ਆਲੀਆ ਭੱਟ ਦਾ ਖ਼ੁਲਾਸਾ, ਇਸ ਗੰਭੀਰ ਬੀਮਾਰੀ ਨਾਲ ਰਹੀ ਸੀ ਜੂਝ, ਲੰਬੇ ਸਮੇਂ ਤਕ ਰਿਹੈ ਬੁਰਾ ਹਾਲ

Tuesday, Oct 25, 2022 - 05:47 PM (IST)

ਆਲੀਆ ਭੱਟ ਦਾ ਖ਼ੁਲਾਸਾ, ਇਸ ਗੰਭੀਰ ਬੀਮਾਰੀ ਨਾਲ ਰਹੀ ਸੀ ਜੂਝ, ਲੰਬੇ ਸਮੇਂ ਤਕ ਰਿਹੈ ਬੁਰਾ ਹਾਲ

ਨਵੀਂ ਦਿੱਲੀ (ਬਿਊਰੋ) - ਜਿਵੇਂ ਕਿ ਸਾਰੇ ਜਾਣਦੇ ਹੀ ਨੇ ਕਿ ਦਰਸ਼ਕਾਂ ਦੀਆਂ ਨਜ਼ਰਾਂ 'ਚ ਆਉਣ ਲਈ ਸਿਰਫ਼ ਵੱਡੇ ਬਜਟ ਦੀਆਂ ਫ਼ਿਲਮਾਂ ਦਾ ਹੋਣਾ ਹੀ ਜ਼ਰੂਰੀ ਨਹੀਂ, ਸਗੋਂ ਅਦਾਕਾਰੀ ਦਾ ਹੁਨਰ ਹੋਣਾ ਵੀ ਬਹੁਤ ਜ਼ਰੂਰੀ ਹੈ ਪਰ ਇਹ ਵੀ ਕਈ ਵਾਰ ਦੇਖਿਆ ਗਿਆ ਹੈ ਕਿ ਪ੍ਰਤਿਭਾ ਅਤੇ ਪ੍ਰਸਿੱਧੀ ਦੋਵੇਂ ਹੋਣ ਦੇ ਬਾਵਜੂਦ ਅਦਾਕਾਰ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ। ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ, ਉਦੈ ਚੋਪੜਾ ਸਮੇਤ ਕਈ ਅਦਾਕਾਰਾਂ ਨੇ ਡਿਪ੍ਰੈਸ਼ਨ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਕਈ ਵਾਰ ਆਲੀਆ ਭੱਟ ਵੀ ਇਸ ਮਾਮਲੇ 'ਤੇ ਬੋਲਦੀ ਨਜ਼ਰ ਆਈ ਹੈ। 

PunjabKesari

ਪਿੰਕਵਿਲਾ ਦੀ ਰਿਪੋਰਟ ਮੁਤਾਬਕ, ਆਲੀਆ ਭੱਟ ਨੇ ਖ਼ੁਲਾਸਾ ਕੀਤਾ ਸੀ ਕਿ ਉਸ ਨੇ ਲੰਬੇ ਸਮੇਂ ਤੋਂ ਚਿੰਤਾ ਅਤੇ ਤਣਾਅ ਨੂੰ ਨੇੜਿਓਂ ਦੇਖਿਆ ਹੈ। ਉਹ ਐਨਜ਼ਾਇਟੀ ਡਿਸਆਰਡਰ ਦਾ ਸ਼ਿਕਾਰ ਰਹੀ ਹੈ। ਉਹ ਹਰ ਸਮੇਂ ਉਦਾਸ ਨਹੀਂ ਸੀ, ਪਰ ਕਦੇ ਅਚਾਨਕ ਖੁਸ਼ ਹੋ ਜਾਂਦੀ ਹੈ ਅਤੇ ਕਦੇ ਅਚਾਨਕ ਉਦਾਸ ਹੋ ਜਾਂਦੀ ਹੈ।

