800 ਕਰੋੜ ਦੀ ਜਾਇਦਾਦ ਦੇ ਮਾਲਕ ਨੇ ਆਲੀਆ ਤੇ ਰਣਬੀਰ, ਸ਼ਾਹੀ ਘਰ ਤੇ ਮਹਿੰਗੀਆਂ ਕਾਰਾਂ ਦਾ ਹੈ ਸ਼ੌਕੀਨ ਜੋੜਾ

Tuesday, Sep 13, 2022 - 02:16 PM (IST)

800 ਕਰੋੜ ਦੀ ਜਾਇਦਾਦ ਦੇ ਮਾਲਕ ਨੇ ਆਲੀਆ ਤੇ ਰਣਬੀਰ, ਸ਼ਾਹੀ ਘਰ ਤੇ ਮਹਿੰਗੀਆਂ ਕਾਰਾਂ ਦਾ ਹੈ ਸ਼ੌਕੀਨ ਜੋੜਾ

ਮੁੰਬਈ (ਬਿਊਰੋ) : ਬਾਲੀਵੁੱਡ ਦੀਆਂ ਮਸ਼ਹੂਰ ਜੋੜੀਆਂ 'ਚੋਂ ਇਕ ਹੈ ਰਣਬੀਰ ਕਪੂਰ ਅਤੇ ਆਲੀਆ ਭੱਟ ਦੀ ਜੋੜੀ। ਇਨ੍ਹਾਂ ਦੀ ਜੋੜੀ ਨੂੰ ਫ਼ਿਲਮੀ ਦੁਨੀਆ 'ਚ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਇਹ ਜੋੜਾ ਇਨ੍ਹੀਂ ਦਿਨੀਂ ਦੋਹਰੀ ਖੁਸ਼ੀਆਂ ਮਾਣ ਰਿਹਾ ਹੈ। ਇਕ ਪਾਸੇ ਰਣਬੀਰ-ਆਲੀਆ ਮਾਤਾ-ਪਿਤਾ ਬਣਨ ਦੀ ਖੁਸ਼ੀ ਦਾ ਜਸ਼ਨ ਮਨਾ ਰਹੇ ਹਨ, ਉਥੇ ਹੀ ਦੂਜੇ ਪਾਸੇ ਇਹ ਜੋੜੀ ਹਾਲ ਹੀ 'ਚ ਰਿਲੀਜ਼ ਹੋਈ ਫ਼ਿਲਮ 'ਬ੍ਰਹਮਾਸਤਰ' ਰਾਹੀਂ ਪਹਿਲੀ ਵਾਰ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਈ। ਇਸ ਦੇ ਨਾਲ ਹੀ ਇਸ ਜੋੜੀ ਨੂੰ ਬਾਲੀਵੁੱਡ ਦੀਆਂ ਸਭ ਤੋਂ ਅਮੀਰ ਜੋੜੀਆਂ ਵੀ ਮੰਨਿਆ ਜਾਂਦਾ ਹੈ।

