ਅਕਸ਼ੈ ਕੁਮਾਰ ਤੇ ਰੋਹਿਤ ਸ਼ੈੱਟੀ ''ਚ ਹੋਈ ਜ਼ਬਰਦਸਤ ਲੜਾਈ, ਵਾਇਰਲ ਹੋਈ ਵੀਡੀਓ

Friday, Oct 28, 2022 - 12:27 PM (IST)

ਅਕਸ਼ੈ ਕੁਮਾਰ ਤੇ ਰੋਹਿਤ ਸ਼ੈੱਟੀ ''ਚ ਹੋਈ ਜ਼ਬਰਦਸਤ ਲੜਾਈ, ਵਾਇਰਲ ਹੋਈ ਵੀਡੀਓ

ਮੁੰਬਈ (ਬਿਊਰੋ) : ਬਾਲੀਵੁੱਡ ਸੁਪਰਸਟਾਰ ਅਕਸ਼ੈ ਕੁਮਾਰ ਪਿਛਲੇ ਸਾਲ ਨਿਰਦੇਸ਼ਕ ਰੋਹਿਤ ਸ਼ੈੱਟੀ ਦੀ ਫ਼ਿਲਮ 'ਸੂਰਜਵੰਸ਼ੀ' 'ਚ ਨਜ਼ਰ ਆਏ ਸਨ। ਇਸ ਸਮੇਂ 'ਸੂਰਜਵੰਸ਼ੀ' ਦੇ ਨਿਰਦੇਸ਼ਕ ਰੋਹਿਤ ਸ਼ੈੱਟੀ ਅਤੇ ਅਕਸ਼ੈ ਕੁਮਾਰ ਦਾ ਇੱਕ ਵੀਡੀਓ ਬਹੁਤ ਵਾਇਰਲ ਹੋ ਰਿਹਾ ਹੈ, ਜਿਸ 'ਚ ਦੋਵੇਂ ਇੱਕ-ਦੂਜੇ ਨਾਲ ਲੜਦੇ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ ਖ਼ਬਰ : ਗਾਇਕਾ ਸੁਨੰਦਾ ਸ਼ਰਮਾ ਨੇ ਥਾਈਲੈਂਡ 'ਚ ਮਾਣਿਆ ਕੁਦਰਤੀ ਨਜ਼ਾਰਿਆਂ ਦਾ ਆਨੰਦ

ਅਕਸ਼ੈ ਕੁਮਾਰ ਅਤੇ ਰੋਹਿਤ ਸ਼ੈੱਟੀ ਵਿਚਕਾਰ ਲੜਾਈ
ਪਿਛਲੇ ਸਾਲ ਦੀਵਾਲੀ 'ਤੇ 'ਸੂਰਿਆਵੰਸ਼ੀ' ਰਾਹੀਂ ਆਨਸਕ੍ਰੀਨ ਐਕਸ਼ਨ ਦਾ ਡਬਲ ਧਮਾਕਾ ਕਰਨ ਵਾਲੇ ਰੋਹਿਤ ਸ਼ੈੱਟੀ ਅਤੇ ਅਕਸ਼ੈ ਕੁਮਾਰ ਵਿਚਾਲੇ ਝੜਪ ਹੋ ਗਈ ਸੀ। ਦਰਅਸਲ ਪਿਛਲੇ ਸਾਲ ਅਕਸ਼ੈ ਕੁਮਾਰ ਨੇ ਇੱਕ ਵੀਡੀਓ ਸ਼ੇਅਰ ਕੀਤੀ ਸੀ, ਜਿਸ 'ਚ ਅੱਕੀ ਅਤੇ ਰੋਹਿਤ ਇੱਕ-ਦੂਜੇ ਨਾਲ ਲੜਦੇ ਨਜ਼ਰ ਆ ਰਹੇ ਹਨ। ਹੁਣ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।
ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਸ਼ੁਰੂਆਤ 'ਚ 'ਸੂਰਿਆਵੰਸ਼ੀ' ਦੀ ਲੀਡ ਅਦਾਕਾਰਾ ਕੈਟਰੀਨਾ ਕੈਫ ਮੋਬਾਇਲ 'ਤੇ ਇਕ ਨਿਊਜ਼ ਆਰਟੀਕਲ 'ਚ ਨਜ਼ਰ ਆ ਰਹੀ ਹੈ, ਜਿਸ 'ਚ ਅਕਸ਼ੈ ਅਤੇ ਰੋਹਿਤ ਦੇ ਝਗੜੇ ਬਾਰੇ ਲਿਖਿਆ ਹੋਇਆ ਹੈ। ਇਸ ਤੋਂ ਬਾਅਦ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਅਕਸ਼ੈ ਅਤੇ ਰੋਹਿਤ ਆਪਸ 'ਚ ਲੜਦੇ ਨਜ਼ਰ ਆ ਰਹੇ ਹਨ ਅਤੇ ਕਹਿੰਦੇ ਹਨ ਕਿ ਅਸੀਂ ਲੜਨਾ ਹੈ। ਹਾਲਾਂਕਿ ਅਕਸ਼ੈ ਅਤੇ ਰੋਹਿਤ ਦੀ ਇਹ ਲੜਾਈ ਮਜ਼ਾਕੀਆ ਤਰੀਕੇ ਨਾਲ ਕੀਤੀ ਗਈ ਹੈ। ਇਹ ਵੀਡੀਓ ਇੱਕ ਸਾਲ ਪੁਰਾਣਾ ਹੈ, ਜੋ ਹੁਣ ਸੋਸ਼ਲ ਮੀਡੀਆ 'ਤੇ ਇੱਕ ਵਾਰ ਫਿਰ ਵਾਇਰਲ ਹੋ ਰਿਹਾ ਹੈ।

