੁੱਝੇ ਸਮੇਂ 'ਚੋਂ ਥੋੜ੍ਹਾ ਸਮਾਂ ਕੱਢ ਕੇ ਕੁਝ ਨਵੀਂਆਂ ਤਸਵੀਰਾਂ ਸਾਂਝੀਆਂ ਕੀਤੀਆਂ ਜੋ ਇੰਟਰਨੈੱਟ 'ਤੇ ਵਾਇਰਲ ਹੋ ਗਈਆਂ ਹਨ।
ਇਨ੍ਹਾਂ ਤਸਵੀਰਾਂ 'ਚ ਆਲੀਆ ਭੱਟ ਦੇ ਵੱਖਰੇ-ਵੱਖਰੇ ਮੂਡ ਦੇਖਣ ਨੂੰ ਮਿਲ ਰਹੇ ਹਨ। ਪਹਿਲੀ ਤਸਵੀਰ 'ਚ ਆਲੀਆ ਦੇ ਚਿਹਰੇ 'ਤੇ ਸੂਰਜ ਦੀਆਂ ਕਿਰਨਾਂ ਪੈਂਦੀਆਂ ਦਿਖਾਈ ਦੇ ਰਹੀਆਂ ਹਨ।
ਦੂਜੀ 'ਚ ਉਹ ਹੱਥ 'ਚ ਕਾਰਡ ਲਏ ਮੁਸਕਰਾ ਰਹੀ ਹੈ। ਉਧਰ ਦੂਜੇ ਤਸਵੀਰ 'ਚ ਆਲੀਆ ਸੀਰੀਅਸ ਮੂਡ 'ਚ ਦਿਖਾਈ ਦੇ ਰਹੀ ਹੈ।
ਜਦੋਂ ਚੌਥੀ ਤਸਵੀਰ 'ਚ ਵਾਟਰ ਬੇਬੀ ਬਨ ਅਦਾਕਾਰਾ ਪੂਲ ਟਾਈਮ ਦਾ ਆਨੰਦ ਲੈ ਰਹੇ ਹਨ।
ਕੰਮ ਦੀ ਗੱਲ ਕਰੀਏ ਤਾਂ ਆਲੀਆ ਭੱਟ ਜਲਦ ਹੀ ਫਿਲਮ 'ਬ੍ਰਹਮਾਸਤਰ' 'ਚ ਦਿਖਾਈ ਦੇਵੇਗੀ। ਇਸ ਫਿਲਮ 'ਚ ਉਹ ਪਤੀ ਰਣਬੀਰ ਕਪੂਰ ਦੇ ਨਾਲ ਸਕ੍ਰੀਨ ਸਾਂਝੀ ਕਰਦੀ ਨਜ਼ਰ ਆਵੇਗੀ। ਦੋਵਾਂ ਤੋਂ ਇਲਾਵਾ ਫਿਲਮ 'ਚ ਅਮਿਤਾਬ ਬੱਚਨ ਅਤੇ ਮੌਨੀ ਰਾਏ ਵੀ ਹੈ।