ਪਾਨ ਮਸਾਲਾ ਐਡ ’ਚ ਮੁੜ ਦਿਸਣ ’ਤੇ ਘਿਰੇ ਅਕਸ਼ੇ ਕੁਮਾਰ ਦਾ ਬਿਆਨ ਆਇਆ ਸਾਹਮਣੇ

Tuesday, Oct 10, 2023 - 12:06 PM (IST)

ਪਾਨ ਮਸਾਲਾ ਐਡ ’ਚ ਮੁੜ ਦਿਸਣ ’ਤੇ ਘਿਰੇ ਅਕਸ਼ੇ ਕੁਮਾਰ ਦਾ ਬਿਆਨ ਆਇਆ ਸਾਹਮਣੇ

ਮੁੰਬਈ (ਭਾਸ਼ਾ)– ਅਦਾਕਾਰ ਅਕਸ਼ੇ ਕੁਮਾਰ ਨੇ ਪਾਨ ਮਸਾਲਾ ਬ੍ਰਾਂਡ ਦੇ ਅੰਬੈਸਡਰ ਵਜੋਂ ਵਾਪਸੀ ਦੀਆਂ ਖ਼ਬਰਾਂ ਨੂੰ ‘ਫਰਜ਼ੀ ਖ਼ਬਰ’ ਕਰਾਰ ਦਿੱਤਾ ਹੈ ਤੇ ਕਿਹਾ ਹੈ ਕਿ ਪਿਛਲੇ ਸਾਲ ਬ੍ਰਾਂਡ ਨਾਲ ਆਪਣੇ ਸਬੰਧਾਂ ਨੂੰ ਜਨਤਕ ਤੌਰ ’ਤੇ ਖ਼ਤਮ ਕਰਨ ਤੋਂ ਬਾਅਦ ਉਨ੍ਹਾਂ ਨੇ ਇਸ ਤੋਂ ਦੂਰੀ ਬਣਾ ਲਈ ਹੈ।

ਸੋਮਵਾਰ ਨੂੰ ਇਕ ਆਨਲਾਈਨ ਪੋਰਟਲ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਕੈਪਸ਼ਨ ਦੇ ਨਾਲ ਇਕ ਲੇਖ ਸਾਂਝਾ ਕੀਤਾ, ‘‘ਅਕਸ਼ੇ ਕੁਮਾਰ ਵਿਮਲ ਪਾਨ ਮਸਾਲਾ ਦੇ ਅੰਬੈਸਡਰ ਵਜੋਂ ਵਾਪਸ ਆਏ। ਨਵੇਂ ਇਸ਼ਤਿਹਾਰ ’ਚ ਅਜੇ ਦੇਵਗਨ ਤੇ ਸ਼ਾਹਰੁਖ ਖ਼ਾਨ ਨਾਲ ਨਜ਼ਰ ਆਉਣਗੇ।’’

ਇਹ ਖ਼ਬਰ ਵੀ ਪੜ੍ਹੋ : ਪੰਜਾਬੀ ਅਦਾਕਾਰਾ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ 'ਚ ਲਿਖੀਆਂ ਇਹ ਗੱਲਾਂ

ਅਕਸ਼ੇ ਨੇ ਦੱਸਿਆ ਕਿ ਇਹ ਇਸ਼ਤਿਹਾਰ 2021 ’ਚ ਫ਼ਿਲਮਾਇਆ ਗਿਆ ਸੀ। ਅਦਾਕਾਰ ਨੇ 2022 ’ਚ ਬ੍ਰਾਂਡ ਨਾਲ ਸਬੰਧਾਂ ਨੂੰ ਖ਼ਤਮ ਕਰਨ ਦੇ ਆਪਣੇ ਫ਼ੈਸਲੇ ਦਾ ਐਲਾਨ ਕੀਤਾ ਸੀ। ਇਸ ਖ਼ਬਰ ’ਤੇ ਪ੍ਰਤੀਕਿਰਿਆ ਦਿੰਦਿਆਂ ਅਕਸ਼ੇ ਨੇ ‘ਐਕਸ’ ’ਤੇ ਕਿਹਾ, ‘‘ਅੰਬੈਸਡਰ ਵਜੋਂ ਵਾਪਸੀ? ਮੈਂ ਬਾਲੀਵੁੱਡ ਹੰਗਾਮਾ ਲਈ ਇਥੇ ਕੁਝ ਤੱਥ ਰੱਖ ਰਿਹਾ ਹਾਂ, ਜੇਕਰ ਤੁਸੀਂ ਜਾਅਲੀ ਖ਼ਬਰਾਂ ਦੀ ਬਜਾਏ ਹੋਰ ਚੀਜ਼ਾਂ ’ਚ ਦਿਲਚਸਪੀ ਰੱਖਦੇ ਹੋ। ਇਹ ਇਸ਼ਤਿਹਾਰ 13 ਅਕਤੂਬਰ, 2021 ਨੂੰ ਫ਼ਿਲਮਾਏ ਗਏ ਸਨ।’’

PunjabKesari

ਉਨ੍ਹਾਂ ਕਿਹਾ, ‘‘ਮੇਰਾ ਬ੍ਰਾਂਡ ਨਾਲ ਕੋਈ ਲੈਣ-ਦੇਣ ਨਹੀਂ ਹੈ ਕਿਉਂਕਿ ਇਹ ਜਨਤਕ ਤੌਰ ’ਤੇ ਐਲਾਨ ਕੀਤਾ ਗਿਆ ਸੀ ਕਿ ਮੈਂ ਬ੍ਰਾਂਡ ਨਾਲ ਆਪਣਾ ਰਿਸ਼ਤਾ ਖ਼ਤਮ ਕਰ ਰਿਹਾ ਹਾਂ। ਉਹ ਕਾਨੂੰਨੀ ਤੌਰ ’ਤੇ ਅਗਲੇ ਮਹੀਨੇ ਦੇ ਅਖੀਰ ਤੱਕ ਪਹਿਲਾਂ ਫ਼ਿਲਮਾਏ ਗਏ ਵਿਗਿਆਪਨ ਚਲਾ ਸਕਦੇ ਹਨ। ਕੁਝ ਅਸਲੀ ਖ਼ਬਰਾਂ ਕਰੋ।’’ ਬਾਅਦ ’ਚ ਪੋਰਟਲ ਨੇ ਅਦਾਕਾਰ ਦੀ ਪ੍ਰਤੀਕਿਰਿਆ ਨਾਲ ਖ਼ਬਰਾਂ ਨੂੰ ਅਪਡੇਟ ਕੀਤਾ। ਪਿਛਲੇ ਸਾਲ ਪਾਨ ਮਸਾਲਾ ਦੀ ਮਸ਼ਹੂਰੀ ਕਰਨ ਤੋਂ ਬਾਅਦ ਅਕਸ਼ੇ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News