ਇਹ ਵੀ ਪੜ੍ਹੋ ਖ਼ਬਰ : ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਕਸੂਤੇ ਫਸੇ ਗਾਇਕ ਗੈਰੀ ਸੰਧੂ, ਲੋਕਾਂ ਰੱਜ ਕੇ ਕੀਤਾ ਟਰੋਲ

ਬਾਕਸ ਆਫਿਸ 'ਤੇ 'ਸੂਰਿਆਵੰਸ਼ੀ' ਨੇ ਮਚਾਇਆ ਸੀ ਤਹਿਲਕਾ 
ਕੋਰੋਨਾ ਪੀਰੀਅਡ ਤੋਂ ਬਾਅਦ ਸਿਨੇਮਾਘਰਾਂ 'ਚ 50 ਫੀਸਦੀ ਦਰਸ਼ਕਾਂ ਦੀ ਹਾਜ਼ਰੀ ਦੇ ਬਾਵਜੂਦ ਰੋਹਿਤ ਸ਼ੈੱਟੀ ਅਤੇ ਅਕਸ਼ੈ ਕੁਮਾਰ ਦੀ 'ਸੂਰਜਵੰਸ਼ੀ' ਸੁਪਰਹਿੱਟ ਸਾਬਤ ਹੋਈ। ਇੰਨਾ ਹੀ ਨਹੀਂ ਪਿਛਲੇ ਸਾਲ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ 'ਸੂਰਿਆਵੰਸ਼ੀ' ਸੀ। ਦੀਵਾਲੀ ਦੇ ਮੌਕੇ 'ਤੇ ਰਿਲੀਜ਼ ਹੋਈ 'ਸੂਰਿਆਵੰਸ਼ੀ' ਨੇ ਬਾਕਸ ਆਫਿਸ 'ਤੇ 190 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਸੀ। ਇਸ ਐਕਸ਼ਨ ਪੈਕੇਜ ਵਾਲੀ ਫ਼ਿਲਮ ਨੂੰ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ ਹੈ। ਇਸ ਫ਼ਿਲਮ 'ਚ ਅਕਸ਼ੈ ਕੁਮਾਰ ਨਾਲ ਸੁਪਰਸਟਾਰ ਅਜੇ ਦੇਵਗਨ ਅਤੇ ਰਣਵੀਰ ਸਿੰਘ ਵੀ ਨਜ਼ਰ ਆਏ ਸਨ।

ਇਹ ਵੀ ਪੜ੍ਹੋ ਖ਼ਬਰ : ਰੁਬਿਨਾ ਬਾਜਵਾ ਨੇ ਲਾਲ ਜੋੜੇ 'ਚ ਸਾਂਝੀਆਂ ਕੀਤੀਆਂ ਵਿਆਹ ਦੀਆਂ ਖ਼ੂਬਸੂਰਤ ਤਸਵੀਰਾਂ

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News