ਸਫੈਦ ਸਾੜ੍ਹੀ ’ਚ ਆਲੀਆ ਭੱਟ ਦੀਆਂ ਦਿਲਕਸ਼ ਤਸਵੀਰਾਂ ਦੇਖ ਪ੍ਰਸ਼ੰਸਕ ਹੋਏ ਦੀਵਾਨੇ
Tuesday, Feb 08, 2022 - 04:33 PM (IST)
ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਆਲੀਆ ਭੱਟ ਇਸ ਸਾਲ ਆਪਣੇ ਪ੍ਰਸ਼ੰਸਕਾਂ ਲਈ ਕਈ ਵੱਡੀਆਂ ਫ਼ਿਲਮਾਂ ’ਚ ਨਜ਼ਰ ਆਉਣ ਵਾਲੀ ਹੈ। ਇਨ੍ਹਾਂ ’ਚੋਂ ਇਕ ਹੈ ‘ਗੰਗੂਬਾਈ ਕਾਠੀਆਵਾੜੀ’।
ਇਹ ਖ਼ਬਰ ਵੀ ਪੜ੍ਹੋ : ਅਕਸ਼ੇ ਕੁਮਾਰ ਨੇ ਕਪਿਲ ਸ਼ਰਮਾ ਦੇ ਸ਼ੋਅ ’ਚ ਆਉਣ ਤੋਂ ਕੀਤਾ ਮਨ੍ਹਾ? ਜਾਣੋ ਸੱਚਾਈ
ਸੰਜੇ ਲੀਲਾ ਭੰਸਾਲੀ ਵਲੋਂ ਨਿਰਦੇਸ਼ਿਤ ਇਸ ਫ਼ਿਲਮ ਦੀ ਰਿਲੀਜ਼ ਦੇ ਚਲਦਿਆਂ ਆਲੀਆ ਭੱਟ ਸੁਰਖ਼ੀਆਂ ’ਚ ਆਈ ਹੈ। ਆਲੀਆ ਨੂੰ ਮਹਿਲਾ ਡੌਨ ਬਣਦਿਆਂ ਦੇਖਣ ਲਈ ਪ੍ਰਸ਼ੰਸਕ ਉਤਸ਼ਾਹਿਤ ਹਨ।
ਹਾਲ ਹੀ ’ਚ ਸੰਜੇ ਲੀਲਾ ਭੰਸਾਲੀ ਪ੍ਰੋਡਕਸ਼ਨ ਵਲੋਂ ਫ਼ਿਲਮ ਦਾ ਪੋਸਟਰ ਰਿਲੀਜ਼ ਕੀਤਾ ਗਿਆ ਸੀ, ਜਿਸ ’ਚ ਆਲੀਆ ਭੱਟ ਦਾ ਲੁੱਕ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।
ਸਫੈਦ ਸਾੜ੍ਹੀ ’ਚ ਮੱਥੇ ’ਤੇ ਲਾਲ ਬਿੰਦੀ ਲਗਾਈ ਆਲੀਆ ਭੱਟ ਬੇਹੱਦ ਖ਼ੂਬਸੂਰਤ ਤੇ ਆਕਰਸ਼ਕ ਲੱਗ ਰਹੀ ਸੀ। ਪੋਸਟਰ ਰਿਲੀਜ਼ ਦੇ ਨਾਲ-ਨਾਲ ਮੇਕਰਜ਼ ਨੇ ਦੱਸਿਆ ਕਿ ਫ਼ਿਲਮ 25 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਇਸ ਵਿਚਾਲੇ ਆਲੀਆ ਭੱਟ ਨੇ ਇੰਸਟਾਗ੍ਰਾਮ ’ਤੇ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ’ਚ ਆਲੀਆ ਸਫੈਦ ਸਾੜ੍ਹੀ ’ਚ ਕਹਿਰ ਢਾਹ ਰਹੀ ਹੈ। ਵਾਲਾਂ ’ਚ ਲਾਲ ਗੁਲਾਬ ਲਗਾਈ ਆਲੀਆ ਬੇਹੱਦ ਖ਼ੂਬਸੂਰਤ ਨਜ਼ਰ ਆ ਰਹੀ ਹੈ। ਪ੍ਰਸ਼ੰਸਕਾਂ ਨੂੰ ਉਸ ਨੇ ਆਪਣਾ ਦੀਵਾਨਾ ਬਣਾ ਲਿਆ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।