ਅਕਸ਼ੇ ਕੁਮਾਰ ਦੀ ਫ਼ਿਲਮ ‘ਪ੍ਰਿਥਵੀਰਾਜ’ ’ਤੇ ਵਿਰੋਧ ਪ੍ਰਦਰਸ਼ਨ, ਗੁਰਜਰ ਸਮਾਜ ਨੇ ਦਿੱਤੀ ਇਹ ਚਿਤਾਵਨੀ
Friday, Dec 31, 2021 - 03:51 PM (IST)
ਮੁੰਬਈ (ਬਿਊਰੋ)– ਬਾਲੀਵੁੱਡ ਸੁਪਰਸਟਾਰ ਅਕਸ਼ੇ ਕੁਮਾਰ ਕਈ ਫ਼ਿਲਮਾਂ ’ਚ ਕੰਮ ਕਰ ਰਹੇ ਹਨ। ਇਨ੍ਹਾਂ ’ਚੋਂ ਇਕ ਫ਼ਿਲਮ ‘ਪ੍ਰਿਥਵੀਰਾਜ’ ਹੈ। ਇਸ ਫ਼ਿਲਮ ਨੂੰ ਲੈ ਕੇ ਕਾਫੀ ਹੰਗਾਮਾ ਸ਼ੁਰੂ ਹੋ ਗਿਆ ਹੈ। ਫ਼ਿਲਮ ਦਾ ਜਦੋਂ ਪੋਸਟਰ ਰਿਲੀਜ਼ ਕੀਤਾ ਗਿਆ ਸੀ, ਉਸ ਦੌਰਾਨ ਵੀ ਅਕਸ਼ੇ ਕੁਮਾਰ ਦੀ ਲੁੱਕ ਨੂੰ ਲੈ ਕੇ ਲੋਕਾਂ ਦੀ ਤਿੱਖੀ ਪ੍ਰਤੀਕਿਰਿਆ ਦੇਖਣ ਨੂੰ ਮਿਲੀ ਸੀ। ਹੁਣ ਫ਼ਿਲਮ ਨੂੰ ਲੈ ਕੇ ਅਜਮੇਰ ’ਚ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਫ਼ਿਲਮ ਦਾ ਬਾਈਕਾਟ ਕੀਤਾ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਕਰਨ ਜੌਹਰ ਨੇ ਦਿੱਲੀ ਸਰਕਾਰ ਨੂੰ ਕੀਤੀ ਸਿਨੇਮਾਘਰ ਖੋਲ੍ਹਣ ਦੀ ਅਪੀਲ, ਲੋਕਾਂ ਨੇ ਸੁਣਾਈਆਂ ਖਰੀਆਂ-ਖਰੀਆਂ
ਤਾਜ਼ਾ ਰਿਪੋਰਟ ਦੀ ਮੰਨੀਏ ਤਾਂ ਅਜਮੇਰ ’ਚ ਫ਼ਿਲਮ ‘ਪ੍ਰਿਥਵੀਰਾਜ’ ਨੂੰ ਲੈ ਕੇ ਗੁਰਜਰ ਸਮਾਜ ਵਲੋਂ ਪ੍ਰਦਰਸ਼ਨ ਕੀਤਾ ਗਿਆ ਹੈ। ਸਮਾਜ ਦੇ ਲੋਕ ਰੈਲੀ ਕੱਢ ਕੇ ਕਲੈਕਟ੍ਰੇਟ ਪਹੁੰਚੇ ਤੇ ਕਲੈਕਟਰ ਨੂੰ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ। ਇਸ ਦੌਰਾਨ ਸਮਾਜ ਦੇ ਲੋਕਾਂ ਨੇ ਕਲੈਕਟ੍ਰੇਟ ਦੇ ਬਾਹਰ ਭਾਰੀ ਗਿਣਤੀ ’ਚ ਪਹੁੰਚ ਕੇ ਰਸਤਾ ਜਾਮ ਕਰਕੇ ਆਪਣਾ ਵਿਰੋਧ ਦਰਜ ਕਰਵਾਇਆ।
ਅਖਿਲ ਭਾਰਤੀ ਵੀਰ ਗੁਰਜਰ ਸਮਾਜ ਸੁਧਾਰ ਸੰਮਤੀ ਦੇ ਪ੍ਰਧਾਨ ਹਰਚੰਦ ਨੇ ਦੱਸਿਆ ਕਿ ਆਉਣ ਵਾਲੇ ਸਮੇਂ ’ਚ ਫ਼ਿਲਮ ‘ਪ੍ਰਿਥਵੀਰਾਜ’ ਰਿਲੀਜ਼ ਹੋਣ ਵਾਲੀ ਹੈ। ਇਸ ਫ਼ਿਲਮ ਨੂੰ ਲੈ ਕੇ ਗੁਰਜਰ ਸਮਾਜ ’ਚ ਭਾਰੀ ਰੋਸ ਹੈ। ਇਸ ਨੂੰ ਦੇਖਦਿਆਂ ਸਮਾਜ ਦੇ ਲੋਕ ਵੈਸ਼ਾਲੀ ਨਗਰ ਸਥਿਤ ਦੇਵਨਾਰਾਇਣ ਮੰਦਰ ’ਤੇ ਇਕੱਠੇ ਹੋ ਕੇ ਰੈਲੀ ਕੱਢਦਿਆਂ ਜ਼ਿਲ੍ਹਾ ਕਲੈਕਟ੍ਰੇਟ ’ਤੇ ਪਹੁੰਚ ਕੇ ਵਿਰੋਧ ਕੀਤਾ।
ਪ੍ਰਧਾਨ ਨੇ ਦੱਸਿਆ ਕਿ ਸਮਾਜ ਦੀ ਮੰਗ ਹੈ ਕਿ ਫ਼ਿਲਮ ‘ਪ੍ਰਿਥਵੀਰਾਜ’ ਦਾ ਟਾਈਟਲ ਬਦਲ ਕੇ ਸਨਮਾਨਜਨਕ ਰੱਖਿਆ ਜਾਵੇ ਤੇ ਫ਼ਿਲਮ ’ਚ ਕਿਤੇ ਵੀ ਇਤਿਹਾਸ ਦੇ ਤੱਥਾਂ ਨਾਲ ਖਿਲਵਾੜ ਨਾ ਕੀਤਾ ਜਾਵੇ, ਜੋ ਸੱਚ ਹੈ, ਉਹੀ ਦਿਖਾਇਆ ਜਾਵੇ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।