ਆਲੀਆ ਭੱਟ ਬਣੀ ‘ਤੁੰਬਾਡ-2’ ਦਾ ਹਿੱਸਾ, ਮਚ-ਅਵੇਟਿਡ ਸੀਕਵਲ ਨੇ ਦਿੱਤਾ ਸਰਪ੍ਰਾਈਜ਼

Tuesday, Jul 14, 2026 - 11:29 AM (IST)

ਆਲੀਆ ਭੱਟ ਬਣੀ ‘ਤੁੰਬਾਡ-2’ ਦਾ ਹਿੱਸਾ, ਮਚ-ਅਵੇਟਿਡ ਸੀਕਵਲ ਨੇ ਦਿੱਤਾ ਸਰਪ੍ਰਾਈਜ਼

ਮੁੰਬਈ- ‘ਤੁੰਬਾਡ’ ਅਜਿਹੀ ਫਿਲਮ ਹੈ, ਜਿਸ ਨੇ ਫੋਕਲੋਰ ਫੈਂਟੇਸੀ ਜਾਨਰ ਨੂੰ ਇਕ ਨਵੀਂ ਪਛਾਣ ਦਿੱਤੀ। ਇਸ ਦੀ ਰੀ-ਰਿਲੀਜ਼ ਭਾਰਤੀ ਸਿਨੇਮਾ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਰੀ-ਰਿਲੀਜ਼ ਬਣੀ, ਜਿਸ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਇਹ ਦੇਸ਼ ਦੀਆਂ ਸਭ ਤੋਂ ਪਸੰਦੀਦਾ ਮਾਡਰਨ ਕਲਾਸਿਕ ਫਿਲਮਾਂ ’ਚੋਂ ਇਕ ਹੈ।

ਹੁਣ ‘ਤੁੰਬਾਡ 2’ ਇਸ ਦੁਨੀਆ ਨੂੰ ਪਹਿਲਾਂ ਨਾਲੋਂ ਵੀ ਵੱਡੇ ਪੱਧਰ ’ਤੇ ਅੱਗੇ ਵਧਾਉਣ ਲਈ ਤਿਆਰ ਹੈ। ਨਵਾਜ਼ੂਦੀਨ ਸਿੱਦੀਕੀ ਦੇ ਫਿਲਮ ਨਾਲ ਜੁੜਨ ਦੀ ਪੁਸ਼ਟੀ ਪਹਿਲਾਂ ਹੀ ਹੋ ਚੁੱਕੀ ਹੈ ਅਤੇ ਹੁਣ ਆਲੀਆ ਭੱਟ ਦੇ ਆਉਣ ਨਾਲ ਐਕਸਾਈਟਮੈਂਟ ਹੋਰ ਵੱਧ ਗਈ ਹੈ।

ਅਦਾਕਾਰ ਅਤੇ ਨਿਰਮਾਤਾ ਸੋਹਮ ਸ਼ਾਹ, ਜੋ 'ਤੁੰਬਾਡ’ ਫ੍ਰੈਂਚਾਇਜ਼ੀ ਦੇ ਪਿੱਛੇ ਸਭ ਤੋਂ ਵੱਡੀ ਤਾਕਤ ਹਨ ਅਤੇ ਨਵਾਜ਼ੂਦੀਨ ਦੇ ਨਾਲ ਉਨ੍ਹਾਂ ਦਾ ਇਹ ਸਹਿਯੋਗ ਇਸ ਪਸੰਦੀਦਾ ਦੁਨੀਆ ’ਚ ਇਕ ਨਵਾਂ ਅਤੇ ਰੋਮਾਂਚਕ ਅਧਿਆਏ ਜੋੜਨ ਵਾਲਾ ਹੈ। ਇਨ੍ਹਾਂ ਕਲਾਕਾਰਾਂ ਦਾ ਇਕੱਠੇ ਆਉਣਾ ਤਿੰਨ ਵੱਖ-ਵੱਖ ਰਚਨਾਤਮਕ ਸੋਚਾਂ ਨੂੰ ਇਕੱਠੇ ਲਿਆਉਂਦਾ ਹੈ, ਜਿੱਥੇ ਹਰ ਕੋਈ ‘ਤੁੰਬਾਡ’ ਦੀ ਦੁਨੀਆ ’ਚ ਆਪਣੀ ਵੱਖਰੀ ਪਛਾਣ ਜੋੜ ਰਿਹਾ ਹੈ।

