ਰਾਧਿਕਾ ਆਪਟੇ ਮੈਟਰਨਿਟੀ ਫੋਟੋਸ਼ੂਟ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

Wednesday, Dec 18, 2024 - 12:07 PM (IST)

ਮੁੰਬਈ- ਰਾਧਿਕਾ ਆਪਟੇ ਵਿਆਹ ਦੇ 12 ਸਾਲ ਬਾਅਦ ਮਾਂ ਬਣ ਗਈ ਹੈ। ਅਦਾਕਾਰਾ ਨੇ ਹਾਲ ਹੀ 'ਚ ਆਪਣੀ ਧੀ ਨੂੰ Breast Feeding  ਕਰਵਾਉਂਦੇ ਹੋਏ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਪੋਸਟ ਕੀਤੀ ਸੀ।

PunjabKesari

ਹੁਣ ਅਦਾਕਾਰਾ ਦੇ ਮੈਟਰਨਿਟੀ ਫੋਟੋਸ਼ੂਟ ਨੇ ਸੋਸ਼ਲ ਮੀਡੀਆ ਯੂਜ਼ਰਸ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਰਾਧਿਕਾ ਆਪਟੇ ਨੇ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦਿਆਂ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ ਅਤੇ ਆਪਣੇ ਸਫਰ ਬਾਰੇ ਕੁਝ ਵੱਡੇ ਖੁਲਾਸੇ ਕੀਤੇ ਹਨ। ਰਾਧਿਕਾ ਆਪਟੇ ਦੇ ਮੈਟਰਨਿਟੀ ਫੋਟੋਸ਼ੂਟ 'ਚ ਕਾਫੀ ਬੋਲਡ ਨਜ਼ਰ ਆ ਰਹੀ ਹੈ। ਇਸ ਫੋਟੋਸ਼ੂਟ 'ਚ ਉਸ ਦੇ 3 ਲੁੱਕ ਨਜ਼ਰ ਆਏ।

PunjabKesari

ਡਿਲੀਵਰੀ ਤੋਂ ਬਾਅਦ ਰਾਧਿਕਾ ਨੇ ਸਾਂਝੀਆਂ ਕੀਤੀਆਂ ਤਸਵੀਰਾਂ
ਫਰਸਟ ਲੁੱਕ ਦੀ ਗੱਲ ਕਰੀਏ ਤਾਂ ਰਾਧਿਕਾ ਆਪਟੇ ਗਲੈਮਰਸ ਨੈੱਟ ਡਰੈੱਸ ਪਾ ਕੇ ਫੋਟੋ ਖਿਚਵਾਉਂਦੀ ਨਜ਼ਰ ਆ ਰਹੀ ਹੈ ਅਤੇ ਉਸ ਦੇ ਐਕਸਪ੍ਰੈਸ਼ਨ ਕਾਫੀ ਤਿੱਖੇ ਨਜ਼ਰ ਆ ਰਹੇ ਹਨ। ਦੂਜੀ ਤਸਵੀਰ 'ਚ ਰਾਧਿਕਾ ਹੌਟ ਬ੍ਰਾਊਨ ਰੰਗ ਦੀ ਡਰੈੱਸ 'ਚ ਨਜ਼ਰ ਆ ਰਹੀ ਹੈ।

PunjabKesari

ਆਖਰੀ ਲੁੱਕ ਦੀ ਗੱਲ ਕਰੀਏ ਤਾਂ ਅਦਾਕਾਰਾ ਨੂੰ ਸਫੇਦ ਪਹਿਰਾਵੇ 'ਚ ਦੇਖਿਆ ਜਾ ਸਕਦਾ ਹੈ, ਡਰੈੱਸ 'ਚ ਬੇਬੀ ਬੰਪ ਏਰੀਏ 'ਤੇ ਕੱਟ ਹੈ ਅਤੇ ਅਦਾਕਾਰਾ ਇਸ ਨੂੰ ਫਲਾਂਟ ਕਰ ਰਹੀ ਹੈ।

PunjabKesari

ਇਹ ਤਸਵੀਰਾਂ ਜਿੰਨੀਆਂ ਜ਼ਬਰਦਸਤ ਹਨ, ਹੁਣ ਉਨ੍ਹਾਂ ਨੂੰ ਸ਼ੇਅਰ ਕਰਕੇ ਰਾਧਿਕਾ ਆਪਟੇ ਨੇ ਲੋਕਾਂ ਨੂੰ ਓਨਾ ਹੀ ਸ਼ਕਤੀਸ਼ਾਲੀ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ।

PunjabKesari

ਮਾਂ ਬਣਨ ਤੋਂ ਇਕ ਹਫਤਾ ਪਹਿਲਾਂ ਕਰਵਾਇਆ ਸੀ ਫੋਟੋਸ਼ੂਟ 
ਅਦਾਕਾਰਾ ਨੇ ਕਿਹਾ, 'ਮੈਂ ਬੱਚੇ ਨੂੰ ਜਨਮ ਦੇਣ ਤੋਂ ਇਕ ਹਫ਼ਤਾ ਪਹਿਲਾਂ ਇਹ ਫੋਟੋਸ਼ੂਟ ਕਰਵਾਇਆ ਸੀ। ਸੱਚ ਤਾਂ ਇਹ ਹੈ ਕਿ ਉਸ ਸਮੇਂ ਮੈਨੂੰ ਆਪਣੀ ਦਿੱਖ ਨੂੰ ਸਵੀਕਾਰ ਕਰਨ ਲਈ ਬਹੁਤ ਸੰਘਰਸ਼ ਕਰਨਾ ਪਿਆ ਸੀ।

PunjabKesari

ਮੈਂ ਆਪਣਾ ਭਾਰ ਇੰਨਾ ਵਧਦਾ ਕਦੇ ਨਹੀਂ ਦੇਖਿਆ ਸੀ। ਮੇਰਾ ਸਰੀਰ ਸੁੱਜਿਆ ਹੋਇਆ ਸੀ, ਮੇਰੇ ਪੇਟ 'ਚ ਬਹੁਤ ਦਰਦ ਸੀ ਅਤੇ ਨੀਂਦ ਦੀ ਕਮੀ ਨੇ ਹਰ ਚੀਜ਼ ਬਾਰੇ ਮੇਰਾ ਨਜ਼ਰੀਆ ਵਿਗਾੜ ਦਿੱਤਾ ਸੀ। 

PunjabKesari


Priyanka

Content Editor

Related News