‘ਦਿ ਕਸ਼ਮੀਰ ਫਾਈਲਜ਼’ ’ਤੇ ਬੋਲੇ ਅਕਸ਼ੇ ਕੁਮਾਰ, ਕਿਹਾ- ‘ਮੇਰੀ ਫ਼ਿਲਮ ਨੂੰ ਡੁਬੋ ਦਿੱਤਾ...’

Saturday, Mar 26, 2022 - 04:00 PM (IST)

‘ਦਿ ਕਸ਼ਮੀਰ ਫਾਈਲਜ਼’ ’ਤੇ ਬੋਲੇ ਅਕਸ਼ੇ ਕੁਮਾਰ, ਕਿਹਾ- ‘ਮੇਰੀ ਫ਼ਿਲਮ ਨੂੰ ਡੁਬੋ ਦਿੱਤਾ...’

ਮੁੰਬਈ (ਬਿਊਰੋ)– ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ ਕਿ ‘ਦਿ ਕਸ਼ਮੀਰ ਫਾਈਲਜ਼’ ਨੇ ਅਕਸ਼ੇ ਕੁਮਾਰ ਦੀ ਫ਼ਿਲਮ ‘ਬੱਚਨ ਪਾਂਡੇ’ ਦੀ ਕਮਾਈ ’ਚ ਸੰਨ੍ਹ ਮਾਰੀ ਹੈ। ਖ਼ੁਦ ਅਕਸ਼ੇ ਕੁਮਾਰ ਵੀ ਇਹ ਗੱਲ ਜਾਣਦੇ ਹਨ। ਇਸੇ ਲਈ ਉਨ੍ਹਾਂ ਨੇ ਖ਼ੁਦ ਇਹ ਕਬੂਲਿਆ ਹੈ ਕਿ ਵਿਵੇਕ ਅਗਨੀਹੋਤਰੀ ਦੀ ਫ਼ਿਲਮ ਨੇ ਉਨ੍ਹਾਂ ਦੀ ‘ਬੱਚਨ ਪਾਂਡੇ’ ਨੂੰ ਡੁਬੋ ਦਿੱਤਾ ਦਿੱਤਾ ਹੈ।

ਭੋਪਾਲ ’ਚ ਇਕ ਇਵੈਂਟ ’ਚ ਸ਼ਾਮਲ ਹੋਏ ਅਕਸ਼ੇ ਕੁਮਾਰ ਨੇ ਫ਼ਿਲਮ ‘ਬੱਚਨ ਪਾਂਡੇ’ ਦੇ ਬਾਕਸ ਆਫਿਸ ਤੇ ‘ਦਿ ਕਸ਼ਮੀਰ ਫਾਈਲਜ਼’ ਦੀ ਸ਼ਾਨਦਾਰ ਕਮਾਈ ’ਤੇ ਗੱਲਬਾਤ ਕੀਤੀ। ਇੰਨਾ ਹੀ ਨਹੀਂ ਅਕਸ਼ੇ ਕੁਮਾਰ ਨੇ ਡਾਇਰੈਕਟਰ ਵਿਵੇਕ ਦੀ ਤਾਰੀਫ਼ ਵੀ ਕੀਤੀ।

ਇਹ ਖ਼ਬਰ ਵੀ ਪੜ੍ਹੋ : ‘ਆਰ. ਆਰ. ਆਰ.’ ਨੇ ਰਚਿਆ ਇਤਿਹਾਸ, ਪਹਿਲੇ ਦਿਨ ਭਾਰਤ ’ਚ ਕੀਤੀ 156 ਕਰੋੜ ਦੀ ਕਮਾਈ

ਉਹ ਕਹਿੰਦੇ ਹਨ, ‘ਵਿਵੇਕ ਜੀ ਨੇ ‘ਦਿ ਕਸ਼ਮੀਰ ਫਾਈਲਜ਼’ ਬਣਾ ਕੇ ਦੇਸ਼ ਦੇ ਬਹੁਤ ਵੱਡੇ ਦਰਦਨਾਕ ਸੱਚ ਨੂੰ ਸਾਹਮਣੇ ਰੱਖਿਆ ਹੈ। ਇਹ ਫ਼ਿਲਮ ਇਕ ਅਜਿਹੀ ਭੇਟ ਬਣ ਕੇ ਆਈ, ਇਹ ਹੋਰ ਗੱਲ ਹੈ ਕਿ ਮੇਰੀ ਫ਼ਿਲਮ ਨੂੰ ਵੀ ਡੁਬੋ ਦਿੱਤਾ ਹੈ।’

ਘੱਟ ਹੀ ਅਦਾਕਾਰ ਆਪਣੀ ਫ਼ਿਲਮ ਦੇ ਘਟੀਆ ਪ੍ਰਦਰਸ਼ਨ ’ਤੇ ਜਨਤਕ ਤੌਰ ’ਤੇ ਬੋਲਦੇ ਹਨ। ਖਿਡਾਰੀ ਅਕਸ਼ੇ ਕੁਮਾਰ ਦਾ ਇਹ ਬਿਆਨ ਵਾਇਰਲ ਹੋ ਰਿਹਾ ਹੈ। ‘ਬੱਚਨ ਪਾਂਡੇ’ ਨੂੰ ਫ਼ਿਲਮ ਸਮੀਖਿਅਕਾਂ ਤੇ ਲੋਕਾਂ ਦਾ ਮਿਲਿਆ-ਜੁਲਿਆ ਹੁੰਗਾਰਾ ਮਿਲਿਆ ਹੈ। ਫ਼ਿਲਮ ਲਈ 50 ਕਰੋੜ ਰੁਪਏ ਦੀ ਕਮਾਈ ਕਰਨਾ ਵੀ ਮੁਸ਼ਕਿਲ ਸਾਬਿਤ ਹੋ ਰਿਹਾ ਹੈ। ਉਥੇ ‘ਦਿ ਕਸ਼ਮੀਰ ਫਾਈਲਜ਼’ ਨੇ 13 ਦਿਨਾਂ ’ਚ 200 ਕਰੋੜ ਰੁਪਏ ਕਮਾ ਲਏ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News