ਪਤੀ ਰਣਬੀਰ ਨਾਲ HN ਰਿਲਾਇੰਸ ਹਸਪਤਾਲ ਪਹੁੰਚੀ ਆਲੀਆ, ਘਰ ’ਚ ਆਉਣ ਵਾਲਾ ਹੈ ਛੋਟਾ ਮਹਿਮਾਨ

Sunday, Nov 06, 2022 - 11:34 AM (IST)

ਪਤੀ ਰਣਬੀਰ ਨਾਲ HN ਰਿਲਾਇੰਸ ਹਸਪਤਾਲ ਪਹੁੰਚੀ ਆਲੀਆ, ਘਰ ’ਚ ਆਉਣ ਵਾਲਾ ਹੈ ਛੋਟਾ ਮਹਿਮਾਨ

ਮੁੰਬਈ- ਕਪੂਰ ਪਰਿਵਾਰ ਦੇ ਘਰ ਜਲਦ ਹੀ ਛੋਟਾ ਮਹਿਮਾਨ ਆਉਣ ਵਾਲਾ ਹੈ। ਬਾਲੀਵੁੱਡ ਅਦਾਕਾਰਾ ਆਲੀਆ ਭੱਟ ਕਿਸੇ ਵੀ ਸਮੇਂ ਆਪਣੇ ਪਹਿਲੇ ਬੱਚੇ ਨੂੰ ਜਨਮ ਦੇ ਸਕਦੀ ਹੈ।ਹਾਲ ਹੀ 'ਚ ਆਲੀਆ ਨੂੰ HN ਰਿਲਾਇੰਸ ਹਸਪਤਾਲ ਦੇ ਬਾਹਰ ਪਤੀ ਰਣਬੀਰ ਕਪੂਰ ਨਾਲ ਦੇਖਿਆ ਗਿਆ।

PunjabKesari

ਇਹ ਵੀ ਪੜ੍ਹੋ- ਪ੍ਰਿਅੰਕਾ ਚੋਪੜਾ ਰੈਸਟੋਰੈਂਟ ਦੇ ਬਾਹਰ ਹੋਈ ਸਪੌਟ, ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਬੋਲਡ ਤਸਵੀਰਾਂ

ਆਲੀਆ ਭੱਟ ਆਪਣੀ ਡਿਲੀਵਰੀ ਲਈ HN ਰਿਲਾਇੰਸ ਹਸਪਤਾਲ ਪਹੁੰਚੀ ਹੈ, ਜਿਸਦਾ ਸਿੱਧਾ ਮਤਲਬ ਹੈ ਕਿ ਆਲੀਆ ਕਿਸੇ ਵੀ ਸਮੇਂ ਆਪਣੇ ਬੱਚੇ ਨੂੰ ਜਨਮ ਦੇ ਸਕਦੀ ਹੈ।

PunjabKesari

ਇਹ ਖ਼ਬਰ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਕਿਸੇ ਸਰਪ੍ਰਾਈਜ਼ ਤੋਂ ਘੱਟ ਨਹੀਂ ਹੋਵੇਗੀ। ਸਾਹਮਣੇ ਆਈਆਂ ਤਸਵੀਰਾਂ 'ਚ ਰਣਬੀਰ ਅਤੇ ਆਲੀਆ ਆਪਣੀ ਕਾਰ ਦੀ ਪਿਛਲੀ ਸੀਟ 'ਤੇ ਬੈਠੇ ਨਜ਼ਰ ਆ ਰਹੇ ਹਨ। ਜਿੱਥੇ ਰਣਬੀਰ ਵਾਈਟ ਸ਼ਰਟ 'ਚ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਆਲੀਆ ਪਿੰਕ ਕਲਰ ਦੇ ਟੌਪ 'ਚ ਨਜ਼ਰ ਆ ਰਹੀ ਹੈ। ਇਸ ਦੌਰਾਨ ਰਣਬੀਰ ਫੋਨ 'ਚ ਰੁੱਝੇ ਨਜ਼ਰ ਆ ਰਹੇ ਹਨ।

PunjabKesari

ਇਹ ਵੀ ਪੜ੍ਹੋ- ਪਲਕ ਮੁੱਛਲ ਦੇ ਹੱਥਾਂ ’ਤੇ ਲਗੀ ਡਾਇਰੈਕਟਰ ਮਿਥੁਨ ਦੇ ਨਾਮ ਦੀ ਮਹਿੰਦੀ, ਨੀਲੇ ਲਹਿੰਗਾ ’ਚ ਗਾਇਕਾ ਨੇ ਲਗਾਏ ਚਾਰ-ਚੰਨ

ਕਿਹਾ ਜਾ ਰਿਹਾ ਸੀ ਕਿ ਨਵੰਬਰ ਦੇ ਆਖ਼ਰੀ ਹਫ਼ਤੇ ਜਾਂ ਦਸੰਬਰ ਦੇ ਪਹਿਲੇ ਹਫ਼ਤੇ ਆਲੀਆ ਮਾਂ ਬਣ ਸਕਦੀ ਹੈ। ਇਹ ਵੀ ਦੱਸਿਆ ਗਿਆ ਸੀ ਕਿ ਡਿਲੀਵਰੀ ਡੇਟ ਆਲੀਆ ਭੱਟ ਦੀ ਭੈਣ ਸ਼ਾਹੀਨ ਦੇ ਜਨਮਦਿਨ ਦੇ ਆਸਪਾਸ ਹੋ ਸਕਦੀ ਹੈ।

PunjabKesari

ਆਲੀਆ ਭੱਟ ਅਤੇ ਰਣਬੀਰ ਕਪੂਰ ਨੇ ਇਸ ਸਾਲ ਅਪ੍ਰੈਲ ’ਚ ਵਿਆਹ ਕਰਵਾ ਲਿਆ ਸੀ, ਜਿਸ ਤੋਂ ਦੋ ਮਹੀਨੇ ਬਾਅਦ ਆਲੀਆ ਨੇ ਆਪਣੀ ਗਰਭਵਤੀ ਹੋਣ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਇਹ ਖੁਸ਼ਖਬਰੀ ਸੋਸ਼ਲ ਮੀਡੀਆ ਪੋਸਟ ਰਾਹੀਂ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਸੀ। ਹੁਣ ਪ੍ਰਸ਼ੰਸਕ ਰਣਬੀਰ-ਆਲੀਆ ਦੇ ਬੱਚੇ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। 


author

Shivani Bassan

Content Editor

Related News