PunjabKesari

ਆਲੀਆ ਭੱਟ-ਰਣਬੀਰ ਕਪੂਰ ਦੀ ਕੁੱਲ ਜਾਇਦਾਦ
ਆਲੀਆ ਭੱਟ-ਰਣਬੀਰ ਕਪੂਰ ਆਪਣੀਆਂ ਫ਼ਿਲਮਾਂ ਰਾਹੀਂ ਮੋਟੀ ਕਮਾਈ ਕਰਦੇ ਹਨ। ਜਿੱਥੇ ਰਣਬੀਰ ਕਪੂਰ ਆਪਣੀ ਹਰ ਫ਼ਿਲਮ ਲਈ 25 ਤੋਂ 30 ਕਰੋੜ ਰੁਪਏ ਦੀ ਮੋਟੀ ਰਕਮ ਵਸੂਲਦੇ ਹਨ, ਉੱਥੇ ਹੀ ਆਲੀਆ ਭੱਟ ਨੂੰ ਵੀ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਅਭਿਨੇਤਰੀਆਂ 'ਚ ਗਿਣਿਆ ਜਾਂਦਾ ਹੈ। ਆਲੀਆ ਭੱਟ ਆਪਣੀ ਹਰ ਫ਼ਿਲਮ ਲਈ 15 ਤੋਂ 20 ਕਰੋੜ ਰੁਪਏ ਲੈਂਦੀ ਹੈ। ਖ਼ਬਰਾਂ ਮੁਤਾਬਕ, ਰਣਬੀਰ ਕਪੂਰ ਅਤੇ ਆਲੀਆ ਭੱਟ ਦੀ ਕੁੱਲ ਜਾਇਦਾਦ 800 ਕਰੋੜ ਰੁਪਏ ਹੈ।

PunjabKesari

ਸ਼ਾਨਦਾਰ ਘਰ
ਰਣਬੀਰ-ਆਲੀਆ ਦਾ ਇੱਕ ਸ਼ਾਨਦਾਰ ਘਰ ਵੀ ਹੈ। ਇਹ ਜੋੜਾ ਪਾਲੀ ਹਿਲਜ਼ 'ਚ ਆਪਣੇ ਅਪਾਰਟਮੈਂਟ 'ਚ ਰਹਿੰਦਾ ਹੈ। ਇਸ ਘਰ ਦਾ ਇੰਟੀਰੀਅਰ ਬਾਲੀਵੁੱਡ ਦੇ ਕਿੰਗ ਖ਼ਾਨ ਦੀ ਪਤਨੀ ਗੌਰੀ ਖ਼ਾਨ ਨੇ ਡਿਜ਼ਾਈਨ ਕੀਤਾ ਹੈ। ਦੋਵਾਂ ਲਈ ਲੋੜੀਂਦੀ ਹਰ ਚੀਜ਼ ਇਸ ਘਰ 'ਚ ਸ਼ਾਮਲ ਕੀਤੀ ਗਈ ਹੈ। ਇਸ ਘਰ ਦੀ ਕੀਮਤ 35 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ ਆਲੀਆ ਭੱਟ ਕੋਲ ਆਪਣਾ ਇੱਕ ਸ਼ਾਨਦਾਰ ਅਪਾਰਟਮੈਂਟ ਵੀ ਹੈ। ਆਲੀਆ ਦੇ ਜੁਹੂ ਅਪਾਰਟਮੈਂਟ ਦੀ ਕੀਮਤ ਵੀ 25 ਤੋਂ 35 ਕਰੋੜ ਰੁਪਏ ਹੈ।

PunjabKesari

ਕਈ ਲਗਜ਼ਰੀ ਕਾਰਾਂ ਦੇ ਨੇ ਮਾਲਕ
ਇਸ ਦੇ ਨਾਲ ਹੀ ਜੋੜੇ ਕੋਲ ਰੇਂਜ ਰੋਵਰ, ਔਡੀ, BMW,ਮਰਸਡੀਜ਼ ਬੈਂਜ਼ ਸਮੇਤ ਲਗਭਗ ਹਰ ਲਗਜ਼ਰੀ ਬ੍ਰਾਂਡ ਦੀਆਂ ਕਾਰਾਂ ਹਨ। ਮੀਡੀਆ ਰਿਪੋਰਟਾਂ ਮੁਤਾਬਕ, ਆਲੀਆ ਅਤੇ ਰਣਬੀਰ ਕੋਲ 5 ਤੋਂ 10 ਕਰੋੜ ਦੀਆਂ ਲਗਜ਼ਰੀ ਕਾਰਾਂ ਹਨ।

