‘ਤੜਫ’ ਦਾ ਟਰੇਲਰ ਰਿਲੀਜ਼, ਸੁਨੀਲ ਸ਼ੈੱਟੀ ਦੇ ਪੁੱਤਰ ਨੂੰ ਦੇਖ ਹੈਰਾਨ ਹੋਏ ਅਕਸ਼ੇ, ਕਿਹਾ- ‘ਇਹ ਕਿਸ ਤਰ੍ਹਾਂ ਦੀ ਹੇਰਾ-ਫੇਰੀ’

Friday, Oct 29, 2021 - 10:48 AM (IST)

‘ਤੜਫ’ ਦਾ ਟਰੇਲਰ ਰਿਲੀਜ਼, ਸੁਨੀਲ ਸ਼ੈੱਟੀ ਦੇ ਪੁੱਤਰ ਨੂੰ ਦੇਖ ਹੈਰਾਨ ਹੋਏ ਅਕਸ਼ੇ, ਕਿਹਾ- ‘ਇਹ ਕਿਸ ਤਰ੍ਹਾਂ ਦੀ ਹੇਰਾ-ਫੇਰੀ’

ਮੁੰਬਈ (ਬਿਊਰੋ)– ਸੁਨੀਲ ਸ਼ੈੱਟੀ ਦਾ ਪੁੱਤਰ ਅਹਾਨ ਸ਼ੈੱਟੀ ਫ਼ਿਲਮ ‘ਤੜਫ’ ਨਾਲ ਬਾਲੀਵੁੱਡ ਡੈਬਿਊ ਕਰ ਰਿਹਾ ਹੈ। ਫ਼ਿਲਮ ਦਾ ਟਰੇਲਰ ਬੁੱਧਵਾਰ ਨੂੰ ਰਿਲੀਜ਼ ਹੋਇਆ। ਬਾਲੀਵੁੱਡ ਸਮੇਤ ਹੋਰ ਸਾਰੀਆਂ ਭਾਸ਼ਾਵਾਂ ’ਚ ਟਰੇਲਰ ਸਾਂਝਾ ਕੀਤਾ ਤੇ ਅਹਾਨ ਦੇ ਡੈਬਿਊ ਦੀ ਤਾਰੀਫ਼ ਕੀਤੀ। ਸੁਨੀਲ ਸ਼ੈੱਟੀ ਦੇ ਫ਼ਿਲਮੀ ਕਰੀਅਰ ਦਾ ਖ਼ਾਸ ਅੰਗ ਰਹੇ ਅਕਸ਼ੇ ਕੁਮਾਰ ਦੀ ਪ੍ਰਤੀਕਿਰਿਆ ਦੀ ਪ੍ਰਸ਼ੰਸਕ ਬੇਸਬਰੀ ਨਾਲ ਉਡੀਕ ਕਰ ਰਹੇ ਸਨ। ਅਕਸ਼ੇ ਨੇ ਵੀਰਵਾਰ ਨੂੰ ਆਪਣਾ ਜਵਾਬ ਦਿੱਤਾ ਤੇ ਬਹੁਤ ਹੀ ਦਿਲਚਸਪ ਤਰੀਕੇ ਨਾਲ ਅਹਾਨ ਦੇ ਡੈਬਿਊ ਦੀ ਤਾਰੀਫ਼ ਕੀਤੀ।

ਇਹ ਖ਼ਬਰ ਵੀ ਪੜ੍ਹੋ : ਆਰੀਅਨ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਕਾਨੂੰਨੀ ਟੀਮ ਨਾਲ ਹੱਸਦੇ ਦਿਸੇ ਸ਼ਾਹਰੁਖ, ਘਰ ਦੇ ਬਾਹਰ ਲੱਗੀ ਲੋਕਾਂ ਦੀ ਭੀੜ

ਅਕਸ਼ੇ ਨੇ ‘ਤੜਫ’ ਦੇ ਟਰੇਲਰ ਬਾਰੇ ਟਵੀਟ ਕੀਤਾ ਤੇ ਲਿਖਿਆ, ‘ਯਾਰ ਸੁਨੀਲ ਸ਼ੈੱਟੀ, ਤੁਹਾਡਾ ਪੁੱਤਰ ਤੁਹਾਡੇ ਤੋਂ 10 ਕਦਮ ਅੱਗੇ ਹੈ। ਇਹ ਕਿਹੋ ਜਿਹੀ ਹੇਰਾ-ਫੇਰੀ ਹੈ ਭਾਈ? ਕੀ ਟਰੇਲਰ ਹੈ ‘ਤੜਫ’ ਦਾ ਵਾਹ। ਅਹਾਨ ਨੂੰ ਬਹੁਤ ਸਾਰਾ ਪਿਆਰ ਤੇ ਸ਼ੁਭਕਾਮਨਾਵਾਂ।’

ਅਕਸ਼ੇ ਦੇ ਇਸ ਟਵੀਟ ’ਤੇ ਸੁਨੀਲ ਸ਼ੈੱਟੀ ਨੇ ਲਿਖਿਆ, ‘ਤੁਸੀਂ ਪਹਿਲੇ ਵਿਅਕਤੀ ਹੋ, ਜਿਸ ਨੇ ਸ਼ੁਭਕਾਮਨਾਵਾਂ ਦਿੱਤੀਆਂ ਸਨ ਤੇ ਕੁਝ ਖ਼ੂਬਸੂਰਤ ਕਿਹਾ ਸੀ। ਤੁਹਾਡੇ ਵਲੋਂ ਦਿਖਾਏ ਗਏ ਪਿਆਰ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।’

ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਮਾਰਚ ’ਚ ਅਕਸ਼ੇ ਕੁਮਾਰ ਨੇ ‘ਤੜਫ’ ਦਾ ਪੋਸਟਰ ਰਿਲੀਜ਼ ਕੀਤਾ ਸੀ। ਪੋਸਟਰ ਨੂੰ ਸਾਂਝਾ ਕਰਦਿਆਂ ਅਕਸ਼ੇ ਨੇ ਲਿਖਿਆ, ‘ਅਹਾਨ, ਤੁਹਾਡੇ ਲਈ ਵੱਡਾ ਦਿਨ। ਮੈਨੂੰ ਤੁਹਾਡੇ ਪਿਤਾ ਸੁਨੀਲ ਸ਼ੈੱਟੀ ਦੀ ਪਹਿਲੀ ਫ਼ਿਲਮ ‘ਬਲਵਾਨ’ ਦਾ ਪੋਸਟਰ ਅੱਜ ਵੀ ਯਾਦ ਹੈ ਤੇ ਅੱਜ ਮੈਂ ਤੁਹਾਡੀ ਪਹਿਲੀ ਫ਼ਿਲਮ ਦਾ ਪੋਸਟਰ ਪੇਸ਼ ਕਰ ਰਿਹਾ ਹਾਂ। ਸਾਜਿਦ ਨਾਡਿਆਡਵਾਲਾ ਦੇ ‘ਤੜਫ਼’ ਦਾ ਪੋਸਟਰ ਸਾਂਝਾ ਕਰਕੇ ਬਹੁਤ ਖੁਸ਼ੀ ਤੇ ਮਾਣ ਮਹਿਸੂਸ ਹੋ ਰਿਹਾ ਹੈ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News