ਹੇਅਰ ਡਰੈਸਰ ਮਿਲਨ ਜਾਧਵ ਦੀ ਮੌਤ ਨਾਲ ਸਦਮੇ ਚ ਅਕਸ਼ੈ ਕੁਮਾਰ, ਚੁੱਕੀ ਪਰਿਵਾਰ ਦੀ ਜ਼ਿੰਮੇਵਾਰੀ
Thursday, Sep 15, 2022 - 11:43 AM (IST)
ਮੁੰਬਈ (ਬਿਊਰੋ) : ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੈ ਕੁਮਾਰ ਦੇ ਹੇਅਰ ਡਰੈਸਰ ਮਿਲਨ ਜਾਧਵ ਦੀ ਹਾਲ ਹੀ ਮੌਤ ਹੋ ਗਈ ਹੈ। ਇਸ ਤੋਂ ਬਾਅਦ ਅਕਸ਼ੈ ਨੇ ਉਸ ਦੇ ਪਰਿਵਾਰ ਦੀ ਦੇਖਭਾਲ ਕਰਨ ਦਾ ਫ਼ੈਸਲਾ ਲਿਆ ਹੈ।
ਦੱਸ ਦਈਏ ਕਿ ਮਿਲਨ ਨੇ ਅਕਸ਼ੈ ਨਾਲ 15 ਸਾਲਾਂ ਤੱਕ ਕੰਮ ਕੀਤਾ ਸੀ। ਉਸ ਦੀ ਇਸ ਤਰ੍ਹਾਂ ਮੌਤ ਨਾਲ ਅਕਸ਼ੈ ਕੁਮਾਰ ਨੂੰ ਡੂੰਘਾ ਸਦਮਾ ਪਹੁੰਚਿਆ ਹੈ। ਜਿੱਥੇ ਅਕਸ਼ੈ ਨੇ ਮੌਤ 'ਤੇ ਸੋਗ ਪ੍ਰਗਟ ਕਰਦੇ ਹੋਏ ਇੱਕ ਪੋਸਟ ਅਪਲੋਡ ਕੀਤੀ, ਹੁਣ ਇਹ ਸਾਹਮਣੇ ਆਇਆ ਹੈ ਕਿ ਅਕਸ਼ੈ ਨੇ ਮਰਹੂਮ ਟੀਮ ਮੈਂਬਰ ਦੇ ਪਰਿਵਾਰ ਦਾ ਸਮਰਥਨ ਕਰਨ ਦਾ ਫ਼ੈਸਲਾ ਕੀਤਾ ਹੈ।
ਅਕਸ਼ੈ ਨੇ ਆਪਣੀ ਇੱਕ ਫ਼ਿਲਮ ਦੇ ਸੈੱਟ ਤੋਂ ਮਿਲਨ ਦੀ ਤਸਵੀਰ ਅਪਲੋਡ ਕੀਤੀ, ਜਿਸ ਦੇ ਕੈਪਸ਼ਨ ਵਿਚ ਲਿਖਿਆ, "ਤੁਸੀਂ ਆਪਣੇ ਮਜ਼ੇਦਾਰ ਹੇਅਰਸਟਾਈਲ ਅਤੇ ਮੁਸਕਰਾਹਟ ਨਾਲ ਭੀੜ ਤੋਂ ਬਾਹਰ ਖੜੇ ਸੀ। ਤੁਸੀਂ ਸੈੱਟ 'ਤੇ ਹਮੇਸ਼ਾ ਇਸ ਗੱਲ ਦਾ ਖਿਆਲ ਰੱਖਿਆ ਕਿ ਮੇਰਾ ਇੱਕ ਵੀ ਵਾਲ ਖਰਾਬ ਨਾ ਹੋਵੇ। ਸੈੱਟ ਦੀ ਜ਼ਿੰਦਗੀ, 15 ਸਾਲਾਂ ਤੋਂ ਵੱਧ ਸਮੇਂ ਤੋਂ ਮੇਰਾ ਹੇਅਰ ਡ੍ਰੈਸਰ... ਮਿਲਨ ਜਾਧਵ। ਹਾਲੇ ਵੀ ਵਿਸ਼ਵਾਸ ਨਹੀਂ ਹੋ ਰਿਹਾ ਕਿ ਤੁਸੀਂ ਸਾਨੂੰ ਛੱਡ ਕੇ ਚਲੇ ਗਏ ਹੋ... ਤੁਹਾਡੀ ਬਹੁਤ ਯਾਦ ਆਵੇਗੀ ਮਿਲਨ, ਓਮ ਸ਼ਾਂਤੀ।"
ਇਹ ਖ਼ਬਰ ਵੀ ਪੜ੍ਹੋ : ਗਣਪਤੀ ਉਤਸਵ ਮੌਕੇ ਗੀਤ ਗਾਉਣ ਕਾਰਨ ਵਿਵਾਦਾਂ ’ਚ ਘਿਰੇ ਜੀ ਖ਼ਾਨ ਨੇ ਮੰਗੀ ਮੁਆਫ਼ੀ (ਵੀਡੀਓ)
