ਅਕਸ਼ੇ ਕੁਮਾਰ ਨੇ ਖਰੀਦਿਆ ਨਵਾਂ ਲਗਜ਼ਰੀ ਅਪਾਰਟਮੈਂਟ, ਇੰਨੇ ਕਰੋੜ ਹੈ ਕੀਮਤ

Monday, Jan 24, 2022 - 12:08 PM (IST)

ਅਕਸ਼ੇ ਕੁਮਾਰ ਨੇ ਖਰੀਦਿਆ ਨਵਾਂ ਲਗਜ਼ਰੀ ਅਪਾਰਟਮੈਂਟ, ਇੰਨੇ ਕਰੋੜ ਹੈ ਕੀਮਤ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਇੰਡਸਟਰੀ ਦੇ ਸਭ ਤੋਂ ਰੁੱਝੇ ਸਿਤਾਰਿਆਂ ’ਚੋਂ ਇਕ ਹਨ। ਉਹ ਅਕਸਰ ਆਪਣੀਆਂ ਫ਼ਿਲਮਾਂ ਦੇ ਟੀਜ਼ਰ, ਟਰੇਲਰ ਨੂੰ ਲੈ ਕੇ ਸੁਰਖ਼ੀਆਂ ’ਚ ਰਹਿੰਦੇ ਹਨ। ਬੈਕ ਟੂ ਬੈਕ ਫ਼ਿਲਮਾਂ ਦੇਣ ਵਾਲੇ ਅਕਸ਼ੇ ਕੁਮਾਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖ਼ੀਆਂ ’ਚ ਰਹਿੰਦੇ ਹਨ।

ਹੁਣ ਉਨ੍ਹਾਂ ਨੂੰ ਲੈ ਕੇ ਕੁਝ ਹੋਰ ਖ਼ਬਰਾਂ ਆ ਰਹੀਆਂ ਹਨ, ਜਿਨ੍ਹਾਂ ਮੁਤਾਬਕ ਬਾਲੀਵੁੱਡ ਦੇ ਖਿਲਾੜੀ ਅਕਸ਼ੇ ਕੁਮਾਰ ਨੇ ਨਵਾਂ ਫਲੈਟ ਖਰੀਦ ਲਿਆ ਹੈ। ਰਿਪੋਰਟ ਮੁਤਾਬਕ ਅਕਸ਼ੇ ਕੁਮਾਰ ਨੇ ਇਕ ਨਵਾਂ ਫਲੈਟ ਖਰੀਦਿਆ ਹੈ, ਜਿਸ ਦੀ ਕੀਮਤ ਕਰੋੜਾਂ ’ਚ ਹੈ।

ਹੁਣ ਤਕ ਇਸ ਨੂੰ ਲੈ ਕੇ ਕੋਈ ਅਧਿਕਾਰਕ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਸ ਤੋਂ ਪਹਿਲਾਂ ਦਸੰਬਰ ’ਚ ਅਕਸ਼ੇ ਕੁਮਾਰ ਨੇ ਆਪਣਾ ਇਕ ਦਫ਼ਤਰ ਵੇਚਿਆ ਸੀ। ਅੰਧੇਰੀ ਵੈਸਟ ਸਥਿਤ ਆਪਣਾ ਇਹ ਦਫ਼ਤਰ ਅਕਸ਼ੇ ਨੇ ਦਸੰਬਰ 2021 ’ਚ 9 ਕਰੋੜ ਰੁਪਏ ’ਚ ਵੇਚਿਆ ਸੀ।

ਇਹ ਖ਼ਬਰ ਵੀ ਪੜ੍ਹੋ : ਮੇਕਅੱਪ ਕਰਵਾਉਂਦਿਆਂ ਸਾਰਾ ਅਲੀ ਖ਼ਾਨ ਦੇ ਚਿਹਰੇ ਨਜ਼ਦੀਕ ਫਟਿਆ ਬਲਬ, ਦੇਖੋ ਵੀਡੀਓ

ਇਸ ਤੋਂ ਬਾਅਦ ਹੁਣ ਉਨ੍ਹਾਂ ਨੇ ਇਕ ਨਵਾਂ ਅਪਾਰਟਮੈਂਟ ਖਰੀਦ ਲਿਆ ਹੈ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਅਕਸ਼ੇ ਕੁਮਾਰ ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ।

ਖ਼ਬਰਾਂ ਮੁਤਾਬਕ ਉਨ੍ਹਾਂ ਦੇ ਨਵੇਂ ਫਲੈਟ ਦੀ ਕੀਮਤ 7.8 ਕਰੋੜ ਰੁਪਏ ਹੈ। ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦਾ ਇਹ ਨਵਾਂ ਫਲੈਟ ਖਾਰ ਵੈਸਟ ਦੀ ਜੌਏ ਲੈਜੰਡ ਬਿਲਡਿੰਗ ਦੇ 19ਵੇਂ ਫਲੋਰ ’ਤੇ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਇਥੇ ਚਾਰ ਗੱਡੀਆਂ ਲਈ ਪਾਰਕਿੰਗ ਸਪੇਸ ਵੀ ਮਿਲਿਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News