ਅਕਸ਼ੇ ਕੁਮਾਰ ਨੇ ਕਪਿਲ ਸ਼ਰਮਾ ਦੇ ਸ਼ੋਅ ’ਚ ਆਉਣ ਤੋਂ ਕੀਤਾ ਮਨ੍ਹਾ? ਜਾਣੋ ਸੱਚਾਈ

Tuesday, Feb 08, 2022 - 11:19 AM (IST)

ਅਕਸ਼ੇ ਕੁਮਾਰ ਨੇ ਕਪਿਲ ਸ਼ਰਮਾ ਦੇ ਸ਼ੋਅ ’ਚ ਆਉਣ ਤੋਂ ਕੀਤਾ ਮਨ੍ਹਾ? ਜਾਣੋ ਸੱਚਾਈ

ਮੁੰਬਈ (ਬਿਊਰੋ)– ‘ਦਿ ਕਪਿਲ ਸ਼ਰਮਾ ਸ਼ੋਅ’ ਟੀ. ਵੀ. ਦੇ ਮਸ਼ਹੂਰ ਸ਼ੋਅਜ਼ ’ਚੋਂ ਇਕ ਹੈ। ਫ਼ਿਲਮ ਦੀ ਪ੍ਰਮੋਸ਼ਨ ਲਈ ਹਰ ਹਫ਼ਤੇ ਵੱਡੇ ਸਿਤਾਰੇ ਸ਼ੋਅ ’ਚ ਨਜ਼ਰ ਆਉਂਦੇ ਹਨ। ਅਕਸ਼ੇ ਕੁਮਾਰ ਸਾਲ ’ਚ 4-5 ਫ਼ਿਲਮਾਂ ਕਰਦੇ ਹਨ ਤੇ ਹਰ ਵਾਰ ਉਹ ਫ਼ਿਲਮ ਦਾ ਪ੍ਰਚਾਰ ਕਰਨ ਲਈ ਕਪਿਲ ਦੇ ਸ਼ੋਅ ’ਚ ਆਉਂਦੇ ਹਨ।

ਇਹ ਖ਼ਬਰ ਵੀ ਪੜ੍ਹੋ : ‘ਮਹਾਭਾਰਤ’ ’ਚ ਭੀਮ ਦਾ ਕਿਰਦਾਰ ਨਿਭਾਉਣ ਵਾਲੇ ਪ੍ਰਵੀਨ ਕੁਮਾਰ ਦਾ ਦਿਹਾਂਤ, ਆਰਥਿਕ ਤੰਗੀ ਤੋਂ ਸਨ ਪ੍ਰੇਸ਼ਾਨ

ਅਕਸ਼ੇ ਆਪਣੀ ਹਾਜ਼ਰ-ਜਵਾਬੀ ਨਾਲ ਕਪਿਲ ਸ਼ਰਮਾ ਦੀ ਬੋਲਤੀ ਬੰਦ ਕਰ ਦਿੰਦੇ ਹਨ ਪਰ ਇਸ ਵਿਚਾਲੇ ਕਈ ਮੀਡੀਆ ਰਿਪੋਰਸ ’ਚ ਇਹ ਦਾਅਵਾ ਕੀਤਾ ਗਿਆ ਹੈ ਕਿ ਉਹ ਆਪਣੀ ਅਗਲੀ ਫ਼ਿਲਮ ‘ਬੱਚਨ ਪਾਂਡੇ’ ਦੀ ਪ੍ਰਮੋਸ਼ਨ ਲਈ ਕਪਿਲ ਦੇ ਸ਼ੋਅ ’ਚ ਨਹੀਂ ਜਾਣਗੇ। ਹੁਣ ਇਸ ਪੂਰੇ ਮਾਮਲੇ ’ਤੇ ਅਰਚਨਾ ਪੂਰਨ ਸਿੰਘ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਅਸਲ ’ਚ ਕੁਝ ਦਿਨ ਪਹਿਲਾਂ ਹੀ ਅਕਸ਼ੇ ਕੁਮਾਰ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ, ਜਿਸ ’ਚ ਕਪਿਲ ਸ਼ਰਮਾ ਪੀ. ਐੱਮ. ਮੋਦੀ ਦੇ ਉਸ ਇੰਟਰਵਿਊ ਦਾ ਜ਼ਿਕਰ ਕਰਦੇ ਹਨ, ਜਿਸ ਨੂੰ ਅਕਸ਼ੇ ਕੁਮਾਰ ਨੇ ਲਿਆ ਸੀ। ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਅਕਸ਼ੇ ਕੁਮਾਰ ਉਸ ਵੀਡੀਓ ਦੇ ਸਾਹਮਣੇ ਆਉਣ ਤੋਂ ਖ਼ੁਸ਼ ਨਹੀਂ ਹਨ ਤੇ ਹੁਣ ਉਨ੍ਹਾਂ ਨੇ ਅਗਲੀ ਫ਼ਿਲਮ ਦੀ ਪ੍ਰਮੋਸ਼ਨ ਦੇ ਸਿਲਸਿਲੇ ’ਚ ਕਪਿਲ ਦੇ ਸ਼ੋਅ ’ਚ ਜਾਣ ਤੋਂ ਮਨ੍ਹਾ ਕਰ ਦਿੱਤਾ ਹੈ।

ਸ਼ੋਅ ’ਚ ਜੱਜ ਦੀ ਭੂਮਿਕਾ ’ਚ ਨਜ਼ਰ ਆਉਣ ਵਾਲੀ ਅਰਚਨਾ ਪੂਰਨ ਸਿੰਘ ਨੇ ਇਨ੍ਹਾਂ ਖ਼ਬਰਾਂ ਨੂੰ ਗਲਤ ਦੱਸਿਆ ਹੈ। ਅਰਚਨਾ ਕਹਿੰਦੀ ਹੈ, ‘ਉਹ ਸਾਡੇ ਸ਼ੋਅ ’ਤੇ ਆਉਣ ਤੋਂ ਕਦੇ ਮਨ੍ਹਾ ਨਹੀਂ ਕਰਨਗੇ। ਇਹ ਖ਼ਬਰਾਂ ਸੱਚ ਨਹੀਂ ਹੋ ਸਕਦੀਆਂ।’

ਕਪਿਲ ਸ਼ਰਮਾ ਤੇ ਅਕਸ਼ੇ ਕੁਮਾਰ ਦੇ ਪ੍ਰਸ਼ੰਸਕ ਅਰਚਨਾ ਪੂਰਨ ਸਿੰਘ ਦੀ ਇਸ ਪ੍ਰਤੀਕਿਰਿਆ ਤੋਂ ਜ਼ਰੂਰ ਖ਼ੁਸ਼ ਹੋਣਗੇ ਕਿਉਂਕਿ ਦੋਵੇਂ ਜਦੋਂ ਇਕੱਠੇ ਆਉਂਦੇ ਹਨ ਤਾਂ ਖ਼ੂਬ ਧਮਾਲ ਮਚਾਉਂਦੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News