ਆਲੀਆ ਭੱਟ ਨੇ ਕਿਹਾ, ‘‘ਤੁੰਬਾਡ ਪਹਿਲੀ ਵਾਰ ਦੇਖਣ ਤੋਂ ਬਾਅਦ ਹੀ ਮੇਰੇ ਨਾਲ ਬਣੀ ਹੋਈ ਹੈ। ਮੈਂ ਸੋਹਮ ਅਤੇ ਨਵਾਜ਼ ਨਾਲ ਕੰਮ ਕਰਨ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਹਾਂ। ਮੈਂ ਲੰਬੇ ਸਮੇਂ ਤੋਂ ਦੋਵਾਂ ਕਲਾਕਾਰਾਂ ਦੀ ਪ੍ਰਸ਼ੰਸਕ ਰਹੀ ਹਾਂ ਅਤੇ ਅਜਿਹੇ ਕਿਰਦਾਰ ਨੂੰ ਨਿਭਾਉਣ ਦੀ ਉਡੀਕ ਕਰ ਰਹੀ ਹਾਂ, ਜੋ ‘ਤੁੰਬਾਡ’ ਵਰਗੀ ਰਹੱਸਮਈ ਅਤੇ ਯਾਦਗਾਰ ਕਹਾਣੀ ਦਾ ਹਿੱਸਾ ਹੈ।’’

ਸੋਹਮ ਸ਼ਾਹ ਨੇ ਕਿਹਾ, ‘‘ਆਲੀਆ ਭੱਟ ਦਾ ‘ਤੁੰਬਾਡ 2’ ਨਾਲ ਜੁੜਨਾ ਬਹੁਤ ਖੁਸ਼ੀ ਦੀ ਗੱਲ ਹੈ। ਉਹ ਇਸ ਪੀੜ੍ਹੀ ਦੀਆਂ ਸਭ ਤੋਂ ਪ੍ਰਤਿਭਾਸ਼ਾਲੀ ਅਦਾਕਾਰਾਵਾਂ ’ਚੋਂ ਇਕ ਹੈ ਅਤੇ ਮੈਨੂੰ ਪੂਰਾ ਯਕੀਨ ਹੈ ਕਿ ਦਰਸ਼ਕਾਂ ਨੂੰ ਇਸ ਫਿਲਮ ’ਚ ਉਨ੍ਹਾਂ ਦਾ ਬਿਲਕੁਲ ਨਵਾਂ ਅੰਦਾਜ਼ ਦੇਖਣ ਨੂੰ ਮਿਲੇਗਾ।’’

ਨਿਰਮਾਤਾ ਡਾ. ਜਯੰਤੀਲਾਲ ਗਡਾ ਨੇ ਕਿਹਾ, ‘‘ਆਲੀਆ ਇੰਡਸਟਰੀ ਦੀਆਂ ਬਿਹਤਰੀਨ ਅਦਾਕਾਰਾਵਾਂ ’ਚੋਂ ਇਕ ਹੈ ਅਤੇ ਉਨ੍ਹਾਂ ਦਾ ‘ਤੁੰਬਾਡ 2’ ਨਾਲ ਜੁੜਨਾ ਸਾਡੇ ਲਈ ਬੇਹੱਦ ਖਾਸ ਹੈ। ‘ਗੰਗੂਬਾਈ ਕਾਠੀਆਵਾੜੀ’ ਅਤੇ ‘ਆਰ.ਆਰ.ਆਰ.’ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਇਹ ਆਲੀਆ ਨਾਲ ਸਾਡਾ ਤੀਜਾ ਸਹਿਯੋਗ ਹੈ, ਜੋ ਇਸ ਨੂੰ ਹੋਰ ਵੀ ਖਾਸ ਬਣਾਉਂਦਾ ਹੈ। ਉਹ ਇਸ ਫਿਲਮ ਲਈ ਬਿਲਕੁਲ ਸਹੀ ਪਸੰਦ ਹੈ ਅਤੇ ਦਰਸ਼ਕ ਉਨ੍ਹਾਂ ਨੂੰ ਅਜਿਹੇ ਅੰਦਾਜ਼ ’ਚ ਦੇਖਣਗੇ, ਜਿਸ ਤਰ੍ਹਾਂ ਉਨ੍ਹਾਂ ਨੇ ਪਹਿਲਾਂ ਕਦੇ ਨਹੀਂ ਦੇਖਿਆ ਹੋਵੇਗਾ। ਉਨ੍ਹਾਂ ਨੇ ਇਸ ਪ੍ਰਾਜੈਕਟ ਪਿੱਛੇ ਸਾਡੀ ਸੋਚ ਨੂੰ ਤੁਰੰਤ ਸਮਝ ਲਿਆ ਸੀ।’’

 


author

cherry

Content Editor

Related News