ਆਲੀਆ ਭੱਟ ਨੇ ਤਸਵੀਰਾਂ ’ਚ ਦਿੱਤੇ ਸ਼ਾਨਦਾਰ ਪੋਜ਼, ਬੇਬੀ ਬੰਪ ਲੁਕਾਉਂਦੀ ਆਈ ਨਜ਼ਰ

Sunday, Jul 31, 2022 - 01:34 PM (IST)

ਆਲੀਆ ਭੱਟ ਨੇ ਤਸਵੀਰਾਂ ’ਚ ਦਿੱਤੇ ਸ਼ਾਨਦਾਰ ਪੋਜ਼, ਬੇਬੀ ਬੰਪ ਲੁਕਾਉਂਦੀ ਆਈ ਨਜ਼ਰ

ਬਾਲੀਵੁੱਡ ਡੈਸਕ- ਆਲੀਆ ਭੱਟ ਇਸ ਸਮੇਂ ਆਪਣੀ ਲਾਈਫ਼ ਦੇ ਸਭ ਤੋਂ ਖੂਬਸੂਰਤ ਪਲ ਯਾਨੀ ਪ੍ਰੈਗਨੈਂਸੀ ਪੀਰੀਅਡ ’ਚ ਹੈ। ਆਲੀਆ ਜਲਦ ਹੀ ਪਤੀ ਰਣਬੀਰ ਕਪੂਰ ਨਾਲ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰੇਗੀ। ਪ੍ਰੈਗਨੈਂਸੀ ’ਚ ਵੀ ਆਲੀਆ ਆਪਣੀ ਪ੍ਰੋਫ਼ੈਸ਼ਨ ਲਾਈਫ਼ ’ਤੇ ਪੂਰਾ ਧਿਆਨ ਦੇ ਰਹੀ ਹੈ। ਗਰਭਵਤੀ ਆਲੀਆ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਡਾਰਲਿੰਗਸ’ ਦੇ ਪ੍ਰਮੋਸ਼ਨ ’ਚ ਰੁੱਝੀ ਹੋਈ ਹੈ।

PunjabKesari

ਇਹ ਵੀ ਪੜ੍ਹੋ: CWG 2022: ਮੀਰਾਬਾਈ ਚਾਨੂ ਨੇ ਵੇਟਲਿਫ਼ਟਿੰਗ ’ਚ ਜਿੱਤਿਆ ਸੋਨੇ ਦਾ ਮੈਡਲ, ਸਿਤਾਰਿਆਂ ਨੇ ਦਿੱਤੀਆਂ ਵਧਾਈਆਂ

ਇਸ ਦੌਰਾਨ ਅਦਾਕਾਰਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਲੁੱਕ ਦੀ ਗੱਲ ਕਰੀਏ ਤਾਂ ਆਲੀਆ ਬਲੈਕ ਕੁਰਤੀ ਅਤੇ ਪਲਾਜ਼ੋ ’ਚ ਕਾਫ਼ੀ ਖ਼ੂਬਸੂਰਤ ਲੱਗ ਰਹੀ ਸੀ। ਇਸ ਸੂਟ ਨਾਲ ਅਦਾਕਾਰਾ ਆਪਣਾ ਬੇਬੀ ਬੰਪ ਲੁਕਾਉਂਦੀ ਨਜ਼ਰ ਆ ਰਹੀ ਹੈ।

PunjabKesari

ਆਲੀਆ ਦੇ ਲੁੱਕ ਦੀ ਗੱਲ ਕਰੀਏ ਤਾਂ ਆਲੀਆ ਨੇ ਮਿਨੀਮਲ ਮੇਕਅੱਪ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਇਸ ਦੇ ਨਾਲ ਅਦਾਕਾਰਾ ਨੇ ਖੁੱਲ੍ਹੇ ਵਾਲ ਛੱਡੇ ਹੋਏ ਹਨ। ਇਸ ਦੇ ਨਾਲ ਆਲੀਆ ਦੇ ਮੱਥੇ ’ਤੇ ਬੰਦੀ ਉਸ ਦੀ ਲੁੱਕ ਨੂੰ ਚਾਰ-ਚੰਨ ਲਗਾ ਰਹੇ ਹਨ। ਅਦਾਕਾਰਾ ਦਾ ਬੋਲਡ ਅੰਦਾਜ਼ ਤਸਵੀਰਾਂ ’ਚ ਸਾਫ਼ ਨਜ਼ਰ ਆ ਰਿਹਾ ਹੈ।

PunjabKesari

ਇਹ ਵੀ ਪੜ੍ਹੋ: ਕਿਆਰਾ ਆਪਣੇ ਜਨਮਦਿਨ ’ਤੇ ਸਿਧਾਰਥ ਨਾਲ ਪਹੁੰਚੀ ਦੁਬਈ, ਦੇਖੋ ਤਸਵੀਰਾਂ

ਫ਼ਿਲਮਾਂ ’ਚ ਆਲੀਆ ਦੇ ਫ਼ਿਲਮਾਂ ’ਚ ਕੰਮ ਦੀ ਗੱਲ ਕਰੀਏ ਤਾਂ ਆਲੀਆ ਹਾਲ ਹੀ ’ਚ ‘RRR’ ਅਤੇ ‘ਗੰਗੂਬਾਈ ਕਾਠੀਆਵਾੜੀ’ ’ਚ ਨਜ਼ਰ ਆਈ ਹੈ। ਆਉਣ ਵਾਲੀ ਫ਼ਿਲਮ ਦੀ ਗੱਲ ਕਰੀਏ ਤਾਂ ਆਲੀਆ ਦੀ ਫ਼ਿਲਮ ‘ਡਾਰਲਿੰਗਸ’ OTT ’ਤੇ 5 ਅਗਸਤ ਨੂੰ ਰਿਲੀਜ਼ ਹੋ ਰਹੀ ਹੈ।

PunjabKesari

ਇਸ ਤੋਂ ਇਲਾਵਾ ਆਲੀਆ ਆਪਣੀ ਪਹਿਲੀ ਫ਼ਿਲਮ ‘ਬ੍ਰਹਮਾਸਤਰ’ ’ਚ ਰਣਬੀਰ ਕਪੂਰ ਨਾਲ ਅਤੇ ਰਣਵੀਰ ਸਿੰਘ ਨਾਲ ‘ਰੌਕੀ ਰਾਣੀ ਦੀ ਲਵ ਸਟੋਰੀ’ ’ਚ ਨਜ਼ਰ ਆਵੇਗੀ।


author

Shivani Bassan

Content Editor

Related News