ਪੂਜਾ ਐਂਟਰਟੇਨਮੈਂਟ ਤੇ ਅਕਸ਼ੈ ਕੁਮਾਰ ਦਰਸ਼ਕਾਂ ਸਾਹਮਣੇ ਭਾਰਤੀ ਨਾਇਕ ਦੀ ਬਹਾਦਰੀ ਕਰਨਗੇ ਪੇਸ਼
Thursday, Nov 17, 2022 - 07:40 PM (IST)

ਮੁੰਬਈ (ਬਿਊਰੋ) - ਪੂਜਾ ਐਂਟਰਟੇਨਮੈਂਟ ਤੇ ਅਕਸ਼ੈ ਕੁਮਾਰ ਜਲਦੀ ਹੀ ਇਕ ਭਾਰਤੀ ਹੀਰੋ ਦੀ ਬਹਾਦਰੀ ਨੂੰ ਦਰਸ਼ਕਾਂ ਸਾਹਮਣੇ ਪੇਸ਼ ਕਰਨਗੇ। ਇਹ ਸੁਪਰਸਟਾਰ ਮਾਈਨਿੰਗ ਇੰਜੀਨੀਅਰ ਜਸਵੰਤ ਸਿੰਘ ਗਿੱਲ ਦੀ ਅਸਲ ਜ਼ਿੰਦਗੀ ਦੀ ਕਹਾਣੀ ਨੂੰ ਪਰਦੇ ਤੇ ਲਿਆਉਣ ਲਈ ਪੂਰੀ ਤਰ੍ਹਾਂ ਤਿਆਰ ਹੈ, ਜਿਸ ਨੇ 1989 ’ਚ ਇਕ ਕੋਲੇ ਦੀ ਖ਼ਾਨ ’ਚ ਫਸੇ ਮਾਈਨਰਾਂ ਨੂੰ ਮੁਸ਼ਕਿਲ ਹਲਾਤਾਂ ’ਚ ਬਚਾਇਆ ਸੀ। ਇਹ ਭਾਰਤ ਦਾ ਪਹਿਲਾ ਕੋਲ ਮਾਈਨ ਰੈਸਕਿਊ ਹੈ।
ਕੇਂਦਰੀ ਕੋਲਾ ਤੇ ਖਾਣਾਂ ਬਾਰੇ ਮੰਤਰੀ ਭਾਰਤ ਸਰਕਾਰ ਪ੍ਰਹਿਲਾਦ ਜੋਸ਼ੀ ਨੇ ਇਸ ਦਿਨ ਟਵਿੱਟਰ ’ਤੇ ਮਰਹੂਮ ਗਿੱਲ ਨੂੰ ਯਾਦ ਕੀਤਾ। ਸਕਰੀਨ ’ਤੇ ਅਜਿਹੀ ਸਨਮਾਨਜਨਕ ਭੂਮਿਕਾ ਨਿਭਾਉਣ ਦੇ ਮੌਕੇ ਤੋਂ ਪ੍ਰਭਾਵਿਤ ਹੋ ਕੇ, ਅਕਸ਼ੈ ਕੁਮਾਰ ਨੇ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ ਲਿਖਿਆ, ਇਹ ਇਕ ਅਜਿਹੀ ਕਹਾਣੀ ਹੈ ਜਿਵੇਂ ਕੋਈ ਹੋਰ ਨਹੀਂ! ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਘੋਸ਼ਣਾ ਬਾਰੇ ਸ਼ੇਅਰ ਕਰਦੇ ਹੋਏ, ਵਾਸ਼ੂ ਭਗਨਾਨੀ ਨੇ ਰੀਟਵੀਟ ਕੀਤਾ ਕਿ ਦਿਲਚਸਪ ਗੱਲ ਇਹ ਹੈ ਕਿ ਫਿਲਮ ਦਾ ਨਿਰਦੇਸ਼ਨ ਟੀਨੂੰ ਸੁਰੇਸ਼ ਦੇਸਾਈ ਕਰਨਗੇ, ਜੋ ਪਹਿਲਾਂ ਰਾਸ਼ਟਰੀ ਪੁਰਸਕਾਰ ਜੇਤੂ ਫਿਲਮ ‘ਰੁਸਤਮ’ ’ਚ ਅਕਸ਼ੈ ਕੁਮਾਰ ਨਾਲ ਕੰਮ ਕਰ ਚੁੱਕੇ ਹਨ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।