ਅਕਸ਼ੈ-ਸੋਨਾਕਸ਼ੀ ਦੀ ਸੁਪਰਹਿੱਟ ਜੋੜੀ ਫਿਰ ਤੋਂ ਧੂਮ ਮਚਾਵੇਗੀ
Monday, May 02, 2016 - 03:14 PM (IST)
ਮੁੰਬਈ—ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ ਅਤੇ ਅਦਾਕਾਰਾ ਸੋਨਾਕਸ਼ੀ ਸਿਨਹਾ ਦੀ ਸੁਪਰਹਿੱਟ ਜੋੜੀ ਇੱਕ ਵਾਰ ਫਿਰ ਸਿਲਵਰ ਸਕ੍ਰੀਨ ''ਤੇ ਇਕੱਠੇ ਨਜ਼ਰ ਆ ਸਕਦੀ ਹੈ। ਅਕਸ਼ੈ ਦੀ ਸੁਪਰਹਿੱਟ ਫਿਲਮ ''ਨਮਸਤੇ ਲੰਡਨ'' ਤੋਂ ਬਾਅਦ ਇਸ ਫਿਲਮ ਦੇ ਸੀਕਵਲ ''ਨਮਸਤੇ ਇੰਗਲੈਂਡ'' ਦੀ ਖੂਬ ਚਰਚਾ ਰਹੀ ਹੈ।
ਜਾਣਕਾਰੀ ਅਨੁਸਾਰ ਇਸ ਫਿਲਮ ''ਚ ਅਕਸ਼ੈ ਦੀ ਜੋੜੀ ਕੈਟਰੀਨਾ ਕੈਫ ਦੇ ਨਾਲ ਨਹੀਂ ਬਲਕਿ ਕੋਈ ਹੋਰ ਅਦਾਕਾਰਾ ਦੇ ਨਾਲ ਨਜ਼ਰ ਆਵੇਗੀ। ਇਸ ਫਿਲਮ ''ਚ ਕੈਟਰੀਨਾ ਦੀ ਥਾਂ ਸੋਨਾਕਸ਼ੀ ਸਿਨਹਾ ਨੇ ਲੈ ਲਈ ਹੈ। ਇਸ ਫਿਲਮ ਦੇ ਨਿਰਮਾਤਾ ਨੇ ''ਨਮਸਤੇ ਇੰਗਲੈਂਡ'' ''ਚ ਅਕਸ਼ੈ ਦੀ ਨਾਲ ਪਿਆਰ ਦੇ ਕਿਰਦਾਰ ''ਚ ਸੋਨਾਕਸ਼ੀ ਸਿਨਹਾ ਨੂੰ ਚੁਣਿਆ ਹੈ। ਸੋਨਾਕਸ਼ੀ ਇਸ ਤੋਂ ਪਹਿਲਾਂ ਵੀ ਅਕਸ਼ੈ ਦੇ ਨਾਲ ਫਿਲਮ ''ਹਾਲੀਡੇ'' ਅਤੇ ''ਰਾਉਡੀ ਰਾਠੋਰ'' ''ਚ ਕੰਮ ਕਰ ਚੁੱਕੀ ਹੈ।
