Paris Fashion Week 'ਚ ਆਲੀਆ ਭੱਟ ਨੇ ਬਿਖੇਰਿਆ ਜਲਵਾ, ਤਸਵੀਰਾਂ ਵਾਇਰਲ

Tuesday, Sep 24, 2024 - 11:23 AM (IST)

Paris Fashion Week 'ਚ ਆਲੀਆ ਭੱਟ ਨੇ ਬਿਖੇਰਿਆ ਜਲਵਾ, ਤਸਵੀਰਾਂ ਵਾਇਰਲ

ਵੈੱਬ ਡੈਸਕ- ਆਲੀਆ ਭੱਟ ਨੇ ਇਕ ਵਾਰ ਫਿਰ ਆਪਣੇ ਲੁੱਕ ਨਾਲ ਸਾਰਿਆਂ ਨੂੰ ਦੀਵਾਨਾ ਬਣਾ ਦਿੱਤਾ ਹੈ। ਉਸ ਨੇ ਪੈਰਿਸ ਫੈਸ਼ਨ ਵੀਕ 'ਚ ਰੈਂਪ ਵਾਕ ਕੀਤਾ। ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਹਰ ਸਾਲ ਪੈਰਿਸ ਫੈਸ਼ਨ ਵੀਕ ਦਾ ਹਿੱਸਾ ਬਣਦੀ ਹੈ।

PunjabKesari

ਇਸ ਸਾਲ ਐਸ਼ ਦੇ ਨਾਲ ਆਲੀਆ ਭੱਟ ਨੇ ਵੀ ਹਿੱਸਾ ਲਿਆ ਹੈ।ਆਲੀਆ ਨੇ ਸੋਮਵਾਰ ਨੂੰ ਪੈਰਿਸ ਫੈਸ਼ਨ ਵੀਕ 'ਚ ਲੋਰੀਅਲ ਬ੍ਰਾਂਡ ਲਈ ਰੈਂਪ ਵਾਕ ਕੀਤਾ। ਉਸ ਦੀਆਂ ਰੈਂਪ ਵਾਕ ਕਰਨ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।ਆਲੀਆ ਨੇ ਸਿਲਵਰ ਮੈਟਲਿਕ ਡਰੈੱਸ ਪਹਿਨੀ ਸੀ। ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ। ਉਸ ਨੇ ਸਧਾਰਨ ਮੇਕਅਪ ਨਾਲ ਆਪਣੇ ਲੁੱਕ ਨੂੰ ਪੂਰਾ ਕੀਤਾ।

PunjabKesari

ਹੇਅਰਸਟਾਈਲ ਦੀ ਗੱਲ ਕਰੀਏ ਤਾਂ ਉਸ ਦੇ ਵਾਲ ਖੁੱਲ੍ਹੇ ਸਨ। ਰੈਂਪ 'ਤੇ ਵਾਕ ਕਰਦੇ ਹੋਏ ਆਲੀਆ ਨੇ ਪ੍ਰਸ਼ੰਸਕਾਂ ਨੂੰ ਫਲਾਇੰਗ ਕਿੱਸ ਦਿੱਤੀ। ਉਸ ਦੇ ਪੋਜ਼ ਵੀ ਕਾਫੀ ਵਾਇਰਲ ਹੋ ਰਹੇ ਹਨ। ਆਲੀਆ ਦੇ ਚਿਹਰੇ ਦੀ ਚਮਕ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੀ ਹੈ।

PunjabKesari

ਵਰਕ ਫਰੰਟ ਦੀ ਗੱਲ ਕਰੀਏ ਤਾਂ ਆਲੀਆ ਦੀ 'ਜਿਗਰਾ' ਜਲਦ ਹੀ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਇਹ ਫਿਲਮ 12 ਅਕਤੂਬਰ ਨੂੰ ਰਿਲੀਜ਼ ਹੋਵੇਗੀ।

PunjabKesari

ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ ਅਤੇ ਇਹ ਇੱਕ ਭੈਣ-ਭਰਾ ਦੀ ਕਹਾਣੀ ਹੈ। 'ਜਿਗਰਾ' ਤੋਂ ਬਾਅਦ ਆਲੀਆ ਸੰਜੇ ਲੀਲਾ ਭੰਸਾਲੀ ਦੀ 'ਲਵ ਐਂਡ ਵਾਰ' 'ਚ ਨਜ਼ਰ ਆਵੇਗੀ। ਇਸ ਫਿਲਮ 'ਚ ਉਸ ਦੇ ਨਾਲ ਰਣਬੀਰ ਕਪੂਰ ਅਤੇ ਵਿੱਕੀ ਕੌਸ਼ਲ ਨਜ਼ਰ ਆਉਣਗੇ।

PunjabKesari

PunjabKesari


author

Priyanka

Content Editor

Related News