PunjabKesari

ਆਲੀਆ ਨੇ ਕਿਹਾ ਸੀ, ''ਮੈਂ ਇਸ ਮਾਮਲੇ 'ਚ ਆਪਣੀ ਭੈਣ ਸ਼ਾਹੀਨ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ, ਜਿਸ ਕਾਰਨ ਮੈਨੂੰ ਇਸ ਬੀਮਾਰੀ ਬਾਰੇ ਪਤਾ ਲੱਗਾ। ਕਈ ਵਾਰ ਮੈਨੂੰ ਕੁਝ ਸਮਝ ਨਹੀਂ ਆਉਂਦਾ ਸੀ। ਮੈਂ ਸੋਚਦੀ ਸੀ ਕਿ ਇਹ ਸਭ ਕੰਮ ਦੇ ਦਬਾਅ ਕਾਰਨ ਹੈ ਅਤੇ ਮੈਂ ਬਹੁਤ ਕੰਮ ਕਰਕੇ ਥੱਕ ਗਈ ਹਾਂ ਜਾਂ ਕੰਮ ਕਾਰਨ ਕਿਸੇ ਨੂੰ ਮਿਲਣ ਤੋਂ ਅਸਮਰੱਥ ਹਾਂ।''

PunjabKesari

ਆਲੀਆ ਨੇ ਕਿਹਾ ਕਿ ਇਸ ਬਾਰੇ ਕਿਸੇ ਨਾਲ ਗੱਲ ਕਰਨਾ ਬਹੁਤ ਜ਼ਰੂਰੀ ਹੈ। ਉਸ ਨੇ ਆਪਣੇ ਦੋਸਤਾਂ ਨਾਲ ਗੱਲ ਕੀਤੀ ਸੀ, ਜਿਨ੍ਹਾਂ ਨੇ ਉਸ ਨੂੰ ਸਲਾਹ ਦਿੱਤੀ ਸੀ ਕਿ ਇਹ ਸਭ ਕੁਝ ਸਮੇਂ ਨਾਲ ਬੀਤ ਜਾਵੇਗਾ ਪਰ ਇਹ ਵੀ ਜ਼ਰੂਰੀ ਹੈ ਕਿ ਜੇਕਰ ਤੁਸੀਂ ਠੀਕ ਨਹੀਂ ਹੋ ਅਤੇ ਕਿਸੇ ਅਜਿਹੀ ਬੀਮਾਰੀ ਜਾਂ ਕਿਸੇ ਵੀ ਚੀਜ਼ ਤੋਂ ਪੀੜਤ ਹੋ ਜੋ ਤੁਹਾਨੂੰ ਚੰਗਾ ਮਹਿਸੂਸ ਨਹੀਂ ਕਰਵਾ ਰਹੀ ਹੈ, ਤਾਂ ਇਹ ਕਿਹਾ ਜਾਣਾ ਚਾਹੀਦਾ ਹੈ।

PunjabKesari

ਦੱਸਣਯੋਗ ਹੈ ਕਿ ਅੱਜ ਆਲੀਆ ਭੱਟ ਆਪਣੇ ਕਰੀਅਰ ਦੇ ਉਸ ਮੁਕਾਮ 'ਤੇ ਹੈ, ਜਿੱਥੇ ਪਹੁੰਚਣਾ ਲਗਭਗ ਹਰ ਅਦਾਕਾਰਾ ਦਾ ਸੁਫ਼ਨਾ ਹੁੰਦਾ ਹੈ। ਛੋਟੀ ਉਮਰ 'ਚ ਉਸ ਨੇ ਨਾ ਸਿਰਫ਼ ਸਟਾਰਡਮ ਦਾ ਸਵਾਦ ਲਿਆ ਸਗੋਂ ਇਸ ਨੂੰ ਕਾਇਮ ਵੀ ਰੱਖਿਆ। ਹਾਲ ਹੀ 'ਚ ਉਨ੍ਹਾਂ ਦੀ ਫ਼ਿਲਮ 'ਬ੍ਰਹਮਾਸਤਰ' ਰਿਲੀਜ਼ ਹੋਈ ਸੀ, ਜਿਸ ਨੇ ਬਾਕਸ ਆਫਿਸ 'ਤੇ ਚੰਗੀ ਕਮਾਈ ਕੀਤੀ ਸੀ। ਫਿਲਹਾਲ ਆਲੀਆ ਕੰਮ ਤੋਂ ਬ੍ਰੇਕ ਲੈ ਕੇ ਆਪਣੀ ਪ੍ਰੈਗਨੈਂਸੀ ਪੀਰੀਅਡ ਦਾ ਆਨੰਦ ਲੈ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਦਸੰਬਰ ਮਹੀਨੇ 'ਚ ਆਲੀਆ ਦੇ ਘਰ ਬੱਚੇ ਦੀਆਂ ਕਿਲਕਾਰੀਆਂ ਗੂੰਜਣਗੀਆਂ।
 


author

sunita

Content Editor

Related News