ਹੁਣ ਆਲੀਆ ਭੱਟ ਨੇ ਕਰਵਾਇਆ ‘ਕੋਰੋਨਾ’ ਟੈਸਟ, ਖ਼ੁਦ ਨੂੰ ਘਰ ’ਚ ਕੀਤਾ ਇਕਾਂਤਵਾਸ

Wednesday, Mar 10, 2021 - 11:00 AM (IST)

ਹੁਣ ਆਲੀਆ ਭੱਟ ਨੇ ਕਰਵਾਇਆ ‘ਕੋਰੋਨਾ’ ਟੈਸਟ, ਖ਼ੁਦ ਨੂੰ ਘਰ ’ਚ ਕੀਤਾ ਇਕਾਂਤਵਾਸ

ਮੁੰਬਈ (ਬਿਊਰੋ) — ਫ਼ਿਲਮ ਇੰਡਸਟਰੀ ’ਚ ਕੋਰੋਨਾ ਦਾ ਕਹਿਰ ਦਿਨੋਂ ਦਿਨ ਵਧ ਰਿਹਾ ਹੈ। ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਤੇ ਡਾਇਰੈਕਟਰ ਸੰਜੇ ਲੀਲਾ ਭੰਸਾਲੀ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਅਦਾਕਾਰਾ ਆਲੀਆ ਭੱਟ ਦੀ ਚਿੰਤਾ ਵੀ ਵਧ ਗਈ ਸੀ। ਆਲੀਆ ਭੱਟ ਨੇ ਇਹ ਸਭ ਵੇਖਦਿਆਂ ਆਪਣੇ-ਆਪ ਨੂੰ ਘਰ ’ਚ ਇਕਾਂਤਵਾਸ ਕਰ ਲਿਆ। ਹੁਣ ਆਲੀਆ ਨੇ ਆਪਣਾ ਕੋਰੋਨਾ ਟੈਸਟ ਕਰਵਾਇਆ, ਜਿਸ ਦੀ ਰਿਪੋਰਟ ਵੀ ਆ ਚੁੱਕੀ ਹੈ। ਖ਼ਬਰਾਂ ਮੁਤਾਬਕ, ਆਲੀਆ ਭੱਟ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। 

 
 
 
 
 
 
 
 
 
 
 
 
 
 
 
 

A post shared by Alia Bhatt ☀️ (@aliaabhatt)

ਦੱਸਿਆ ਜਾ ਰਿਹਾ ਹੈ ਕਿ ਆਲੀਆ ਭੱਟ ਹਰ ਰੋਜ ਕੋਰੋਨਾਵਾਇਰਸ ਟੈਸਟ ਕਰਵਾਉਂਦੀ ਹੈ ਅਤੇ ਅੱਜ ਸਵੇਰੇ ਆਲੀਆ ਦਾ ਕੋਰੋਨਾ ਟੈਸਟ ਨੈਗੇਟਿਵ ਆਇਆ ਹੈ ਪਰ ਉਹ ਫਿਰ ਵੀ ਸੈਲਫ ਕੁਆਰੰਟੀਨ ਵਿਚ ਰਹੇਗੀ। ਆਲੀਆ ਅਤੇ ਰਣਬੀਰ ਕਪੂਰ ਦੋਵੇਂ ‘ਬ੍ਰਹਮਾਸਤਰ‘ ਦੇ ਸਿਲਸਿਲੇ 'ਚ ਰੁੱਝੇ ਹੋਏ ਹਨ। ਹਾਲ ਹੀ ਵਿਚ ਅਯਾਨ ਮੁਖਰਜੀ ਵੀ ਦੋਵਾਂ ਨਾਲ ਨਜ਼ਰ ਆਏ ਸਨ। ਰਣਬੀਰ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ, ਉਨ੍ਹਾਂ ਨਾਲ ਜੁੜੇ ਆਸ ਪਾਸ ਦੇ ਲੋਕਾਂ ਨੇ ਵੀ ਟੈਸਟ ਕਰਵਾਉਣੇ ਸ਼ੁਰੂ ਕਰ ਦਿੱਤੇ ਹਨ। ਆਲੀਆ ਭੱਟ ਅਤੇ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ‘ਗੰਗੂਬਾਈ ਕਾਠਿਆਵਾੜੀ‘ ਆ ਰਹੀ ਹੈ। ਇਸ ਫ਼ਿਲਮ ਦੀ ਸ਼ੂਟਿੰਗ ਚੱਲ ਰਹੀ ਸੀ ਪਰ ਸੰਜੇ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਇਸ ਫ਼ਿਲਮ ਦੀ ਸ਼ੂਟਿੰਗ ਵੀ ਰੋਕ ਦਿੱਤੀ ਗਈ ਹੈ।

 
 
 
 
 
 
 
 
 
 
 
 
 
 
 
 

A post shared by Alia Bhatt ☀️ (@aliaabhatt)


 


author

sunita

Content Editor

Related News