ਦੱਸ ਦੇਈਏ ਕਿ ਮਿਲਨ ਕੈਂਸਰ ਤੋਂ ਪੀੜਤ ਸੀ ਅਤੇ ਲੰਬੀ ਲੜਾਈ ਤੋਂ ਬਾਅਦ ਮਿਲਨ ਦੀ ਮੌਤ ਹੋ ਗਈ। ਹੁਣ ਅਕਸ਼ੈ ਨੇ ਮਿਲਨ ਦੇ ਪਰਿਵਾਰ ਦਾ ਸਮਰਥਨ ਕਰਨ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਦਾ ਫ਼ੈਸਲਾ ਕੀਤਾ ਹੈ। ਇਕ ਸੂਤਰ ਨੇ ਕਿਹਾ, ''ਮਿਲਨ ਅੱਕੀ ਦੇ ਬਹੁਤ ਕਰੀਬ ਸੀ। ਉਹ ਹਾਲ ਹੀ 'ਚ ਬੀਮਾਰ ਹੋ ਗਿਆ ਸੀ ਅਤੇ ਜਦੋਂ ਡਾਕਟਰਾਂ ਨੇ ਸਾਰੇ ਟੈਸਟ ਕੀਤੇ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਸ ਨੂੰ ਸਟੇਜ IV ਦਾ ਕੈਂਸਰ ਹੈ। ਮਿਲਨ ਦੇ ਦਿਹਾਂਤ ਦੀ ਖ਼ਬਰ ਨਾਲ ਅਕਸ਼ੈ ਨੂੰ ਡੂੰਘਾ ਦੁੱਖ ਹੈ। ਖ਼ਬਰ ਸੁਣਦੇ ਹੀ ਅਕਸ਼ੈ ਨੇ ਆਪਣੇ ਪਰਿਵਾਰ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਦਿਲਾਸਾ ਦਿੱਤਾ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਦਾ ਵਾਅਦਾ ਕੀਤਾ।''
ਇਹ ਖ਼ਬਰ ਵੀ ਪੜ੍ਹੋ : ਡਰ ਦੇ ਸਾਏ ਹੇਠ ਕੇ. ਆਰ. ਕੇ., ਕਿਹਾ- ‘ਦੇਸ਼ ’ਚ ਸੁਰੱਖਿਅਤ ਰਹਿਣ ਲਈ ਨੇਤਾ ਹੋਣਾ ਜ਼ਰੂਰੀ’
ਅਕਸ਼ੈ ਕੁਮਾਰ ਦੇ ਵਰਕਫ਼ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਹਾਲ ਹੀ 'ਚ ਫ਼ਿਲਮ 'ਕਟਪੁਤਲੀ' 'ਚ ਦੇਖਿਆ ਗਿਆ ਸੀ। ਇਹ ਫ਼ਿਲਮ ਇਸ ਮਹੀਨੇ ਦੇ ਸ਼ੁਰੂ 'ਚ ਸਿੱਧੀ ਡਿਜੀਟਲ 'ਤੇ ਰਿਲੀਜ਼ ਹੋਈ ਹੈ। ਇਹ ਫ਼ਿਲਮ ਸਾਲ 2018 ਦੀ ਤਾਮਿਲ ਫ਼ਿਲਮ 'ਰਤਸਾਨਨ' ਦੀ ਹਿੰਦੀ ਰੀਮੇਕ ਹੈ। ਹਿੰਦੀ ਫ਼ਿਲਮ ਦਾ ਨਿਰਦੇਸ਼ਨ ਰਣਜੀਤ ਐਮ ਤਿਵਾਰੀ ਨੇ ਕੀਤਾ ਹੈ, ਜਿਸ 'ਚ ਰਕੁਲਪ੍ਰੀਤ ਸਿੰਘ ਵੀ ਮੁੱਖ ਭੂਮਿਕਾ 'ਚ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।