ਆਲੀਆ ਭੱਟ ਕੋਲ ਨਹੀਂ ਹੈ ਭਾਰਤ ਦੀ ਨਾਗਰਿਕਤਾ, ਦੋਹਰੀ ਨਾਗਰਿਕਤਾ ਦੀ ਕਰ ਰਹੀ ਉਡੀਕ

04/09/2022 11:18:35 AM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਆਲੀਆ ਭੱਟ ਭਾਰਤੀ ਸਿਨੇਮਾ ਦਾ ਵੱਡਾ ਚਿਹਰਾ ਹੈ। ਉਸ ਨੇ ਘੱਟ ਉਮਰ ’ਚ ਕਾਮਯਾਬੀ ਦੀਆਂ ਜਿਹੜੀਆਂ ਬੁਲੰਦੀਆਂ ਨੂੰ ਛੂਹਿਆ ਹੈ, ਉਸ ਦੀ ਤਾਰੀਫ਼ ਬਾਲੀਵੁੱਡ ਦੇ ਦਿੱਗਜ ਵੀ ਕਰਦੇ ਹਨ। ਹਿੰਦੀ ਫ਼ਿਲਮਾਂ ਦੀ ਟਾਪ ਅਦਾਕਾਰਾ ਬਣ ਚੁੱਕੀ ਆਲੀਆ ਭੱਟ ਦੀ ਝੋਲੀ ’ਚ ਕਈ ਹਿੱਟ ਫ਼ਿਲਮਾਂ ਹਨ। ਹੁਣ ਆਲੀਆ ਬਹੁਤ ਜਲਦ ਰਣਬੀਰ ਕਪੂਰ ਨਾਲ ਵਿਆਹ ਕਰਵਾਉਣ ਵਾਲੀ ਹੈ।

ਇਹ ਖ਼ਬਰ ਵੀ ਪੜ੍ਹੋ : ਪ੍ਰਿਅੰਕਾ ਚੋਪੜਾ ਦੀ ਵਰਲਡ ਲੀਡਰਾਂ ਨੂੰ ਅਪੀਲ, ਯੂਕਰੇਨ ਸ਼ਰਨਾਰਥੀਆਂ ਲਈ ਮੰਗੀ ਮਦਦ

ਇਨ੍ਹਾਂ ਖ਼ਬਰਾਂ ਵਿਚਾਲੇ ਆਲੀਆ ਤੇ ਰਣਬੀਰ ਦੀਆਂ ਕਈ ਮਜ਼ੇਦਾਰ ਗੱਲਾਂ ਸਾਹਮਣੇ ਆ ਰਹੀਆਂ ਹਨ। ਉਸ ਦੀ ਫਰਸਟ ਡੇਟਿੰਗ, ਫੈਮਿਲੀ ਰਿਲੇਸ਼ਨਸ਼ਿਪ ਆਦਿ। ਇਨ੍ਹਾਂ ’ਚੋਂ ਇਕ ਸਵਾਲ ਆਲੀਆ ਦੀ ਨਾਗਰਿਕਤਾ ’ਤੇ ਵੀ ਉੱਠਦਾ ਹੈ। ਆਲੀਆ ਭਾਰਤੀ ਅਦਾਕਾਰਾ ਹੋਣ ਦੇ ਬਾਵਜੂਦ ਭਾਰਤੀ ਨਾਗਰਿਕ ਨਹੀਂ ਹੈ। ਉਹ ਬ੍ਰਿਟਿਸ਼ ਨਾਗਰਿਕਤਾ ਹੋਲਡ ਕਰਦੀ ਹੈ। ਬ੍ਰਿਟਿਸ਼ ਸਿਟੀਜ਼ਨਸ਼ਿਪ ਹੋਣ ਦੇ ਚਲਦਿਆਂ ਆਲੀਆ ਵੋਟ ਵੀ ਨਹੀਂ ਪਾਉਂਦੀ ਹੈ।

ਕੁਝ ਸਾਲ ਪਹਿਲਾਂ ਇਕ ਇੰਟਰਵਿਊ ’ਚ ਆਲੀਆ ਨੇ ਵੋਟ ਪਾਉਣ ਤੇ ਆਪਣੀ ਨਾਗਰਿਕਤਾ ’ਤੇ ਗੱਲ ਕੀਤੀ ਸੀ। ਉਸ ਨੇ ਕਿਹਾ ਸੀ, ‘ਬਦਕਿਸਮਤੀ ਨਾਲ ਮੈਂ ਵੋਟ ਨਹੀਂ ਪਾ ਸਕਦੀ ਕਿਉਂਕਿ ਮੇਰੇ ਕੋਲ ਬ੍ਰਿਟਿਸ਼ ਪਾਸਪੋਰਟ ਹੈ। ਅਗਲੀ ਵਾਰ ਵੋਟਾਂ ’ਚ ਮੈਂ ਵੋਟ ਪਾਉਣ ਦੀ ਕੋਸ਼ਿਸ਼ ਕਰਾਂਗੀ, ਜਦੋਂ ਮੈਨੂੰ ਦੋਹਰੀ ਨਾਗਰਿਕਤਾ ਮਿਲ ਜਾਵੇਗੀ।’

ਆਲੀਆ ਦੀ ਬ੍ਰਿਟਿਸ਼ ਨਾਗਰਿਕਤਾ ਪਿੱਛੇ ਉਸ ਦੇ ਪਿਤਾ ਮਹੇਸ਼ ਭੱਟ ਨੇ ਇਕ ਵਾਰ ਗੱਲ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ, ‘ਆਲੀਆ ਦੀ ਮਾਂ ਸੋਨੀ ਰਾਜਦਾਨ ਬ੍ਰਿਟਿਸ਼ ਮੂਲ ਦੀ ਹੈ। ਉਸ ਦਾ ਜਨਮ ਬਰਮਿੰਘਮ ’ਚ ਹੋਇਆ ਸੀ। ਇਸ ਲਈ ਆਲੀਆ ਨੂੰ ਬ੍ਰਿਟਿਸ਼ ਨਾਗਰਿਕਤਾ ਮਿਲ ਗਈ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News