PunjabKesari

ਹੋਰ ਜਾਇਦਾਦਾਂ
ਇਸ ਦੇ ਨਾਲ ਹੀ ਆਲੀਆ-ਰਣਬੀਰ ਨੇ ਕਈ ਹੋਰ ਥਾਵਾਂ 'ਤੇ ਵੀ ਪੈਸਾ ਲਗਾਇਆ ਹੈ। ਜਿਵੇਂ ਕਿ ਰਣਬੀਰ ਕਪੂਰ ਨੇ ਫੁੱਟਬਾਲ ਟੀਮ 'ਚ ਨਿਵੇਸ਼ ਕੀਤਾ ਹੈ ਅਤੇ ਆਲੀਆ ਭੱਟ ਨੇ ਆਪਣੇ ਬ੍ਰਾਂਡ, ਫੈਸ਼ਨ ਉਦਯੋਗ ਦੇ ਨਾਲ-ਨਾਲ ਆਪਣੇ ਪ੍ਰੋਡਕਸ਼ਨ ਹਾਊਸ 'ਚ ਵੀ ਪੈਸਾ ਲਗਾਇਆ ਹੈ। ਇਸ ਦੇ ਨਾਲ ਹੀ ਦੋਵੇਂ ਕਲਾਕਾਰ ਇਸ਼ਤਿਹਾਰਾਂ ਰਾਹੀਂ ਵੀ ਮੋਟੀ ਕਮਾਈ ਕਰਦੇ ਹਨ। 

PunjabKesari

ਵਿਸਾਖੀ ਦਾ ਦਿਨ ਕਪੂਰ ਖ਼ਾਨਦਾਨ ਲਈ ਹੈ ਖ਼ਾਸ
ਵਿਸਾਖੀ ਦਾ ਦਿਨ ਕਪੂਰ ਖ਼ਾਨਦਾਨ ਲਈ ਖ਼ਾਸ ਹੈ ਕਿਉਂਕਿ ਇਸੇ ਦਿਨ 1979 'ਚ ਨੀਤੂ ਕਪੂਰ ਅਤੇ ਰਿਸ਼ੀ ਕਪੂਰ ਦੀ ਮੰਗਣੀ ਹੋਈ ਸੀ ਅਤੇ 43 ਸਾਲ ਬਾਅਦ ਉਨ੍ਹਾਂ ਦੇ ਪੁੱਤਰ ਰਣਬੀਰ ਕਪੂਰ ਵਿਆਹ ਦੇ ਬੰਧਨ 'ਚ ਬੱਝ ਗਏ ਹਨ।

PunjabKesari

ਦੱਸਣਯੋਗ ਹੈ ਕਿ ਆਲੀਆ ਭੱਟ ਅਤੇ ਰਣਬੀਰ ਕਪੂਰ ਨੇ 14 ਅਪ੍ਰੈਲ ਨੂੰ ਵਿਆਹ ਕੀਤਾ ਸੀ। ਰਣਬੀਰ ਨਾਲ ਸੱਤ ਫੇਰੇ ਲੈਣ ਤੋਂ ਬਾਅਦ ਆਲੀਆ ਕਪੂਰ ਪਰਿਵਾਰ ਦੀ ਨੂੰਹ ਬਣੀ। ਦੱਸ ਦੇਈਏ ਕਿ ਆਲੀਆ ਅਤੇ ਰਣਬੀਰ ਨੇ ਘਰ ਦੀ ਬਾਲਕਨੀ 'ਚ ਵਿਆਹ ਕਰਵਾਇਆ ਸੀ। ਵਿਆਹ 'ਚ ਪਰਿਵਾਰ ਅਤੇ ਕੁਝ ਕਰੀਬੀ ਲੋਕ ਹੀ ਸ਼ਾਮਲ ਹੋਏ ਸਨ। ਵਿਆਹ ਨੂੰ ਕਾਫ਼ੀ ਪ੍ਰਾਈਵੇਟ ਰੱਖਿਆ ਗਿਆ ਸੀ।

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News